ਸਪੋਰਟਸ ਡੈਸਕ— ਵਰਲਡ ਕੱਪ ਦੀ ਸ਼ੁਰੂਆਤ 30 ਮਈ ਤੋਂ ਹੋਣ ਜਾ ਰਹੀ ਹੈ। ਜਦਕਿ ਸ਼ੁੱਕਰਵਾਰ ਨੂੰ ਵਾਰਮ-ਅਪ ਮੈਚ ਦੇ ਨਾਲ ਕ੍ਰਿਕਟ ਦੇ ਮਹਾਮੁਕਾਬਲੇ ਦਾ ਬਿਗੁਲ ਵੀ ਵੱਜ ਗਿਆ। ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਇਸ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਬੁਰੀ ਖ਼ਬਰ ਵੀ ਆਉਣੀ ਸ਼ੁਰੂ ਹੋ ਗਈ ਹੈ। ਇਸੇ ਤਹਿਤ ਵੱਖ-ਵੱਖ ਟੀਮਾਂ ਦੇ ਵੱਡੇ ਖਿਡਾਰੀ ਸੱਟ ਦਾ ਸ਼ਿਕਾਰ ਹੋ ਗਏ। ਇੰਗਲੈਂਡ ਦੇ ਕਪਤਾਨ ਮਾਰਗਨ ਤੋਂ ਲੈ ਕੇ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜਿਹੇ ਦਮਦਾਰ ਖਿਡਾਰੀ ਤਕ ਵੀ ਸੱਟ ਦਾ ਸ਼ਿਕਾਰ ਹੋ ਗਏ।
1. ਸ਼ਿਖਰ ਧਵਨ ਦੀ ਸੱਟ
ਪ੍ਰੈਕਟਿਸ ਦੇ ਦੌਰਾਨ ਬੈਟਿੰਗ ਕੋਚ ਸੰਜੇ ਬਾਂਗੜ ਸ਼ਿਖਰ ਧਵਨ ਨੂੰ ਅਭਿਆਸ ਕਰਾ ਰਹੇ ਸਨ। ਇਕ ਸ਼ਾਰਟ ਪਿਚ ਗੇਂਦ ਤੇਜ਼ੀ ਨਾਲ ਉਨ੍ਹਾਂ ਦੇ ਹੈਲਮੇਟ 'ਤੇ ਜਾ ਲੱਗੀ ਜਿਸ ਦੇ ਚਲਦੇ ਉਨ੍ਹਾਂ ਦੇ ਬੁੱਲ੍ਹਾਂ ਤੋਂ ਖ਼ੂਨ ਵੀ ਨਿਕਲਣ ਲੱਗਾ। ਇਸ ਤੋਂ ਬਾਅਦ ਉਹ ਨੈਟਸ ਤੋਂ ਬਾਹਰ ਚਲੇ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਭੇਜ ਦਿੱਤਾ ਗਿਆ। ਖ਼ਬਰਾਂ ਦੀ ਮੰਨੀਏ ਤਾਂ ਉਹ ਫਿਲਹਾਲ ਠੀਕ ਹਨ।
2. ਵਿਜੇ ਸ਼ੰਕਰ ਦੀ ਸੱਟ
ਆਲਰਾਊਂਡਰ ਵਿਜੇ ਸ਼ੰਕਰ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਆਪਣੇ ਸੱਜੇ ਹੱਥ 'ਤੇ ਸੱਟ ਲਗਾ ਬੈਠੇ। ਹੋਇਆ ਇੰਝ ਕਿ ਜਦੋਂ ਸ਼ੰਕਰ ਨੈਟਸ 'ਤੇ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਸਨ। ਉਸੇ ਸਮੇਂ ਉਨ੍ਹਾਂ ਦੇ ਸੱਜੇ ਹੱਥ 'ਤੇ ਸੱਟ ਲੱਗੀ। ਸੱਟ ਲੱਗਣ ਦੇ ਬਾਅਦ ਉਨ੍ਹਾਂ ਨੂੰ ਦਰਦ ਨਾਲ ਪਰੇਸ਼ਾਨ ਦੇਖਿਆ ਗਿਆ। ਉਨ੍ਹਾਂ ਦੇ ਹੱਥ ਦਾ ਸਕੈਨ ਕਰਾਇਆ ਗਿਆ ਜਿਸ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਇਹ ਇਕ ਹਲਕੀ ਸੱਟ ਹੈ।
3. ਮੋਰਗਨ ਦੀ ਸੱਟ
ਪ੍ਰੈਕਟਿਸ ਦੇ ਦੌਰਾਨ ਇੰਗਲੈਂਡ ਦੇ ਕਪਤਾਨ ਮੋਰਗਨ ਦੇ ਖੱਬੇ ਹੱਥ ਦੀ ਉਂਗਲ 'ਚ ਸੱਟ ਲਗ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਐਕਸ-ਰੇਅ ਲਈ ਲਿਜਾਇਆ ਗਿਆ। ਈ.ਸੀ.ਬੀ. ਨੇ ਇਕ ਸੰਖੇਪ ਬਿਆਨ 'ਚ ਕਿਹਾ, ''ਇਓਨ ਮੋਰਗਨ ਨੂੰ ਸਵੇਰੇ ਆਪਣੀ ਉਂਗਲ 'ਚ ਸੱਟ ਲੱਗ ਗਈ। ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਐਕਸ-ਰੇਅ ਲਈ ਅਭਿਆਸ ਦੇ ਬਾਅਦ ਹਸਪਤਾਲ ਲਿਜਾਇਆ ਗਿਆ।''
4. ਮੁਹੰਮਦ ਸ਼ਹਿਜ਼ਾਦ ਦੀ ਸੱਟ
ਅਫਗਾਨਿਸਤਾਨ ਦੇ ਵਿਕਟਕੀਪਰ ਅਤੇ ਤੂਫਾਨੀ ਓਪਨਿੰਗ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਵੀ ਪ੍ਰੈਕਟਿਸ ਮੈਚ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ। ਪਾਕਿਸਤਾਨ ਦੇ ਖਿਲਾਫ ਬ੍ਰਿਸਟਲ 'ਚ ਖੇਡੇ ਗਏ ਅਭਿਆਸ ਮੈਚ 'ਚ ਮੁਹੰਮਦ ਸ਼ਹਿਜ਼ਾਦ ਦੇ ਪੈਰਾਂ ਦੀਆਂ ਮਾਸਪੇਸ਼ੀਆਂ ਖਿੱਚ ਗਈਆਂ, ਜਿਸ ਤੋਂ ਬਾਅਦ ਉਹ ਰਿਟਾਇਰਡ ਹਰਟ ਹੋ ਕੇ ਬਾਹਰ ਚਲੇ ਗਏ।
5. ਅਵਿਸ਼ਕਾ ਦੀ ਸੱਟ
ਦੱਖਣੀ ਅਫਰੀਕਾ ਦੇ ਅਭਿਆਸ ਮੈਚ 'ਚ ਸ਼੍ਰੀਲੰਕਾਈ ਕ੍ਰਿਕਟਰ ਅਵਿਸ਼ਕਾ ਸੱਟ ਦਾ ਸ਼ਿਕਾਰ ਹੋ ਗਏ। ਸੱਟ ਲੱਗਣ ਦੇ ਬਾਅਦ ਤੁਰੰਤ ਫੀਜ਼ੀਓਥੈਰੇਪਿਸਟ ਨੂੰ ਮੈਦਾਨ 'ਤੇ ਬੁਲਾਇਆ ਗਿਆ ਪਰ ਇਲਾਜ਼ ਦੇ ਬਾਵਜੂਦ ਉਹ ਦਰਦ ਨਾਲ ਪਰੇਸ਼ਾਨ ਰਹੇ। ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ 'ਤੇ ਵੀ ਪਰੇਸ਼ਾਨੀ ਹੋ ਰਹੀ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਟ੍ਰੈਚਰ 'ਤੇ ਮੈਦਾਨ ਦੇ ਬਾਹਰ ਲਿਜਾਇਆ ਗਿਆ।
ਪਾਕਿਸਤਾਨ ਤੋਂ ਸਾਹਮਣੇ ਆਇਆ ਧੋਨੀ ਦਾ ਵੱਡਾ ਫੈਨ, ਪਾਕਿ ਟੀ-ਸ਼ਰਟ 'ਤੇ ਲਿੱਖ ਦਿੱਤਾ ਧੋਨੀ ਨਾਂ
NEXT STORY