ਨਵੀਂ ਦਿੱਲੀ- ਨਿਊਜ਼ੀਲੈਂਡ ਦੇ ਵਿਰੁੱਧ ਸਾਊਥੰਪਟਨ 'ਚ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਰਿਜਰਵ ਡੇਅ ਵਾਲੇ ਦਿਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 'ਚ ਹਾਰ ਦੇ ਨਾਲ ਭਾਰਤੀ ਟੀਮ ਦੇ ਵਿਰੁੱਧ ਇਕ ਸ਼ਰਮਨਾਕ ਰਿਕਾਰਡ ਵੀ ਜੁੜ ਗਿਆ ਹੈ।
ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ
ਦਰਅਸਲ ਭਾਰਤੀ ਟੀਮ ਦੇ ਕਿਸੇ ਵੀ ਖਿਡਾਰੀ ਨੇ ਇਕ ਟੈਸਟ 'ਚ ਇਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਅਤੇ ਅਜਿਹਾ ਤਿੰਨ ਸਾਲ ਬਾਅਦ ਦੇਖਣ ਨੂੰ ਮਿਲਿਆ। ਸਾਲ 2018 'ਚ ਲਾਰਡਸ ਟੈਸਟ ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਸੀ ਜਦੋ ਇਕ ਵੀ ਭਾਰਤੀ ਬੱਲੇਬਾਜ਼ ਇਕ ਪਾਰੀ 'ਚ ਅਰਧ ਸੈਂਕੜਾ ਬਣਾਉਣ 'ਚ ਅਸਫਲ ਰਹੇ ਸਨ।
ਇਹ ਖ਼ਬਰ ਪੜ੍ਹੋ- ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ
ਭਾਰਤ ਦੇ ਅਨੁਭਵੀ ਬੱਲੇਬਾਜ਼ ਕ੍ਰਮ ਆਪਣੀ ਦੂਜੀ ਪਾਰੀ 'ਚ 170 ਦੌੜਾਂ 'ਤੇ ਢੇਰ ਹੋ ਗਏ। ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ (41) ਭਾਰਤ ਦੇ ਲਈ ਚੋਟੀ ਦਾ ਸਕੋਰਰ ਸੀ। ਰੋਹਿਤ ਸ਼ਰਮਾ (30) ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ ਅਤੇ ਇਨ੍ਹਾਂ ਦੋਵਾਂ ਤੋਂ ਇਲਾਵਾ ਕਿਸੇ ਵੀ ਭਾਰਤੀ ਬੱਲੇਬਾਜ਼ ਨੇ 20 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕੀਤਾ। ਨਿਊਜ਼ੀਲੈਂਡ ਦੇ ਲਈ ਟਿਮ ਸਾਊਥੀ (48 ਦੌੜਾਂ 'ਤੇ 4 ਵਿਕਟਾਂ) ਅਤੇ ਟ੍ਰੇਂਟ ਬੋਲਟ (39 ਦੌੜਾਂ 'ਤੇ 3 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਦਕਿ ਕਾਈਲ ਜੈਮੀਸਨ (2/30) ਅਤੇ ਨੀਲ ਵੈਗਨਰ (1/44) ਦੀ ਜੋੜੀ ਨੇ ਵੀ ਆਪਣਾ ਯੋਗਦਾਨ ਦਿੱਤਾ। ਹਾਲਾਂਕਿ ਘੱਟ ਸਕੋਰ, ਕੇਨ ਵਿਲੀਅਮਸਨ ਤੇ ਰਾਸ ਟੇਲਰ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਹੱਥੋ ਜਿੱਤ ਖੋਹ ਲਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
WTC ਤੋਂ ਬਾਅਦ ਹੁਣ ਭਾਰਤੀ ਟੀਮ ਨੂੰ ਫਿਰ ਹੋਟਲ ਵਿਚ ਰਹਿਣਾ ਹੋਵੇਗਾ ਬੰਦ !
NEXT STORY