ਸਪੋਰਟਸ ਡੈਸਕ- ਮਹਿਲਾ ਪ੍ਰੀਮੀਅਰ ਲੀਗ (WPL) 2025 ਸੀਜ਼ਨ ਲਈ ਨਿਲਾਮੀ ਖਤਮ ਹੋ ਗਈ ਹੈ। ਇਹ ਨਿਲਾਮੀ ਐਤਵਾਰ (15 ਦਸੰਬਰ) ਨੂੰ ਬੈਂਗਲੁਰੂ ਵਿੱਚ ਹੋਈ। ਇਸ 'ਚ 5 ਟੀਮਾਂ ਨੇ ਮਿਲ ਕੇ ਕੁੱਲ 19 ਖਿਡਾਰੀਆਂ ਨੂੰ ਖਰੀਦਿਆ, ਜਿਨ੍ਹਾਂ 'ਤੇ ਕੁੱਲ 9.05 ਕਰੋੜ ਰੁਪਏ ਖਰਚ ਹੋਏ।
ਇਸ ਵਾਰ ਨਿਲਾਮੀ ਵਿੱਚ ਕੁੱਲ 120 ਖਿਡਾਰੀਆਂ ਨੇ ਹਿੱਸਾ ਲਿਆ। 5 ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ (MI), ਗੁਜਰਾਤ ਜਾਇੰਟਸ (GG), ਯੂਪੀ ਵਾਰੀਅਰਜ਼ (UPW), ਦਿੱਲੀ ਕੈਪੀਟਲਜ਼ (DC) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਉਨ੍ਹਾਂ 'ਤੇ ਦਾਅ ਲਗਾਇਆ।
ਸਿਮਰਨ ਸ਼ੇਖ ਰਹੀ ਸਭ ਤੋਂ ਮਹਿੰਗੀ ਖਿਡਾਰਨ
ਇਸ ਵਾਰ ਨਿਲਾਮੀ ਵਿੱਚ 4 ਖਿਡਾਰੀਆਂ ਦੀ ਬੋਲੀ 1 ਕਰੋੜ ਰੁਪਏ ਤੋਂ ਉਪਰ ਗਈ ਹੈ। 22 ਸਾਲਾ ਮਿਡਲ ਆਰਡਰ ਬੱਲੇਬਾਜ਼ ਸਿਮਰਨ ਸ਼ੇਖ WPL 2025 ਦੀ ਨਿਲਾਮੀ ਦੀ ਸਭ ਤੋਂ ਮਹਿੰਗੀ ਖਿਡਾਰਨ ਰਹੀ। ਗੁਜਰਾਤ ਦੀ ਟੀਮ ਨੇ ਉਸ ਨੂੰ 1.9 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ।
ਸਿਮਰਨ ਲੈੱਗ ਸਪਿਨ ਵੀ ਕਰਦੀ ਹੈ। ਉਸ ਤੋਂ ਬਾਅਦ ਦੂਜੀ ਸਭ ਤੋਂ ਮਹਿੰਗੀ ਵੈਸਟਇੰਡੀਜ਼ ਦੀ ਡਿਆਂਡਰਾ ਡੌਟਿਨ ਸੀ। ਗੁਜਰਾਤ ਨੇ ਉਸ ਨੂੰ ਵੀ 1.7 ਕਰੋੜ ਰੁਪਏ ਵਿੱਚ ਖਰੀਦਿਆ। ਡਿਆਂਡਰਾ ਇੱਕ ਤੇਜ਼ ਗੇਂਦਬਾਜ਼ ਆਲਰਾਊਂਡਰ ਹੈ। ਇਸ ਸੂਚੀ 'ਚ ਤੀਜਾ ਨਾਂ 16 ਸਾਲਾ ਵਿਕਟਕੀਪਰ ਕਮਲਿਨੀ ਦਾ ਹੈ ਜਿਸ ਨੂੰ ਮੁੰਬਈ ਇੰਡੀਅਨਜ਼ ਨੇ 1.6 ਕਰੋੜ ਰੁਪਏ 'ਚ ਖਰੀਦਿਆ ਹੈ।
ਐਚਪੀਯੂ ਫੁੱਟਬਾਲ ਟੀਮ ਨੇ ਅਲਮੋੜਾ ਯੂਨੀਵਰਸਿਟੀ ਨੂੰ 1-0 ਨਾਲ ਹਰਾਇਆ
NEXT STORY