ਯੂਜੀਨ (ਏਜੰਸੀ)- ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ ਵਿੱਚ 88.39 ਮੀਟਰ ਦਾ ਥਰੋਅ ਸੁੱਟ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ, ਜਦਕਿ ਰੋਹਿਤ ਯਾਦਵ ਨੇ ਵੀ ਫਾਈਨਲ ਵਿੱਚ ਪਹੁੰਚ ਕੇ ਭਾਰਤ ਲਈ ਨਵਾਂ ਇਤਿਹਾਸ ਰਚਿਆ। ਤਮਗੇ ਦੇ ਦਾਅਵੇਦਾਰ, ਚੋਪੜਾ ਨੇ ਗਰੁੱਪ ਏ ਕੁਆਲੀਫਿਕੇਸ਼ਨ ਵਿੱਚ ਸ਼ੁਰੂਆਤ ਕੀਤੀ ਅਤੇ 88.39 ਮੀਟਰ ਦਾ ਥਰੋਅ ਸੁੱਟਿਆ। ਇਹ ਉਨ੍ਹਾਂ ਦੇ ਕਰੀਅਰ ਦਾ ਤੀਜਾ ਸਰਵੋਤਮ ਥਰੋਅ ਸੀ। ਉਹ ਗ੍ਰੇਨਾਡਾ ਦੇ ਸਾਬਕਾ ਚੈਂਪੀਅਨ ਐਂਡਰਸਨ ਪੀਟਰਸ ਤੋਂ ਬਾਅਦ ਦੂਜੇ ਸਥਾਨ 'ਤੇ ਰਹੇ। ਪੀਟਰਸ ਨੇ ਗਰੁੱਪ ਬੀ ਵਿੱਚ 89.91 ਮੀਟਰ ਦਾ ਥਰੋਅ ਸੁੱਟਿਆ।
ਇਹ ਵੀ ਪੜ੍ਹੋ: ਮਿਊਨਿਖ ਪੈਰਾ ਸ਼ੂਟਿੰਗ ਵਿਸ਼ਵ ਕੱਪ: 10 ਤਗਮੇ ਜਿੱਤ ਕੇ ਭਾਰਤ ਨੇ ਕੀਤਾ ਸਰਵੋਤਮ ਪ੍ਰਦਰਸ਼ਨ
ਚੋਪੜਾ ਨੇ ਕਿਹਾ, 'ਇਹ ਚੰਗੀ ਸ਼ੁਰੂਆਤ ਸੀ। ਮੈਂ ਫਾਈਨਲ ਵਿੱਚ ਆਪਣਾ 100 ਫ਼ੀਸਦੀ ਦੇਵਾਂਗਾ। ਹਰ ਦਿਨ ਵੱਖਰਾ ਹੁੰਦਾ ਹੈ। ਸਾਨੂੰ ਨਹੀਂ ਪਤਾ ਕਿ ਕਿਸ ਦਿਨ ਕੌਣ ਕਿਸ ਤਰ੍ਹਾਂ ਦਾ ਥਰੋਅ ਸੁੱਟੇਗਾ।' ਉਨ੍ਹਾਂ ਨੇ ਅੱਗੇ ਕਿਹਾ, 'ਮੇਰੇ ਰਨਅੱਪ 'ਚ ਕੁਝ ਸਮੱਸਿਆ ਸੀ ਪਰ ਥਰੋਅ ਵਧੀਆ ਰਿਹਾ। ਬਹੁਤ ਸਾਰੇ ਖਿਡਾਰੀ ਚੰਗੀ ਫਾਰਮ 'ਚ ਹਨ।' ਚੋਪੜਾ ਦਾ ਕੁਆਲੀਫਿਕੇਸ਼ਨ ਰਾਊਂਡ ਕੁਝ ਮਿੰਟ ਹੀ ਚੱਲਿਆ, ਕਿਉਂਕਿ ਉਨ੍ਹਾਂ ਨੂੰ ਆਪਣੀ ਪਹਿਲੀ ਕੋਸ਼ਿਸ਼ 'ਚ ਆਟੋਮੈਟਿਕ ਕੁਆਲੀਫਾਈ ਮਾਰਕ ਹਾਸਲ ਕਰਨ ਤੋਂ ਬਾਅਦ ਬਾਕੀ ਦੇ ਦੋ ਥਰੋਅ ਨਹੀਂ ਸੁੱਟਣੇ ਪਏ। ਹਰ ਪ੍ਰਤੀਯੋਗੀ ਨੂੰ ਤਿੰਨ ਮੌਕੇ ਮਿਲਦੇ ਹਨ। ਰੋਹਿਤ ਨੇ ਗਰੁੱਪ ਬੀ ਵਿੱਚ 80.42 ਮੀਟਰ ਥਰੋਅ ਸੁੱਟਿਆ। ਉਹ ਗਰੁੱਪ ਬੀ ਵਿੱਚ ਛੇਵੇਂ ਸਥਾਨ 'ਤੇ ਅਤੇ ਕੁੱਲ ਮਿਲਾ ਕੇ 11ਵੇਂ ਸਥਾਨ ’ਤੇ ਰਹੇ।
ਇਹ ਵੀ ਪੜ੍ਹੋ: 75 ਸਾਲ ਬਾਅਦ ਪਾਕਿ ਸਥਿਤ ‘ਪ੍ਰੇਮ ਨਿਵਾਸ’ ਪੁੱਜੀ ਰੀਨਾ, ਭਾਰਤ-ਪਾਕਿ ਵੰਡ ਯਾਦ ਕਰ ਛਲਕੀਆਂ ਅੱਖਾਂ
ਉਨ੍ਹਾਂ ਦਾ ਦੂਜਾ ਥਰੋਅ ਫਾਊਲ ਰਿਹਾ ਅਤੇ ਆਖਰੀ ਕੋਸ਼ਿਸ਼ ਵਿੱਚ 77.32 ਮੀਟਰ ਦਾ ਥਰੋਅ ਹੀ ਸੁੱਟ ਸਕੇ। ਉਨ੍ਹਾਂ ਦਾ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ 82.54 ਮੀਟਰ ਹੈ, ਜਦੋਂ ਰਾਸ਼ਟਰੀ ਅੰਤਰ ਸੂਬਾ ਚੈਂਪੀਅਨਸ਼ਿਪ ਵਿੱਚ ਪਿਛਲੇ ਮਹੀਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਤਮਗਾ ਮੁਕਾਬਲਾ ਐਤਵਾਰ ਸਵੇਰੇ 7.05 ਵਜੇ ਹੋਵੇਗਾ। ਦੋਵਾਂ ਕੁਆਲੀਫਿਕੇਸ਼ਨ ਗਰੁੱਪ ਤੋਂ 83.50 ਮੀਟਰ ਦਾ ਅੜਿੱਕਾ ਪਾਰ ਕਰਨ ਵਾਲੇ ਜਾਂ ਚੋਟੀ ਦੇ 12 ਖਿਡਾਰੀ ਫਾਈਨਲ ਵਿੱਚ ਪਹੁੰਚੇ ਹਨ। ਚੋਪੜਾ ਦਾ ਸਰਵੋਤਮ ਨਿੱਜੀ ਪ੍ਰਦਰਸ਼ਨ 89.94 ਮੀਟਰ ਹੈ। ਉਹ ਲੰਡਨ ਵਿਸ਼ਵ ਚੈਂਪੀਅਨਸ਼ਿਪ 2017 ਵਿੱਚ ਖੇਡੇ ਸਨ ਪਰ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ ਸਨ। ਦੋਹਾ ਵਿੱਚ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਉਹ ਕੂਹਣੀ ਦੇ ਆਪਰੇਸ਼ਨ ਕਾਰਨ ਨਹੀਂ ਖੇਡ ਸਕੇ ਸਨ। ਚੋਪੜਾ ਨੇ ਇਸ ਸੀਜ਼ਨ ਵਿੱਚ 2 ਵਾਰ ਪੀਟਰਸ ਨੂੰ ਹਰਾਇਆ ਹੈ, ਜਦੋਂ ਕਿ ਪੀਟਰਸ ਡਾਇਮੰਡ ਲੀਗ ਵਿੱਚ ਜੇਤੂ ਰਹੇ ਸਨ। ਪੀਟਰਸ ਨੇ ਤਿੰਨ ਵਾਰ 90 ਮੀਟਰ ਤੋਂ ਵੱਧ ਦਾ ਥਰੋਅ ਸੁੱਟਿਆ ਹੈ।
ਇਹ ਵੀ ਪੜ੍ਹੋ: ਚਾਹ ਦੀ ਤਲਬ ਨੇ 1 ਸਾਲ ਦੇ ਪੁੱਤਰ ਨੂੰ ਪਹੁੰਚਾਇਆ ਹਸਪਤਾਲ, ਮਾਂ ਨੇ ਖਾਧੀ ਕਦੇ ਚਾਹ ਨਾ ਪੀਣ ਦੀ ਸਹੁੰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਿਊਨਿਖ ਪੈਰਾ ਸ਼ੂਟਿੰਗ ਵਿਸ਼ਵ ਕੱਪ: 10 ਤਮਗੇ ਜਿੱਤ ਕੇ ਭਾਰਤ ਨੇ ਕੀਤਾ ਸਰਵੋਤਮ ਪ੍ਰਦਰਸ਼ਨ
NEXT STORY