ਕੋਲਕਾਤਾ— ਭਾਰਤੀ ਤੀਰਅੰਦਾਜ਼ੀ ਸੰਘ (ਏ.ਏ.ਆਈ.) ਦੀ ਕਿਸਮਤ 'ਤੇ ਬਣਿਆ ਸ਼ੱਕ ਸੋਮਵਾਰ ਨੂੰ ਹੀ ਖਤਮ ਹੋ ਸਕੇਗਾ ਕਿਉਂਕਿ ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ ਨੀਦਰਲੈਂਡ 'ਚ ਹੋਈ ਕਾਰਜਕਾਰੀ ਬੋਰਡ ਦੀ ਬੈਠਕ 'ਚ ਲਏ ਗਏ ਫੈਸਲੇ 'ਤੇ ਵਿਸ਼ਵ ਅਦਾਰਾ ਚੁੱਪੀ ਬਣਾਏ ਹੋਏ ਹੈ। ਪੂਰੀ ਸੰਭਾਵਨਾ ਹੈ ਕਿ ਵਿਸ਼ਵ ਤੀਰਅੰਦਾਜ਼ੀ ਏ.ਏ.ਆਈ. ਨੂੰ ਮੁਅੱਤਲ ਕਰ ਦੇਵੇ ਪਰ ਇਸ ਦੀ ਜਾਣਕਾਰੀ ਵੀ ਸੋਮਵਾਰ ਨੂੰ ਹੀ ਮਿਲ ਸਕੇਗੀ। ਵਿਸ਼ਵ ਚੈਂਪੀਅਨਸ਼ਿਪ ਦੇ ਤਮਗੇ ਦੇ ਦੌਰ ਹਫਤੇ ਦੇ ਅੰਤ 'ਚ ਹੀ ਹੋਣਗੇ।
ਵਿਸ਼ਵ ਤੀਰਅੰਦਾਜ਼ੀ ਦੇ ਇਕ ਅਧਿਕਾਰੀ ਨੇ ਸਾਫ ਸੰਕੇਤ ਦਿੱਤਾ ਹੈ ਕਿ ਏ.ਏ.ਆਈ. ਖਿਲਾਫ ਸਖਤ ਫੈਸਲਾ ਕੀਤਾ ਜਾਵੇਗਾ ਜਿਸ ਦੇ ਦੋ ਗੁੱਟਾਂ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਖ-ਵੱਖ ਚੋਣਾਂ ਕਰਾ ਕੇ ਆਪਣੇ ਪ੍ਰਧਾਨ ਚੁਣੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਸੋਮਵਾਰ ਤਕ ਕੋਈ ਟਿੱਪਣੀ ਨਹੀਂ ਕਿਉਂਕਿ ਅਸੀਂ ਇਸ ਹਫਤੇ ਦੇ ਅੰਤ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਖਿਡਾਰੀਆਂ ਤੋਂ ਧਿਆਨ ਨਹੀਂ ਹਟਾਉਣਾ ਚਾਹੁੰਦੇ।'' ਭਾਰਤੀ ਪੁਰਸ਼ ਰਿਕਰਵ ਟੀਮ ਸੋਨ ਤਮਗੇ ਲਈ ਖੇਡੇਗੀ ਅਤੇ ਐਤਵਾਰ ਨੂੰ ਚੀਨ ਦੇ ਸਾਹਮਣੇ ਹੋਵੇਗੀ। ਟੀਮ ਨੇ 14 ਸਾਲਾਂ ਬਾਅਦ ਪਹਿਲੀ ਵਾਰ ਫਾਈਨਲ 'ਚ ਪ੍ਰਵੇਸ਼ ਕੀਤਾ ਹੈ। ਭਾਰਤੀ ਮਹਿਲਾ ਟੀਮ ਅਤੇ ਨਿੱਜੀ ਕੰਪਾਊਂਡ ਮੁਕਾਬਲੇ 'ਚ ਵੀ ਦੋ ਕਾਂਸੀ ਤਮਗਿਆਂ ਦੀ ਦੌੜ 'ਚ ਹੈ ਜੋ ਸ਼ਨੀਵਾਰ ਨੂੰ ਕਰਾਏ ਜਾਣਗੇ।
ਵਨ ਚੈਂਪੀਅਨਸ਼ਿਪ ਵਿਚ ਡੈਬਿਯੂ ਲਈ ਸਿੰਗਾਪੁਰ 'ਚ ਟ੍ਰੇਨਿੰਗ ਲੈ ਰਹੀ ਰਿਤੁ ਫੋਗਟ
NEXT STORY