ਸਪੋਰਟਸ ਡੈਸਕ- ਵਿਸ਼ਵ ਕੱਪ 2023 ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਇੱਕ ਨਵਾਂ ਅਪਡੇਟ ਆਇਆ ਹੈ। ਇਸ ਅਪਡੇਟ ਦੇ ਮੁਤਾਬਕ ਇਸ ਵਾਰ ਵਿਸ਼ਵ ਕੱਪ 'ਚ ਕੋਈ ਉਦਘਾਟਨੀ ਸਮਾਰੋਹ ਆਯੋਜਿਤ ਨਹੀਂ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਰੇ ਕਪਤਾਨ 4 ਅਕਤੂਬਰ ਨੂੰ ਇਕ-ਦੂਜੇ ਨੂੰ ਮਿਲਣਗੇ ਅਤੇ ਵਿਸ਼ਵ ਕੱਪ ਟਰਾਫੀ ਦੇ ਨਾਲ ਫੋਟੋ ਸੈਸ਼ਨ ਕਰਨਗੇ। ਇਸ ਤੋਂ ਬਾਅਦ ਲੇਜ਼ਰ ਸ਼ੋਅ ਹੋਵੇਗਾ। ਹਾਲਾਂਕਿ ਉਦਘਾਟਨ ਸਮਾਰੋਹ ਨੂੰ ਲੈ ਕੇ ਹੁਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ- ਏਸ਼ੀਆਈ ਖੇਡ : ਮਾਂ ਦੇ ਨਕਸ਼ੇਕਦਮ 'ਤੇ ਹਰਮਿਲਨ, 1500 ਮੀਟਰ ਰੇਸ 'ਚ ਜਿੱਤਿਆ ਚਾਂਦੀ ਦਾ ਤਮਗਾ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਹੋਣ ਦੀ ਚਰਚਾ ਸੀ। ਇਸ ਸਮਾਰੋਹ 'ਚ ਬਾਲੀਵੁੱਡ ਸਿਤਾਰੇ ਰਣਵੀਰ ਸਿੰਘ, ਤਮੰਨਾ ਭਾਟੀਆ, ਅਰਿਜੀਤ ਸਿੰਘ, ਸ਼੍ਰੇਆ ਘੋਸ਼ਾਲ ਅਤੇ ਆਸ਼ਾ ਭੌਂਸਲੇ ਦੀ ਪਰਫਾਰਮੈਂਸ ਦੀ ਯੋਜਨਾ ਸੀ। ਇਹ ਉਦਘਾਟਨੀ ਸਮਾਰੋਹ ਸ਼ਾਮ 7 ਵਜੇ ਸ਼ੁਰੂ ਹੋਣਾ ਸੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਸੀਸੀਆਈ ਵਿਸ਼ਵ ਕੱਪ ਦਾ ਸਮਾਪਤੀ ਸਮਾਰੋਹ 19 ਅਕਤੂਬਰ ਨੂੰ ਆਯੋਜਿਤ ਕਰ ਸਕਦਾ ਹੈ। ਇਹ ਵੀ ਖਬਰਾਂ ਹਨ ਕਿ 14 ਅਕਤੂਬਰ ਨੂੰ ਭਾਰਤ-ਪਾਕਿ ਮੈਚ ਤੋਂ ਪਹਿਲਾਂ ਕੁਝ ਖ਼ਾਸ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023 : ਰਾਸ਼ਟਰੀ ਗੀਤ ਦੌਰਾਨ ਰੋਣ ਲੱਗਾ ਭਾਰਤੀ ਖਿਡਾਰੀ, ਆਪਣੇ ਪਹਿਲੇ ਮੈਚ 'ਚ ਹੋਇਆ ਭਾਵੁਕ
ਇਸ ਵਾਰ ਵਿਸ਼ਵ ਕੱਪ 2023 ਵਿੱਚ ਕਈ ਗੱਲਾਂ ਨੂੰ ਲੈ ਕੇ ਵਿਵਾਦ ਹੋਇਆ। ਸਭ ਤੋਂ ਪਹਿਲਾਂ ਵਿਸ਼ਵ ਕੱਪ ਦੇ ਸ਼ੈਡਿਊਲ ਨੂੰ ਲੈ ਕੇ ਆਲੋਚਨਾਵਾਂ ਹੋਈਆਂ। ਇਸ ਤੋਂ ਬਾਅਦ ਵੈਨਿਊ ਨੂੰ ਲੈ ਕੇ ਵੀ ਵਿਵਾਦ ਹੋਇਆ। ਸ਼ਡਿਊਲ ਅਤੇ ਵੈਨਿਊ 'ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਟਿਕਟ ਘੋਟਾਲੇ ਦੀਆਂ ਖ਼ਬਰਾਂ ਵੀ ਆਈਆਂ ਸਨ। ਹੁਣ ਜਦੋਂ ਇਸ ਸਭ ਨਾਲ ਨਜਿੱਠਣ ਤੋਂ ਬਾਅਦ, ਸਭ ਕੁਝ ਟ੍ਰੈਕ 'ਤੇ ਨਜ਼ਰ ਆ ਰਿਹਾ ਸੀ ਤਾਂ ਪ੍ਰਸ਼ੰਸਕ ਇਸ ਅਪਡੇਟ ਤੋਂ ਨਾਰਾਜ਼ ਹੋ ਗਏ ਹਨ ਕਿ ਉਦਘਾਟਨੀ ਸਮਾਰੋਹ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਲਈ ਬੀਸੀਸੀਆਈ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ।
ਪਹਿਲਾ ਮੈਚ 5 ਅਕਤੂਬਰ ਨੂੰ ਹੋਵੇਗਾ
ਵਿਸ਼ਵ ਕੱਪ 2023 ਦਾ ਉਦਘਾਟਨੀ ਮੈਚ 5 ਅਕਤੂਬਰ ਨੂੰ ਹੋਣਾ ਹੈ। ਇਸ ਦਿਨ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਖੇਡੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਏਸ਼ੀਆਈ ਖੇਡਾਂ : ਕਬੱਡੀ 'ਚ ਭਾਰਤੀ ਪੁਰਸ਼ਾਂ ਦੀ ਅਜੇਤੂ ਮੁਹਿੰਮ ਜਾਰੀ, ਥਾਈਲੈਂਡ ਨੂੰ 63-26 ਨਾਲ ਦਿੱਤੀ ਕਰਾਰੀ ਮਾਤ
NEXT STORY