ਨਵੀਂ ਦਿੱਲੀ- ਭਾਰਤ ਦਾ ਸਾਜਨ ਭਨਵਾਲ ਹੰਗਰੀ ਦੇ ਬੁਡਾਪੇਸਟ 'ਚ ਚੱਲ ਰਹੀ ਅੰਡਰ-23 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ 'ਚ ਗਰੀਕੋ ਰੋਮਨ ਵਰਗ ਦੇ 77 ਕਿ. ਗ੍ਰਾ. ਮੁਕਾਬਲੇ ਦੇ ਸੈਮੀਫਾਈਨਲ 'ਚ ਹਾਰ ਗਿਆ ਅਤੇ ਹੁਣ ਉਹ ਕਾਂਸੀ ਤਮਗੇ ਮੁਕਾਬਲੇ 'ਚ ਉਤਰੇਗਾ । ਭਾਰਤ ਦੇ 2 ਪਹਿਲਵਾਨਾਂ ਅਰਜੁਨ ਹਲਾਕੁਰਕੀ (55 ਕਿ. ਗ੍ਰਾ.) ਅਤੇ ਸੁਨੀਲ ਕੁਮਾਰ (87 ਕਿ. ਗ੍ਰਾ.) ਨੂੰ ਰੇਪਚੇਜ਼ 'ਚ ਉਤਰਨ ਦਾ ਮੌਕਾ ਮਿਲ ਗਿਆ ਹੈ।
77 ਕਿ. ਗ੍ਰਾ. ਵਰਗ 'ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਤਿੰਨ ਤਮਗੇ ਹਾਸਲ ਕਰ ਚੁੱਕੇ ਸਾਜਨ ਨੇ ਕੁਆਲੀਫਿਕੇਸ਼ਨ 'ਚ ਅਮਰੀਕਾ ਦੇ ਜੈਸੀ ਅਲੈਕਜ਼ੈਂਡਰ ਪੋਰਟਰ ਨੂੰ 6-0 ਨਾਲ, ਪ੍ਰੀ-ਕੁਆਰਟਰ ਫਾਈਨਲ 'ਚ ਅਜ਼ਰਬੈਜਾਨ ਦੇ ਤੁਨੰਜੈ ਵਜ਼ੀਰਜ਼ਾਦੇ ਨੂੰ 3-1 ਨਾਲ ਅਤੇ ਕੁਆਰਟਰ ਫਾਈਨਲ 'ਚ ਸਵੀਡਨ ਦੇ ਪੇਰ ਐਲਬਿਨ ਓਲੋਫਸਨ ਨੂੰ 6-2 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ, ਜਿੱਥੇ ਉਸ ਨੂੰ ਜਾਪਾਨ ਦੇ ਕੋਦਈ ਸਕੁਰਾਬਾ ਨਾਲ ਨਜ਼ਦੀਕੀ ਸੰਘਰਸ਼ 'ਚ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਜਨ ਹੁਣ ਸ਼ਨੀਵਾਰ ਨੂੰ ਕਾਂਸੀ ਤਮਗਾ ਮੁਕਾਬਲਾ ਖੇਡੇਗਾ। ਉਥੇ ਹੀ ਪੂਜਾ ਗਹਿਲੋਤ ਅੰਡਰ-23 ਵਿਸ਼ਵ ਕੁਸ਼ਤੀ ਮੁਕਾਬਲੇ 'ਚ ਔਰਤਾਂ ਦੇ 53 ਕਿ. ਗ੍ਰਾ. ਵਰਗ 'ਚ ਸਿਲਵਰ ਤਮਗਾ ਜਿੱਤ ਕੇ ਭਾਰਤ ਨੂੰ ਮੁਕਾਬਲੇ 'ਚ ਦੂਜਾ ਤਮਗਾ ਦਿਵਾ ਦਿੱਤਾ, ਜਦੋਂਕਿ ਜੋਤੀ ਨੂੰ 50 ਕਿ. ਗ੍ਰਾ. ਦੇ ਕਾਂਸੀ ਤਮਗਾ ਮੁਕਾਬਲੇ ਅਤੇ ਨੈਨਾ ਨੂੰ 72 ਕਿ. ਗ੍ਰਾ. ਦੇ ਰੇਪਚੇਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਪਾਕਿ ਦੇ ਦਿੱਗਜ ਕ੍ਰਿਕਟਾਂ ਨੂੰ ਆਊਟ ਕਰ 16 ਸਾਲ ਦੇ ਲੜਕੇ ਨੇ ਜੋੜੇ ਹੱਥ (ਵੀਡੀਓ)
NEXT STORY