ਨਵੀਂ ਦਿੱਲੀ : ਵਰਲਡ ਕੱਪ ਵਿਚ 16 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ 'ਤੇ ਕਿਸੇ ਤਰ੍ਹਾਂ ਦੇ ਅੱਤਵਾਦੀ ਹਮਲੇ ਦੇ ਸ਼ੱਕ ਨੂੰ ਵਿਸ਼ਵ ਕੱਪ ਦੇ ਸੁਰੱਖਿਆ ਡਾਈਰੈਕਟਰ ਜਿਲ ਮੈਕਕ੍ਰੈਕਨ ਨੇ ਖਾਰਜ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਸਾਰੇ ਮੈਚ ਵਾਲੇ ਵੈਨਿਊ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਮੈਕਕ੍ਰੈਕਨ ਨੇ ਕਿਹਾ ਕਿ ਸਾਡੇ ਸੁਰੱਖਿਆ ਬਲ ਲਗਾਤਾਰ ਇੰਟੈਲੀਜੈਂਸ ਨਾਲ ਸੰਪਰਕ 'ਤੇ ਹਨ। ਵਰਲਡ ਕੱਪ ਦੇ ਕਿਸੇ ਵੀ ਮੈਚ 'ਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚ 'ਤੇ ਵੀ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਕੋਈ ਡਰ ਨਹੀਂ ਹੈ। 16 ਜਾਨ ਦਾ ਦਿਨ ਭਾਰਤ ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀਆਂ ਲਈ ਵੱਡਾ ਦਿਨ ਹੋਣ ਵਾਲਾ ਹੈ। ਇਸ ਦਿਨ ਵਰਲਡ ਕੱਪ ਵਿਚ ਓਲਡ ਟ੍ਰੈਫੋਰਡ ਦੇ ਕ੍ਰਿਕਟ ਮੈਦਾਨ 'ਤੇ ਵਰਲਡ ਕੱਪ ਵਿਚ ਭਾਰਤ-ਪਾਕਿਸਤਾਨ 7ਵੀਂ ਵਾਰ ਇਕ-ਦੂਜੇ ਦੇ ਸਾਹਮਣੇ ਹੋਣਗੇ।
ਪੁਲਵਾਮਾ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਹਾਲਾਤ ਲਗਾਤਾਰ ਬਣੇ ਹੋਏ ਹਨ। ਇਸੇ ਤਣਾਅ ਦੀ ਵਜ੍ਹਾ ਨਾਲ ਭਾਰਤ ਦੇ ਲੋਕ ਭਾਰਤ-ਪਾਕਿਸਤਾਨ ਮੈਚ ਨੂੰ ਬਾਇਕਾਟ ਕਰਨ ਦੀ ਗੱਲ ਕਰ ਰਹੇ ਸੀ। ਇਸ ਵਿਚਾਲੇ ਅਜਿਹੀ ਖਬਰ ਆਉਣ ਲੱਗੀ ਸੀ ਕਿ ਭਾਰਤ ਪਾਕਿਸਤਾਨ ਦੇ ਮੈਚ 'ਤੇ ਅੱਤਵਾਦੀ ਹਮਲੇ ਦਾ ਡਰ ਮੰਡਰਾ ਰਿਹਾ ਹੈ ਪਰ ਵਰਲਡ ਕੱਪ ਦੇ ਸੁਰੱਖਿਆ ਅਧਿਕਾਰੀ ਨੇ ਅਜਿਹੇ ਕਿਸੇ ਵੀ ਤਰ੍ਹਾਂ ਦੇ ਡਰ ਦੀ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਵਰਲਡ ਕੱਪ ਤੋਂ ਪਹਿਲਾਂ ਯੁਵਰਾਜ ਦਾ ਵੱਡਾ ਬਿਆਨ, ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਵੇਗਾ ਫਾਈਨਲ
NEXT STORY