ਜਲੰਧਰ : ਡਬਲਯੂ. ਡਬਲਯੂ. ਈ. ਦੀ ਰੈਸਲਰ ਕੇਟੀ ਫੋਬਰਸ ਦੀ ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਚੱਲ ਰਹੀ ਹੈ, ਜਿਸ 'ਚ ਉਹ ਸਾਬਕਾ ਰੈਸਲਰ ਅਤੇ ਆਪਣੇ ਪਤੀ ਰੋਹਬ ਵੇਨ ਡੇਮ ਨੂੰ ਮੋਢੇ 'ਤੇ ਚੁੱਕ ਕੇ ਬੈਠਕਾਂ ਲਾਉਂਦੀ ਨਜ਼ਰ ਆਉਂਦੀ ਹੈ । ਡਬਲਯੂ. ਡਬਲਯੂ. ਈ. ਦੀ ਸੱਭ ਤੋਂ ਤਾਕਤਵਰ ਮਹਿਲਾ ਰੈਸਲਰਾਂ 'ਚੋਂ ਇਕ ਕੇਟੀ ਦਾ ਫਿਨਿਸ਼ਿੰਗ ਮੂਵ ਵੀ ਕਾਫੀ ਚਰਚਾ 'ਚ ਰਿਹਾ ਹੈ। ਇਸ 'ਚ ਉਹ ਵਿਰੋਧੀ ਪ੍ਰਤੀਭਾਗੀ ਨੂੰ ਪਹਿਲਾਂ ਮੋਢੇ 'ਤੇ ਚੁੱਕ ਕੇ ਉਠਕ-ਬੈਠਕ ਲਾਉਂਦੀ ਹੈ, ਫਿਰ ਜ਼ੋਰ ਨਾਲ ਜ਼ਮੀਨ 'ਤੇ ਸੁੱਟਦੀ ਨਜ਼ਰ ਆਉਂਦੀ ਹੈ। ਮੁਕਾਬਲਿਆਂ ਦੀ ਪ੍ਰੈਕਟਿਸ ਲਈ ਉਹ ਆਪਣੇ ਪਤੀ ਨੂੰ ਹੀ ਇਸਤੇਮਾਲ ਕਰਦੀ ਹੈ। ਕੇਟੀ ਨੇ ਬੀਤੇ ਦਿਨੀਂ ਰੈਸਲਰ ਗਰੇਟ ਖਲੀ ਵੱਲੋਂ ਕਰਵਾਏ ਗਏ ਈਵੈਂਟ 'ਚ ਵੀ ਹਿੱਸਾ ਲਿਆ ਸੀ। ਇਕ ਮੈਚ 'ਚ ਉਸ ਨੇ ਪੁਰਸ਼ ਪ੍ਰਤੀਭਾਗੀ ਨੂੰ ਹਰਾਇਆ ਸੀ ।
ਕੇਟੀ ਨੇ ਇਸ ਜਿੱਤ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਇਸ 'ਚ ਉਹ ਪੁਰਸ਼ ਪ੍ਰਤੀਭਾਗੀ ਨੂੰ ਮੋਢੇ 'ਤੇ ਬਿਠਾ ਕੇ ਉਠਕ-ਬੈਠਕ ਲਾਉਂਦੀ ਨਜ਼ਰ ਆਉਂਦੀ ਹੈ। ਦੱਸ ਦਈਏ ਕਿ ਕੇਟੀ ਉਸ ਵਿਦੇਸ਼ੀ ਰੈਸਲਰ ਰੇਬੇਲ ਦੀ ਪੱਕੀ ਦੋਸਤ ਹੈ, ਜਿਸ ਨੇ ਬੀਤੇ ਦਿਨੀਂ ਸੀ. ਡਬਲਯੂ. ਈ. ਦੇ ਈਵੈਂਟ ਦੌਰਾਨ ਬਾਲੀਵੁੱਡ ਡਰਾਮਾ ਕਵੀਨ ਰਾਖੀ ਸਾਵੰਤ ਨੂੰ ਚੁੱਕ ਕੇ ਸੁੱਟ ਦਿੱਤਾ ਸੀ। ਦਰਅਸਲ ਰੇਬੇਲ ਚੰਡੀਗੜ੍ਹ ਦੇ ਇਕ ਸਟੇਡੀਅਮ 'ਚ ਦਰਸ਼ਕਾਂ ਵੱਲੋਂ ਕਿਸੇ ਨੂੰ ਲੜਨ ਲਈ ਸੱਦਾ ਦੇ ਰਹੀ ਸੀ। ਇਸ 'ਚ ਰਾਖੀ ਸਾਵੰਤ ਸਟੇਜ 'ਤੇ ਪਹੁੰਚ ਗਈ ਅਤੇ ਡਾਂਸ ਕੰਪੀਟੀਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੇਬੇਲ ਨੇ ਰਾਖੀ ਨੂੰ ਚੁੱਕ ਕੇ ਸੁੱਟ ਦਿੱਤਾ ਸੀ। ਦੱਸ ਦਈਏ ਕਿ ਕੇਟੀ ਦੀਆਂ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹਨ, ਜਿਨ੍ਹਾਂ 'ਚ ਉਹ ਮਰਦ ਰੈਸਲਰ ਨੂੰ ਬੜੇ ਚਾਅ ਨਾਲ ਕੁੱਟਦੀ ਨਜ਼ਰ ਆਉਂਦੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਜਿਹੀਆਂ ਕਈ ਵੀਡੀਓਜ਼ ਮਿਲ ਜਾਣਗੀਆਂ।
ਰੀਅਲ ਕਸ਼ਮੀਰ ਨੇ ਸ਼ਿਲਾਂਗ ਲਾਜੋਂਗ ਨੂੰ 6-1 ਨਾਲ ਹਰਾਇਆ
NEXT STORY