ਦੁਬਈ— ਭਾਰਤ ਦੇ ਹਾਈ ਜੰਪ ਦੇ ਪੈਰਾ ਐਥਲੀਟ ਸ਼ਰਦ ਕੁਮਾਰ ਅਤੇ ਮਰੀਅੱਪਨ ਨੇ ਇੱਥੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਤਮਗੇ ਜਿੱਤ ਕੇ ਅਗਲੇ ਸਾਲ ਹੋਣ ਵਾਲੇ ਟੋਕੀਓ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ। ਦੋ ਵਾਰ ਦੇ ਏਸ਼ੀਆਈ ਪੈਰਾ ਖੇਡ ਚੈਂਪੀਅਨ ਸ਼ਰਦ ਕੁਮਾਰ ਦੀ ਸਰਵਸ੍ਰੇਸ਼ਠ ਕੋਸ਼ਿਸ਼ 1.83 ਮੀਟਰ ਰਹੀ ਜਦਕਿ ਰੀਓ ਪੈਰਾਲੰਪਿਕ ਦੇ ਸੋਨ ਤਮਗਾ ਜੇਤੂ ਮਰੀਅੱਪਨ ਨੂੰ 1.80 ਮੀਟਰ ਦੇ ਨਾਲ ਕਾਂਸੀ ਤਮਗਾ ਮਿਲਿਆ। ਇਹ ਮਰੀਅਪਨ ਦਾ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ। ਸੈਮ ਗ੍ਰੇਵ ਨੇ 1.86 ਮੀਟਰ ਦੇ ਚੈਂਪੀਅਨਸ਼ਿਪ ਰਿਕਾਰਡ ਦੇ ਨਾਲ ਸੋਨ ਤਮਗਾ ਹਾਸਲ ਕੀਤਾ।
ਸ਼ਰਦ ਨੇ ਬਾਅਦ 'ਚ ਕਿਹਾ, ''ਮੈਂ ਆਪਣੇ ਅੱੱਜ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਾਂ। ਮੈਂ ਪਿਛਲੇ ਤਿੰਨ ਸਾਲਾਂ ਤੋਂ ਯੂਕ੍ਰੇਨ 'ਚ ਰਹਿ ਕੇ ਅਭਿਆਸ ਕਰ ਰਿਹਾ ਹਾਂ ਅਤੇ ਮੈਨੂੰ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ। ਮੈਨੂੰ ਆਪਣੇ ਪ੍ਰੋਗਰਾਮ, ਯੋਜਨਾ ਅਤੇ ਕਈ ਹੋਰ ਚੀਜ਼ਾਂ 'ਤੇ ਫਿਰ ਤੋਂ ਗੌਰ ਕਰਨਾ ਹੋਵੇਗਾ।'' ਇਸ ਮੁਕਾਬਲੇ 'ਚ ਹਿੱਸਾ ਲੈ ਰਹੇ ਹੋਰ ਭਾਰਤੀ ਰਾਮ ਸਿੰਘ ਪੜੀਆ 1.77 ਮੀਟਰ ਦੇ ਨਾਲ ਪੰਜਵੇਂ ਸਥਾਨ 'ਤੇ ਰਹੇ। ਇਸ ਤੋਂ ਪਹਿਲਾਂ ਲਾਲ ਵਿਨਯਕੁਮਾਰ ਨੇ ਪੁਰਸ਼ਾਂ ਦੀ 400 ਮੀਟਰ ਟੀ-44 ਮੁਕਾਬਲੇ 'ਚ ਕਾਂਸੀ ਤਮਗਾ ਜਿੱਤ ਕੇ ਟੋਕੀਓ ਪੈਰਾਲੰਪਿਕ 2020 'ਚ ਵੀ ਜਗ੍ਹਾ ਬਣਾਈ। ਉਨ੍ਹਾਂ ਨੇ 55.49 ਸਕਿੰਟ'ਚ ਇਹ ਦੂਰੀ ਪੂਰੀ ਕੀਤੀ। ਭਾਰਤ ਨੇ ਚੈਂਪੀਅਨਸ਼ਿਪ 'ਚ ਅਜੇ ਤਕ ਦੋ ਚਾਂਦੀ ਅਤੇ ਪੰਜ ਕਾਂਸੀ ਤਮਗਿਆਂ ਸਮੇਤ ਕੁਲ 9 ਤਮਗੇ ਜਿੱਤ ਲਏ ਹਨ। ਚੀਨ 23 ਸੋਨ ਸਮੇਤ 53 ਤਮਗੇ ਲੈ ਕੇ ਚੋਟੀ 'ਤੇ ਹੈ। ਇਸ ਤੋਂ ਬਾਅਦ ਬ੍ਰਾਜ਼ੀਲ (37) ਅਤੇ ਗ੍ਰੇਟ ਬ੍ਰਿਟੇਨ (24) ਦਾ ਨੰਬਰ ਆਉਂਦਾ ਹੈ।
ਭਾਰਤੀ ਕਪਤਾਨ ਕੋਹਲੀ ਟੈਸਟ ਕਿ੍ਰਕਟ 'ਚ 10ਵੀਂ ਵਾਰ ਬਿਨਾਂ ਖਾਤਾ ਖੋਲ੍ਹੇ ਹੋਇਆ ਆਊਟ
NEXT STORY