ਓਸਲੋ (ਨਾਰਵੇ)- ਭਾਰਤ ਦੀ ਤਜਰਬੇਕਾਰ ਪਹਿਲਵਾਨ ਸਰਿਤਾ ਮੋਰ ਨੇ ਉਲਟਫੇਰ ਕਰਦੇ ਹੋਏ ਪਿਛਲੇ ਚੈਂਪੀਅਨ ਲਿੰਡਾ ਮੋਰਾਈਸ ਨੂੰ ਹਰਾ ਕੇ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ, ਜਦਕਿ ਅੰਸ਼ੂ ਮਲਿਕ ਨੇ ਵੀ ਅੰਤਿਮ-4 ’ਚ ਜਗ੍ਹਾ ਬਣਾ ਕੇ ਤਮਗੇ ਦੀ ਉਮੀਦ ਬਰਕਰਾਰ ਰੱਖੀ। ਫਾਈਨਲ ’ਚ ਜਗ੍ਹਾ ਬਣਾਉਣ ਲਈ ਹੁਣ ਸਰਿਤਾ ਦਾ ਮੁਕਾਬਲਾ ਪਿਛਲੀ ਯੂਰਪੀ ਚੈਂਪੀਅਨ ਬੁਲਗਾਰੀਆ ਦੀ ਬਿਲਯਾਨਾ ਝਿਵਕੋਵਾ ਦੁਓਦੋਵਾ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ
ਭਾਰਤ ਦੀ ਅੰਸ਼ੂ ਮਲਿਕ ਵੀ 57 ਕਿ. ਗ੍ਰਾ. ਵਿਚ ਉਮੀਦਾਂ ’ਤੇ ਖਰਾ ਉਤਰਦੇ ਹੋਏ ਸੈਮੀਫਾਈਨਲ ’ਚ ਪਹੁੰਚੀ। ਅੰਸ਼ੂ ਨੇ ਇਕਤਰਫਾ ਮੁਕਾਬਲੇ ’ਚ ਕਜ਼ਾਕੀਸਤਾਨ ਦੀ ਨਿਲੁਫਰ ਰੇਮੋਵਾ ਨੂੰ ਤਕਨੀਕੀ ਹੁਨਰ ਦੇ ਆਧਾਰ ’ਤੇ ਹਰਾਇਆ ਅਤੇ ਫਿਰ ਕੁਆਰਟਰ ਫਾਈਨਲ ’ਚ ਮੰਗੋਲੀਆ ਦੀ ਦੇਵਾਚਿਮੇਗ ਏਖਰੇਮਬਾਯਰ ਨੂੰ 5-1 ਨਾਲ ਹਰਾਇਆ। ਦਿਵਯਾ ਕਾਕਰਾਨ ਨੇ 72 ਕਿ. ਗ੍ਰਾ. ਵਰਗ ’ਚ ਸੇਨੀਆ ਬੁਰਾਕੋਵਾ ਨੂੰ ਚਿੱਤ ਕੀਤਾ ਪਰ ਜਾਪਾਨ ਦੀ ਅੰਡਰ-23 ਵਿਸ਼ਵ ਚੈਂਪੀਅਨ ਮਸਾਕੋ ਫੁਰੂਈਚ ਖਿਲਾਫ ਉਸ ਨੂੰ ਤਕਨੀਕੀ ਹੁਨਰ ਦੇ ਆਧਾਰ ’ਤੇ ਹਾਰ ਝੱਲਣੀ ਪਈ।
ਇਹ ਖ਼ਬਰ ਪੜ੍ਹੋ- ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ
NEXT STORY