ਯੂਜੀਨ- ਭਾਰਤ ਦੇ ਐਲਡੋਸ ਪਾਲ ਇੱਥੇ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਟ੍ਰਿਪਲ ਜੰਪ ਵਿਚ ਨੌਵੇਂ ਸਥਾਨ ’ਤੇ ਰਹੇ। ਉਨ੍ਹਾਂ ਦੀ ਸਰਬੋਤਮ ਕੋਸ਼ਿਸ਼ 16.79 ਮੀਟਰ ਰਹੀ ਜੋ ਉਨ੍ਹਾਂ ਨੇ ਦੂਜੇ ਗੇੜ ਵਿਚ ਕੀਤੀ। ਪਹਿਲੀ ਕੋਸ਼ਿਸ਼ ਵਿਚ ਉਨ੍ਹਾਂ ਨੇ 16.37 ਮੀਟਰ ਤੇ ਤੀਜੀ ਕੋਸ਼ਿਸ਼ ਵਿਚ 13.86 ਮੀਟਰ ਦਾ ਜੰਪ ਲਾਇਆ।
ਓਲੰਪਿਕ ਚੈਂਪੀਅਨ ਪੁਰਤਗਾਲ ਦੇ ਪੇਡਰੋ ਪਿਕਾਰਡੋ 17.95 ਮੀਟਰ ਨਾਲ ਸਿਖਰਲੇ ਸਥਾਨ ’ਤੇ ਰਹੇ ਜਦਕਿ ਬੁਰਕੀਨਾ ਫਾਸੋ ਦੇ ਐੱਚ ਫੇਬਿਰਸ ਜਾਂਗੋ (17.55 ਮੀਟਰ) ਦੂਜੇ ਤੇ ਚੀਨ ਦੇ ਯਾਮਿੰਗ ਝੂ (17.34 ਮੀਟਰ) ਤੀਜੇ ਸਥਾਨ ’ਤੇ ਰਹੇ। ਐਲਡੋਸ ਵਿਸ਼ਵ ਚੈਂਪੀਅਨਸ਼ਿਪ ਟ੍ਰਿਪਲ ਜੰਪ ਫਾਈਨਲ ਵਿਚ ਥਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਅਥਲੀਟ ਸਨ ਜਿਨ੍ਹਾਂ ਨੇ 16.68 ਮੀਟਰ ਦਾ ਜੰਪ ਲਾ ਕੇ ਕੁਆਲੀਫਾਈ ਕੀਤਾ ਸੀ। ਉਹ ਗਰੁੱਪ-ਏ ਕੁਆਲੀਫਿਕੇਸ਼ਨ ਵਿਚ ਛੇਵੇਂ ਸਥਾਨ ’ਤੇ ਅਤੇ ਕੁੱਲ 12ਵੇਂ ਸਥਾਨ ’ਤੇ ਰਹੇ ਸਨ।
IND vs WI 2nd ODI : ਭਾਰਤ ਨੇ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾ ਕੇ ਜਿੱਤੀ ਸੀਰੀਜ਼
NEXT STORY