ਨਵੀਂ ਦਿੱਲੀ— ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਇੰਗਲੈਂਡ ਖਿਲਾਫ ਆਗਾਮੀ ਟੈਸਟ ਸੀਰੀਜ਼ 'ਚੋਂ ਬਾਹਰ ਹੋ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਾਹਾ ਅਜੇ ਅੰਗੂਠੇ ਦੀ ਸੱਟ ਤੋਂ ਉਭਰ ਨਹੀਂ ਸਕੇ ਹਨ। ਸਾਹਾ ਨੂੰ ਇਹ ਸੱਟ ਆਈ.ਪੀ.ਐੱਲ. 'ਚ ਖੇਡਣ ਦੌਰਾਨ ਲੱਗੀ ਸੀ। ਇਸ ਸੱਟ ਦੀ ਵਜ੍ਹਾ ਕਰਕੇ ਸਾਹਾ ਜੂਨ 'ਚ ਅਫਗਾਨਿਸਤਾਨ ਦੇ ਖਿਲਾਫ ਵੀ ਨਹੀਂ ਖੇਡ ਸਕੇ ਸਨ।
ਅਫਗਾਨਿਸਤਾਨ ਦੇ ਖਿਲਾਫ 14 ਜੂਨ ਨੂੰ ਖੇਡੇ ਗਏ ਟੈਸਟ ਮੈਚ 'ਚ ਦਿਨੇਸ਼ ਕਾਰਤਿਕ ਨੇ ਸਾਹਾ ਦੀ ਜਗ੍ਹਾ ਲਈ ਸੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸਾਹਾ ਦੇ ਨਾ ਖੇਡਣ ਦੇ ਹਾਲਾਤਾ 'ਚ ਕਾਰਤਿਕ ਫਿਰ ਤੋਂ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ। ਅਫਗਾਨਿਸਤਾਨ ਦੇ ਖਿਲਾਫ ਸਾਹਾ ਦੇ ਟੀਮ 'ਚੋਂ ਬਾਹਰ ਹੋਣ ਦੇ ਸਮੇਂ ਬੀ.ਸੀ.ਸੀ.ਆਈ. ਨੇ ਕਿਹਾ ਸੀ ਕਿ ਉਹ 5-6 ਹਫਤਿਆਂ 'ਚ ਆਪਣੀ ਸੱਟ ਤੋਂ ਉਭਰ ਜਾਣਗੇ। ਇਸ ਤਰ੍ਹਾਂ ਨਾਲ ਮੰਨਿਆ ਜਾ ਰਿਹਾ ਸੀ ਕਿ ਸਾਹਾ ਜੁਲਾਈ ਦੇ ਆਖ਼ਰ ਤੱਕ ਫਿੱਟ ਹੋ ਜਾਣਗੇ। ਪਰ ਬੀ.ਸੀ.ਸੀ.ਆਈ ਨੇ ਉਨ੍ਹਾਂ ਬਾਰੇ ਕੋਈ ਫਿੱਟਨੈਸ ਅਪਡੇਟ ਨਹੀਂ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਅਤੇ ਚੋਣਕਰਤਾ ਚਾਹੁੰਦੇ ਹਨ ਕਿ ਸਾਹਾ ਆਪਣੀ ਫਿੱਟਨੈਸ ਦੇ ਨਾਲ ਹੀ ਮੈਚ ਖੇਡਣ ਲਈ ਤਿਆਰੀ ਦਾ ਵੀ ਟੈਸਟ ਕਰਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਹੋਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 1 ਅਗਸਤ ਨੂੰ ਖੇਡਿਆ ਜਾਵੇਗਾ।
ਕਪਤਾਨ ਕੋਹਲੀ ਤੋਂ ਬਾਅਦ ਸਹਾਇਕ ਕੋਚ ਬੰਗੜ ਨੇ ਧੋਨੀ ਦੇ ਬਚਾਅ 'ਚ ਦਿੱਤਾ ਇਹ ਬਿਆਨ
NEXT STORY