ਨਵੀਂ ਦਿੱਲੀ - ਮਸ਼ਹੂਰ ਰੈਸਲਰ ਕ੍ਰਿਸ ਜੈਰਿਕੋ ਦੀ ਨਵੀਂ ਚੈਂਪੀਅਨਸ਼ਿਪ ਬੈਲਟ ਕਾਰ ਵਿਚੋਂ ਚੋਰੀ ਹੋ ਗਈ। ਜੈਰਿਕਾ ਉਸ ਸਮੇਂ ਇਕ ਹੋਟਲ ਵਿਚ ਖਾਣਾ ਖਾਣ ਲਈ ਗਿਆ ਸੀ। ਸੜਕ 'ਤੇ ਉਸ ਦੀ ਲਿਮੋ ਪਾਰਕ ਸੀ, ਜਿਸ ਵਿਚੋਂ ਬੈਲਟ ਚੋਰੀ ਹੋ ਗਈ। ਹਾਲਾਂਕਿ ਪੁਲਸ ਮਾਮਲੇ ਨੂੰ ਸ਼ੱਕੀ ਦੱਸ ਰਹੀ ਹੈ ਪਰ ਜੈਰਿਕੋ ਦਾ ਕਹਿਣਾ ਹੈ ਕਿ ਬੈਲਟ ਚੋਰੀ ਹੀ ਹੋਈ ਹੈ। ਜੈਰਿਕੋ ਨੇ ਪਹਿਲਾਂ ਕਿਹਾ ਕਿ ਉਸ ਦਾ ਬੈਗ ਏਅਰਪੋਰਟ 'ਤੇ ਬਦਲਿਆ ਗਿਆ ਸੀ। ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਉਹ ਕੁਝ ਖਾਣ ਲਈ ਇਕ ਹੋਟਲ ਵਿਚ ਰੁਕੇ। ਬੈਲਟ ਨਾ ਮਿਲਣ 'ਤੇ ਉਸ ਨੇ ਡਰਾਈਵਰ ਨੂੰ ਏਅਰਪੋਰਟ ਭੇਜਿਆ ਤਾਂ ਕਿ ਮਾਮਲਾ ਸੁਲਝ ਜਾਵੇ।

ਜੈਰਿਕੋ ਨੇ ਬੈਲਟ ਦੀ ਚੋਰੀ ਸਬੰਧੀ ਇਕ ਵੀਡੀਓ ਜ਼ਰੀਏ ਦੱਸਿਆ। ਉਕਤ ਵੀਡੀਓ ਵਿਚ ਜੈਰਿਕੋ ਇਕ ਛੋਟੇ ਜਿਹੇ ਸਵਿਮਿੰਗ ਪੂਲ ਵਿਚ ਬੈਠਾ ਨਜ਼ਰ ਆ ਰਿਹਾ ਹੈ। ਜੈਰਿਕੋ ਦਾ ਕਹਿਣਾ ਹੈ ਕਿ ਡਰਾਈਵਰ ਜਦੋਂ ਵਾਪਸ ਆਇਆ ਤਾਂ ਜੈਰਿਕੋ ਦੇ ਲਗੇਜ 'ਚੋਂ ਚੈਂਪੀਅਨਸ਼ਿਪ ਬੈਲਟ ਮਿਲੀ। ਜੈਰਿਕੋ ਦਾ ਕਹਿਣਾ ਹੈ ਕਿ ਉਸ ਨੇ ਕਾਰ ਕਿਰਾਏ 'ਤੇ ਲਈ ਸੀ। ਯਕੀਨਨ ਇਸੇ ਵਿਚੋਂ ਕੋਈ ਉਸ ਦੀ ਬੈਲਟ ਚੋਰੀ ਕਰ ਕੇ ਲੈ ਗਿਆ।

ਜੈਰਿਕੋ ਨੇ ਕਿਹਾ ਕਿ ਬਦਕਿਸਮਤੀ ਨਾਲ 24 ਘੰਟੇ ਤੋਂ ਵੀ ਘੱਟ ਸਮੇਂ ਵਿਚ ਮੇਰੀ ਬੈਲਟ ਚੋਰੀ ਹੋ ਗਈ ਹੈ। ਬੈਲਟ ਨੂੰ ਜਦੋਂ ਮੈਂ ਜਿੱਤਿਆ ਸੀ ਤਾਂ ਮੇਰਾ ਚਿਹਰਾ ਖੂਨ ਨਾਲ ਲਥਪਥ ਸੀ। ਇਹ ਮੇਰੇ ਜੀਵਨ ਦਾ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਮੈਚ ਸੀ। ਕੁਝ ਲੋ-ਲਾਈਫ ਸਕੈਮਬੈਗ ਨੇ ਮੇਰੀ ਇਹ ਚੈਂਪੀਅਨਸ਼ਿਪ ਬੈਲਟ ਲੁੱਟ ਲਈ ਹੈ।
FIH ਪ੍ਰੋ ਲੀਗ : ਨੀਦਰਲੈਂਡ ਖਿਲਾਫ ਅਭਿਆਨ ਸ਼ੁਰੂ ਕਰੇਗਾ ਭਾਰਤ
NEXT STORY