ਟਾਂਟਨ—ਡੇਨ ਵਾਨ ਨਿਕਰਕ (24 ਦੌੜਾਂ 'ਤੇ 4 ਵਿਕਟਾਂ) ਅਤੇ ਸ਼ਬਨਿਮ ਇਸਮਾਈਲ (14 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਲੌਰਾ ਵੋਲਵਾਰਡ (ਜੇਤੂ 48) ਅਤੇ ਮਿਗਨੋਨ ਡੂ ਪ੍ਰੀਜ (ਜੇਤੂ 38) ਦੀਆਂ ਜ਼ਬਰਦਸਤ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਮੈਚ 'ਚ ਸ਼੍ਰੀਲੰਕਾ ਨੂੰ 161 ਗੇਂਦਾਂ ਬਾਕੀ ਰਹਿੰਦੇ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ।
ਇਸ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਪਰ ਉਸ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਸਾਬਿਤ ਹੋਇਆ। ਦਰਮਿਆਨੇ ਤੇਜ਼ ਗੇਂਦਬਾਜ਼ ਇਸਮਾਈਲ ਅਤੇ ਲੈੱਗ ਸਪਿੰਨਰ ਨਿਕਰਕ ਦੇ ਸਾਹਮਣੇ ਸ਼੍ਰੀਲੰਕਾਈ ਮਹਿਲਾ ਬੱਲੇਬਾਜ਼ੀ ਨੇ ਗੋਢੇ ਟੇਕ ਦਿੱਤੇ। ਪੂਰੀ ਟੀਮ 40.3 ਓਵਰਾਂ 'ਚ 101 ਦੌੜਾਂ ਦੇ ਮਾਮੂਲੀ ਸਕੋਰ 'ਤੇ ਆਊਟ ਹੋ ਗਈ। ਸ਼੍ਰੀਲੰਕਾ ਦੇ ਸਿਰਫ 3 ਬੱਲੇਬਾਜ਼ ਦਹਾਈ ਗਿਣਤੀ ਦਾ ਅੰਕੜਾ ਪਾਰ ਕਰ ਸਕੇ। ਓਪਨਰ ਚਾਮਰੀ ਪੋਲਗਾਮਪੋਲਾ (25) ਅਤੇ ਦਿਲਾਨੀ ਸੁਰੰਗਿਕਾ (25) ਸ਼੍ਰੀਲੰਕਾ ਵੱਲੋਂ ਸਰਵਸ੍ਰੇਸ਼ਠ ਸਕੋਰਰ ਰਹੇ। 102 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ 26 ਦੌੜਾਂ 'ਤੇ ਉਸ ਨੇ 2 ਵਿਕਟਾਂ ਗੁਆ ਦਿੱਤੀਆਂ ਸਨ। ਲਿਜੇਲ ਲੀ ਨੂੰ ਵੀਰਾਕੋਡੀ ਨੇ ਸੁਰੰਗਿਕਾ ਦੇ ਹੱਥੋਂ ਕੈਚ ਆਊਟ ਕਰਵਾਇਆ ਅਤੇ ਲੀ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਤੋਂ ਬਾਅਦ ਵੋਲਵਾਰਡ ਨੇ ਤ੍ਰਿਸ਼ਾ ਚੇਟੀ (13) ਨਾਲ 21 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਸ਼੍ਰੀਲੰਕਾਈ ਕਪਤਾਨ ਰਨਵੀਰਾ ਨੇ ਚੇਟੀ ਨੂੰ ਕਲੀਨ ਬੋਲਡ ਕਰ ਦਿੱਤਾ।
ਹਾਲਾਂਕਿ ਇਸ ਤੋਂ ਬਾਅਦ ਵੋਲਵਾਰਡ ਨੂੰ ਡੂ ਪ੍ਰੀਜ਼ ਦਾ ਚੰਗਾ ਸਾਥ ਮਿਲਿਆ। ਤਿੰਨਾਂ ਨੇ ਤੀਸਰੀ ਵਿਕਟ ਲਈ 78 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਦਿਵਾ ਦਿੱਤੀ। ਵੋਲਵਾਰਡ ਨੇ 66 ਗੇਂਦਾਂ 'ਚ 7 ਚੌਕਿਆਂ ਦੀ ਸਹਾਇਤਾ ਨਾਲ ਜੇਤੂ 48 ਦੌੜਾਂ ਬਣਾਈਆਂ। ਡੂ ਪ੍ਰੀਜ਼ ਨੇ 53 ਗੇਂਦਾਂ 'ਚ 2 ਚੌਕਿਆਂ ਦੀ ਸਹਾਇਤਾ ਨਾਲ 38 ਦੌੜਾਂ ਬਣਾਈਆਂ। ਸ਼੍ਰੀਲੰਕਾ ਵੱਲੋਂ ਰਨਵੀਰਾ ਅਤੇ ਵੀਰਾਕੋਡੀ ਨੂੰ 1-1- ਵਿਕਟ ਮਿਲੇ। ਦੱਖਣੀ ਅਫਰੀਕਾ ਨੇ ਸਿਰਫ 23.1 ਓਵਰ 'ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
TV ਕਾਮੇਡੀਅਨ ਨੇ ਭਾਰਤੀ ਕ੍ਰਿਕਟਰ ਤੇ ਨਰਿੰਦਰ ਮੋਦੀ ਦਾ ਇਤਰਾਜ਼ਯੋਗ ਸ਼ਬਦਾਂ ਨਾਲ ਉਡਾਇਆ ਮਜ਼ਾਕ, FIR ਦਰਜ
NEXT STORY