ਨਵੀਂ ਦਿੱਲੀ— ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2019 ਇੰਗਲੈਂਡ ਅਤੇ ਵੇਲਸ 'ਚ 30 ਮਈ ਤੋਂ ਸ਼ੁਰੂ ਹੋ ਰਿਹਾ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2019 'ਚ ਕਰੀਬ ਦੋ ਮਹੀਨੇ ਤਕ ਲਗਾਤਾਰ ਕ੍ਰਿਕਟ ਖੇਡਣ ਦੇ ਬਾਅਦ ਹੁਣ ਭਾਰਤੀ ਟੀਮ ਦੇ ਖਿਡਾਰੀ ਵਿਸ਼ਵ ਕੱਪ ਦੇ 'ਮਿਸ਼ਨ' 'ਤੇ ਜਾਣ ਵਾਲੇ ਹਨ।
ਭਾਰਤੀ ਟੀਮ 22 ਮਈ ਨੂੰ ਸਵੇਰੇ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋਵੇਗੀ। ਪਰ 15 ਮੈਂਬਰੀ ਵਿਸ਼ਵ ਕੱਪ ਟੀਮ ਦੇ ਸੱਟ ਦਾ ਸ਼ਿਕਾਰ ਖਿਡਾਰੀ ਕੇਦਾਰ ਜਾਧਵ ਦੇ ਟੀਮ ਇੰਡੀਆ ਦੇ ਨਾਲ ਰਵਾਨਾ ਹੋਣ 'ਤੇ ਅਜੇ ਵੀ ਖਦਸ਼ਾ ਬਰਕਰਾਰ ਹੈ। ਹਾਲਾਂਕਿ ਉਮੀਦ ਇਹੋ ਕੀਤੀ ਜਾ ਰਹੀ ਹੈ ਕਿ ਜਾਧਵ ਛੇਤੀ ਹੀ ਫਿੱਟ ਹੋ ਜਾਣਗੇ ਅਤੇ ਕਾਫੀ ਹਦ ਤੱਕ ਇਸੇ ਦੇ ਆਸਾਰ ਦਿਸ ਰਹੇ ਹਨ। ਜਾਧਵ ਦੀ ਫਿੱਟਨੈਸ ਨੂੰ ਲੈ ਕੇ ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਉਹ ਭਾਰਤੀ ਟੀਮ ਦੇ ਰਵਾਨਾ ਹੋਣ ਤਕ ਫਿੱਟ ਹੋ ਜਾਣਗੇ। ਜ਼ਿਕਰਯੋਗ ਹੈ ਕਿ ਜਾਧਵ ਨੂੰ ਆਈ.ਪੀ.ਐੱਲ. ਦੇ 12ਵੇਂ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡਦੇ ਹੋਏ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਮੈਚ 'ਚ ਮੋਢੇ 'ਤੇ ਸੱਟ ਲਗ ਗਈ ਸੀ।
ਆਈ. ਐੱਮ. ਸੀ. ਏ. ਮਾਈਂਡ ਵਿਸ਼ਵ ਚੈਂਪੀਅਨਸ਼ਿਪ 'ਚ ਵਿਦਿਤ ਰੈਪਿਡ 'ਚ ਤੀਜੇ ਸਥਾਨ 'ਤੇ
NEXT STORY