ਬ੍ਰਿਟੇਨ - ਚਾਹ ਦੀ ਤਲਬ ਇਕ ਮਾਂ ਨੂੰ ਇਸ ਕਦਰ ਭਾਰੀ ਪਈ ਕਿ ਉਸ ਨੇ ਹੁਣ ਕਦੇ ਨਾਲ ਚਾਹ ਪੀਣ ਦੀ ਸਹੁੰ ਖਾਧੀ ਹੈ। ਦਰਅਸਲ ਇੰਗਲੈਂਡ ਦੇ ਕੈਂਟ ਦੀ ਰਹਿਣ ਵਾਲੀ 38 ਸਾਲਾ ਕੈਰੀ ਡੋਇਲ ਆਪਣੇ 1 ਸਾਲਾ ਪੁੱਤਰ ਮੇਸਨ ਨਾਲ ਪਲੇਅ-ਗਰੁੱਪ ਲਈ ਜਾ ਰਹੀ ਸੀ। ਉਦੋਂ ਰਸਤੇ ਵਿਚ ਉਸ ਨੇ ਕੈਂਟ ਦੇ ਗ੍ਰੇਵੇਸੈਂਡ ਵਿਚ ਸੇਂਟ ਜਾਰਜ ਰੈਸਟੋਰੈਂਟ ਵਿਚ ਚਾਹ ਪੀਣ ਦਾ ਫ਼ੈਸਲਾ ਕੀਤਾ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਫ਼ੈਸਲਾ ਉਸ ਦੇ ਪੁੱਤਰ ਲਈ ਜਾਨਲੇਵਾ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ: ਬ੍ਰਿਟੇਨ : ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਦੇ ਆਖ਼ਰੀ ਪੜਾਅ ’ਤੇ ਪਹੁੰਚੇ ਰਿਸ਼ੀ ਸੁਨਕ, ਟ੍ਰਸ ਨਾਲ ਸਖ਼ਤ ਟੱਕਰ
ਕੈਰੀ ਮੁਤਾਬਕ ਉਸ ਨੇ ਮੇਸਨ ਦੀ ਬੱਘੀ (ਪਰੈਮ) ਨੂੰ ਇਕ ਪਾਸੇ ਖੜ੍ਹਾ ਕਰ ਦਿੱਤਾ। ਇਸ ਦੌਰਾਨ ਇਕ ਵੇਟਰੈੱਸ ਉਸ ਲਈ ਚਾਹ ਦਾ ਕੱਪ ਲੈ ਕੇ ਆਈ। ਕੈਰੀ ਮੁਤਾਬਕ ਉਸ ਨੇ ਵੇਟਰੈੱਸ ਦੀ ਆਵਾਜ਼ ਸੁਣੀ ਕਿ ਉਹ ਚਾਹ ਰੱਖ ਰਹੀ ਹੈ। ਵੇਟਰੈੱਸ ਦੇ ਜਾਂਦੇ ਹੀ ਮੇਸਨ ਉੱਚੀ-ਉੱਚੀ ਰੋਣ ਲੱਗ ਪਿਆ। ਹੋਇਆ ਇਹ ਕਿ ਗਰਮ ਚਾਹ ਮੇਸਨ ਦੀਆਂ ਲੱਤਾਂ, ਹੱਥਾਂ ਅਤੇ ਢਿੱਡ 'ਤੇ ਡੁੱਲ ਗਈ। ਹਾਲਾਂਕਿ ਕਿਸੇ ਨੇ ਨਹੀਂ ਦੇਖਿਆ ਇਹ ਕਿਵੇਂ ਹੋਇਆ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਅਮਰੀਕੀ ਹਵਾਈ ਫ਼ੌਜ 'ਚ ਭਰਤੀ ਹੋਇਆ ਦਸਤਾਰਧਾਰੀ ਸਿੱਖ ਗੁਰਸ਼ਰਨ ਸਿੰਘ
ਇਸ ਹਾਦਸੇ ਮਗਰੋਂ ਕੈਰੀ ਆਪਣੇ ਪੁੱਤਰ ਨੂੰ ਤੁਰੰਤ ਠੰਡੇ ਪਾਣੀ ਵੱਲ ਲੈ ਗਈ। ਫਿਰ ਉਸ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਪੁੱਤਰ ਨੂੰ ਲੈ ਕੇ ਹਸਪਤਾਲ ਗਈ। ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦਾ ਜ਼ਖ਼ਮ ਨੂੰ ਸਾਫ਼ ਕੀਤਾ। ਮੇਸਨ ਦੀ 4 ਘੰਟੇ ਤੱਕ ਸਰਜਰੀ ਹੋਈ ਅਤੇ ਹੁਣ ਉਹ ਠੀਕ ਹੈ। ਕੈਰੀ ਨੇ ਇਸ ਹਾਦਸੇ ਮਗਰੋਂ ਹੁਣ ਕਦੇ ਨਾ ਚਾਹ ਪੀਣ ਦੀ ਸਹੁੰ ਖਾਧੀ ਹੈ ਅਤੇ ਹੋਰ ਮਾਵਾਂ ਨੂੰ ਆਪਣੇ ਬੱਚਿਆਂ ਦੇ ਆਲੇ-ਦੁਆਲੇ ਗਰਮ ਚੀਜ਼ਾਂ ਨਾ ਰੱਖਣ ਲਈ ਕਹਿ ਰਹੀ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਸਫ਼ਾਈ ਮੁਲਾਜ਼ਮਾਂ ਦੀ ਭਾਰੀ ਕਮੀ, ਸਾਲਾਨਾ 1 ਕਰੋੜ ਰੁਪਏ ਤਨਖ਼ਾਹ ਦੇਣ ਨੂੰ ਤਿਆਰ ਹੈ ਸਰਕਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਨੇ ਨਵੀਂ 'ਇਮੀਗ੍ਰੇਸ਼ਨ ਵੀਜ਼ਾ ਸ਼੍ਰੇਣੀ' ਕੀਤੀ ਲਾਂਚ, ਸਤੰਬਰ ਤੋਂ ਹੋਵੇਗੀ ਸ਼ੁਰੂ
NEXT STORY