ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਵੱਖ-ਵੱਖ ਹਿੱਸਿਆਂ 'ਚ ਵੱਸਦੇ ਭਾਰਤੀ ਨਾਗਰਿਕਾਂ ਵੱਲੋਂ ਵੱਖ ਵੱਖ ਗੁਰਦੁਆਰਿਆਂ 'ਚ ਨਤਮਸਤਕ ਹੋ ਕੇ ਦੀਪਮਾਲਾ ਕਰਕੇ ਬੰਦੀ ਛੋੜ ਦਿਵਸ ਨੂੰ ਬੜੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਗੁਰਦੁਆਰਿਆ 'ਚ ਦੀਪਮਾਲਾ ਕੀਤੀ ਗਈ। ਉੱਥੇ ਧਾਰਮਿਕ ਦੀਵਾਨਾਂ ਉਪਰੰਤ ਆਤਿਸ਼ਬਾਜੀ ਵੀ ਕੀਤੀ ਗਈ।

ਬੇਸ਼ੱਕ ਬੁਹਤਾਤ ਇਲਾਕਿਆ 'ਚ ਜ਼ਰੂਰੀ ਪ੍ਰਬੰਧਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਥਾਨਕ ਪ੍ਰਸ਼ਾਸਨ ਵੱਲੋਂ ਆਤਿਸ਼ਬਾਜੀ ਲਈ ਸਖ਼ਤ ਮਨਾਹੀ ਕੀਤੀ ਗਈ ਸੀ ਪਰ ਖੁਸ਼ੀਆਂ ਭਰੇ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਇਆ ਗਿਆ ਅਤੇ ਮੰਦਰਾਂ ਗੁਰਦੁਆਰਿਆ 'ਚ ਨਤਮਸਤਕ ਹੋ ਕੇ ਦੀਪਮਾਲਾ ਕੀਤੀ ਗਈ। ਵਿਦੇਸ਼ਾਂ 'ਚ ਭਾਰਤੀ ਦੁਕਾਨਾਂ ਅਤੇ ਮਿਠਾਈਆਂ ਤੇ ਹੋਰ ਸਮਾਨ ਦੀ ਖ਼ਰੀਦਦਾਰੀ ਕਰਨ ਵਾਲਿਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਵੀ ਵੇਖੀਆਂ ਗਈਆਂ।

ਜੇ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਾ ਕੀਤਾ ਤਾਂ ਲੱਗੇਗੀ ਭਾਰੀ ਇੰਪੋਰਟ ਡਿਊਟੀ: ਟਰੰਪ ਨੇ ਮੁੜ ਦਿੱਤੀ ਧਮਕੀ
NEXT STORY