ਅਹਿਮਦਾਬਾਦ - ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਕੁਝ ਹੀ ਘੰਟਿਆਂ 'ਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਵਨਡੇ ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਕਾਫ਼ੀ ਅੱਗੇ ਚੱਲ ਰਹੀ ਹੈ। ਭਾਰਤ ਨੇ 7 ਮੈਚ ਜਿੱਤੇ ਹਨ, ਜਦਕਿ ਪਾਕਿਸਤਾਨ ਨੇ ਹੁਣ ਤੱਕ ਇਕ ਵੀ ਮੈਚ ਨਹੀਂ ਜਿੱਤਿਆ ਹੈ। ਹਾਲਾਂਕਿ 14 ਅਕਤੂਬਰ ਨੂੰ ਕੀ ਹੋਣ ਜਾ ਰਿਹਾ ਹੈ? ਇਹ ਦੇਖਣਾ ਦਿਲਚਸਪ ਹੋਵੇਗਾ। ਅਸੀਂ 5 ਅਜਿਹੇ ਖਿਡਾਰੀਆਂ ਬਾਰੇ ਗੱਲ ਕਰਾਂਗੇ ਜੋ ਇਸ ਮੈਚ ਵਿੱਚ ਗੇਮ ਚੇਂਜਰ ਸਾਬਤ ਹੋ ਸਕਦੇ ਹਨ।
ਕਪਤਾਨ ਰੋਹਿਤ ਸ਼ਰਮਾ
ਸਭ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ 'ਤੇ ਹੋਣਗੀਆਂ। ਰੋਹਿਤ ਸ਼ਰਮਾ ਸ਼ਾਨਦਾਰ ਫਾਰਮ 'ਚ ਹੈ। ਹਾਲ ਹੀ 'ਚ ਉਨ੍ਹਾਂ ਨੇ ਅਫਗਾਨਿਸਤਾਨ ਖ਼ਿਲਾਫ਼ ਸੈਂਕੜਾ ਵੀ ਲਗਾਇਆ ਸੀ। ਰੋਹਿਤ ਵਨਡੇ ਵਿਸ਼ਵ ਕੱਪ 2019 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸ ਸੀਜ਼ਨ ਵਿੱਚ ਉਨ੍ਹਾਂ ਨੇ 113 ਗੇਂਦਾਂ ਵਿੱਚ 140 ਦੌੜਾਂ ਦੀ ਪਾਰੀ ਖੇਡੀ ਸੀ। ਉਹ ਇਸ ਮੈਚ 'ਚ ਵੀ ਗੇਮ ਚੇਂਜਰ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ - CWC 23 : ਭਾਰਤ 'ਚ ਜਿੱਤਣਾ ਬਹੁਤ ਸਖ਼ਤ ਚੁਣੌਤੀ, ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਦਾ ਵੱਡਾ ਬਿਆਨ
ਵਿਰਾਟ ਕੋਹਲੀ
ਪਾਕਿਸਤਾਨ ਦੇ ਖ਼ਿਲਾਫ਼ ਮੈਚ ਹੈ ਅਤੇ ਵਿਰਾਟ ਕੋਹਲੀ ਦਾ ਨਾਮ ਨਾ ਆਵੇ। ਅਜਿਹਾ ਨਹੀਂ ਹੋ ਸਕਦਾ। ਭਾਰਤ ਜਦੋਂ ਵੀ ਪਾਕਿਸਤਾਨ ਦੇ ਖ਼ਿਲਾਫ਼ ਮੈਚ ਖੇਡਦਾ ਹੈ ਤਾਂ ਵਿਰਾਟ ਉਨ੍ਹਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਰਾਟ ਨੇ ਹਾਲ ਹੀ 'ਚ ਏਸ਼ੀਆ ਕੱਪ 2023 ਦੇ 9ਵੇਂ ਮੈਚ 'ਚ ਪਾਕਿਸਤਾਨ ਖ਼ਿਲਾਫ਼ ਸੈਂਕੜਾ ਲਗਾਇਆ ਸੀ। ਵਨਡੇ 'ਚ ਪਾਕਿਸਤਾਨ ਖ਼ਿਲਾਫ਼ ਵਿਰਾਟ ਦਾ ਰਿਕਾਰਡ ਚੰਗਾ ਹੈ। ਉਹ ਗੇਮ ਚੇਂਜਰ ਸਾਬਤ ਹੋ ਸਕਦੇ ਹਨ।
ਮੁਹੰਮਦ ਰਿਜ਼ਵਾਨ
ਪਾਕਿਸਤਾਨ ਦੇ ਵਿਸਫੋਟਕ ਬੱਲੇਬਾਜ਼ ਮੁਹੰਮਦ ਰਿਜ਼ਵਾਨ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਰਿਜ਼ਵਾਨ ਨੇ ਹਾਲ ਹੀ 'ਚ ਸ਼੍ਰੀਲੰਕਾ ਖ਼ਿਲਾਫ਼ ਆਪਣੀ ਟੀਮ ਨੂੰ ਸਭ ਤੋਂ ਵੱਡੀ ਜਿੱਤ ਦਿਵਾਈ ਸੀ। ਇਸ ਪਾਕਿਸਤਾਨੀ ਖਿਡਾਰੀ ਨੇ ਹੁਣ ਤੱਕ 2 ਮੈਚਾਂ 'ਚ 199 ਦੌੜਾਂ ਬਣਾਈਆਂ ਹਨ। ਉਹ ਬਿਨਾਂ ਸ਼ੱਕ ਮੈਚ 'ਚ ਗੇਮ ਚੇਂਜਰ ਸਾਬਤ ਹੋ ਸਕਦੇ ਹਨ।
ਕੁਲਦੀਪ ਯਾਦਵ
ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਕੁਲਦੀਪ ਯਾਦਵ ਦਾ ਪ੍ਰਦਰਸ਼ਨ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਰਿਹਾ ਹੈ। ਹੁਣ ਤੱਕ ਉਹ ਭਾਰਤ ਲਈ 92 ਵਨਡੇ ਮੈਚਾਂ ਵਿੱਚ 150 ਤੋਂ ਵੱਧ ਵਿਕਟਾਂ ਲੈ ਚੁੱਕੇ ਹਨ। ਜੇਕਰ ਅਸੀਂ ਵਿਸ਼ਵ ਕੱਪ 2023 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਹੁਣ ਤੱਕ 2 ਮੈਚਾਂ 'ਚ 3 ਵਿਕਟਾਂ ਲਈਆਂ ਹਨ। ਇਸ ਸਾਲ ਉਹ ਏਸ਼ੀਆ ਕੱਪ ਵਿੱਚ ਵੀ 9 ਵਿਕਟਾਂ ਲੈ ਕੇ ਟਾਪ 5 ਵਿੱਚ ਸਨ। ਪਾਕਿਸਤਾਨ ਖ਼ਿਲਾਫ਼ ਉਨ੍ਹਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ।
ਇਹ ਵੀ ਪੜ੍ਹੋ - ਜਾਣੋ ਕਦੋਂ ਖੇਡਿਆ ਗਿਆ ਸੀ ਭਾਰਤ ਤੇ ਪਾਕਿ ਵਿਚਾਲੇ ਪਹਿਲਾ ਕ੍ਰਿਕਟ ਮੈਚ, ਕੀ ਨਿਕਲਿਆ ਸੀ ਨਤੀਜਾ
ਹੈਰਿਸ ਰਊਫ਼
ਖ਼ਤਰਨਾਕ ਤੇਜ਼ ਗੇਂਦਬਾਜ਼ ਹੈਰਿਸ ਰਊਫ਼ 'ਤੇ ਵੀ ਨਜ਼ਰ ਹੋਵੇਗੀ। ਉਹ ਇਸ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰ ਰਿਹੇ ਹਨ। ਹੁਣ ਤੱਕ ਰਊਫ ਇਸ ਵਿਸ਼ਵ ਕੱਪ 'ਚ 2 ਮੈਚਾਂ 'ਚ 5 ਵਿਕਟਾਂ ਲੈ ਚੁੱਕੇ ਹਨ। ਰਾਊਫ ਇਸ ਮੈਚ 'ਚ ਗੇਮ ਚੇਂਜਰ ਸਾਬਤ ਹੋ ਸਕਦੇ ਹਨ। ਸ਼ਾਹੀਨ ਅਫਰੀਦੀ ਇਸ ਸਾਲ ਲੈਅ 'ਚ ਨਜ਼ਰ ਨਹੀਂ ਆ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
IND vs PAK: ਸ਼ੁਭਮਨ ਗਿੱਲ ਦੇ ਖੇਡਣ ਸਬੰਧੀ ਵੱਡੀ ਖ਼ਬਰ, ਕਪਤਾਨ ਰੋਹਿਤ ਸ਼ਰਮਾ ਨੇ ਦਿੱਤੀ ਅਪਡੇਟ
NEXT STORY