ਇਸਲਾਮਾਬਾਦ (ਏਜੰਸੀ)– 75 ਸਾਲ ਬਾਅਦ ਜਦੋਂ 90 ਸਾਲਾ ਰੀਨਾ ਛਿੱਬੜ ਵਰਮਾ ਪਾਕਿਸਤਾਨ ਵਿਚ ਆਪਣੇ ਪੁਰਖਾਂ ਦੇ ਘਰ ਪੁੱਜੀ ਤਾਂ ਉਨ੍ਹਾਂ ਦੀਆਂ ਨਜ਼ਰਾਂ ਦੇ ਸਾਹਮਣੇ ਬਚਪਨ ਦੀਆ ਯਾਦਾਂ ਤੈਰਨ ਲੱਗੀਆਂ ਅਤੇ ਉਹ ਪੂਰੀ ਤਰ੍ਹਾਂ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਪੁਣੇ ਵਾਸੀ ਵਰਮਾ ਦਾ ਰਾਵਲਪਿੰਡੀ ਵਿਚ ਆਪਣੇ ਜੱਦੀ ਘਰ ਜਾਣ ਦਾ ਸੁਫ਼ਨਾ ਉਦੋਂ ਸਾਕਾਰ ਹੋਇਆ ਜਦੋਂ ਪਾਕਿਸਤਾਨ ਨੇ ਉਨ੍ਹਾਂ ਨੂੰ 3 ਮਹੀਨਿਆਂ ਦਾ ਵੀਜ਼ਾ ਦਿੱਤਾ।
ਇਹ ਵੀ ਪੜ੍ਹੋ: ਚਾਹ ਦੀ ਤਲਬ ਨੇ 1 ਸਾਲ ਦੇ ਪੁੱਤਰ ਨੂੰ ਪਹੁੰਚਾਇਆ ਹਸਪਤਾਲ, ਮਾਂ ਨੇ ਖਾਧੀ ਕਦੇ ਚਾਹ ਨਾ ਪੀਣ ਦੀ ਸਹੁੰ
ਉਹ 16 ਜੁਲਾਈ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਲਾਹੌਰ ਪੁੱਜੀ। ਬੁੱਧਵਾਰ ਨੂੰ ਜਦੋਂ ਉਹ ਪ੍ਰੇਮ ਨਿਵਾਸ ਮੁਹੱਲਾ ਪੁੱਜੀ ਤਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਢੋਲ ਵਜਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਵਰਮਾ ਆਪਣੇ ਆਪ ਨੂੰ ਰੋਕ ਨਹੀਂ ਸਕੀ ਅਤੇ ਢੋਲਕ ਦੀ ਥਾਪ ’ਤੇ ਨੱਚਣ ਲੱਗੀ। ਵੰਡ ਦੇ ਸਮੇਂ ਜਦੋਂ ਰੀਨਾ ਸਿਰਫ਼ 15 ਸਾਲ ਦੀ ਸੀ, ਉਦੋਂ ਉਨ੍ਹਾਂ ਨੂੰ ਆਪਣਾ ਘਰ-ਬਾਰ ਛੱਡ ਕੇ ਭਾਰਤ ਆਉਣਾ ਪਿਆ ਸੀ। ਵਰਮਾ ਆਪਣੇ ਜੱਦੀ ਘਰ ਦੀ ਦੂਜੀ ਮੰਜ਼ਿਲ ਦੇ ਹਰ ਕਮਰੇ ਵਿਚ ਗਈ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਇਕੱਠੀਆਂ ਕੀਤੀਆਂ। ਉਨ੍ਹਾਂ ਬਾਲਕਨੀ ਵਿਚ ਖੜ੍ਹੇ ਹੋ ਕੇ ਗਾਣਾ ਗਾਇਆ ਅਤੇ ਆਪਣੇ ਬਚਪਨ ਨੂੰ ਯਾਦ ਕਰ ਕੇ ਰੋ ਪਈ। ਉਹ ਬਹੁਤ ਦੇਰ ਤੱਕ ਆਪਣੇ ਘਰ ਦੇ ਦਰਵਾਜ਼ਿਆਂ, ਕੰਧਾਂ, ਬੈੱਡਰੂਮ, ਵਿਹੜੇ ਅਤੇ ਬੈਠਕ ਨੂੰ ਨਿਹਾਰਦੀ ਰਹੀ। ਉਨ੍ਹਾਂ ਨੇ ਉਨ੍ਹਾਂ ਦਿਨਾਂ ਦੀ ਆਪਣੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਗੁਆਂਢੀਆਂ ਨੂੰ ਦੱਸਿਆ ਕਿ ਉਹ ਬਚਪਨ ਵਿਚ ਬਾਲਕਨੀ ਵਿਚ ਖੜ੍ਹੀ ਹੋ ਕੇ ਗੁਣਗੁਣਾਉਂਦੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨੀ ਅਧਿਕਾਰੀਆਂ ਨੇ ਵਾਹਗਾ ਸਰਹੱਦ 'ਤੇ 3 ਭਾਰਤੀਆਂ ਨੂੰ ਪਿਸਤੌਲਾਂ ਸਮੇਤ ਕੀਤਾ ਕਾਬੂ
ਰੀਨਾ ਵਰਮਾ ਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਸੀ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਲੱਖਾਂ ਲੋਕਾਂ ਵਿਚ ਸੀ, ਜੋ 1947 ਵਿਚ ਭਾਰਤ ਦੀ ਵੰਡ ਦੀ ਬਿਪਤਾ ਵਿਚ ਫੱਸ ਗਏ ਸਨ। ਪਾਕਿਸਤਾਨੀ ਮੀਡੀਆ ਨੇ ਵੀਰਵਾਰ ਨੂੰ ਉਨ੍ਹਾਂ ਦੇ ਹਵਾਲੇ ਨਾਲ ਲਿਖਿਆ ਕਿ ਉਨ੍ਹਾਂ ਨੂੰ ਲੱਗਾ ਹੀ ਨਹੀਂ ਕਿ ਉਹ ਦੂਜੇ ਦੇਸ਼ ਵਿਚ ਹੈ। ਵਰਮਾ ਨੇ ਕਿਹਾ ਕਿ ਸਰਹੱਦ ਦੇ ਦੋਵਾਂ ਪਾਸੇ ਰਹਿ ਰਹੇ ਲੋਕ ਇਕ-ਦੂਜੇ ਨਾਲ ਪਿਆਰ ਕਰਦੇ ਹਨ ਅਤੇ ਸਾਨੂੰ ਇਕ ਹੋ ਕੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਸਫ਼ਾਈ ਮੁਲਾਜ਼ਮਾਂ ਦੀ ਭਾਰੀ ਕਮੀ, ਸਾਲਾਨਾ 1 ਕਰੋੜ ਰੁਪਏ ਤਨਖ਼ਾਹ ਦੇਣ ਨੂੰ ਤਿਆਰ ਹੈ ਸਰਕਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਟਾਈਮ ਆਊਟ ਸਰਵੇਖਣ ਮੁਤਾਬਕ ਗਲਾਸਗੋ ਨੂੰ ਦੁਨੀਆ ਦੇ ਤੀਜੇ ਸਭ ਤੋਂ ਗੰਦੇ ਸ਼ਹਿਰ ਦਾ ਦਰਜਾ
NEXT STORY