ਸਪੋਰਟਸ ਡੈਸਕ- ਮਹਿੰਦਰ ਸਿੰਘ ਧੋਨੀ ਇਕਲੌਤੇ ਅਜਿਹੇ ਕਪਤਾਨ ਹਨ ਜਿਨ੍ਹਾਂ ਨੇ ਆਈਸੀਸੀ ਦੀਆਂ ਤਿੰਨੋਂ ਟਰਾਫੀਆਂ ਜਿੱਤੀਆਂ ਹਨ। ਉਨ੍ਹਾਂ ਨੇ 2007 ਵਿੱਚ ਟੀ-20, 2011 ਵਿੱਚ ਵਨਡੇ ਅਤੇ ਫਿਰ 2013 ਵਿੱਚ ਚੈਂਪੀਅਨਜ਼ ਟਰਾਫੀ ਦੇ ਕਪਤਾਨ ਵਜੋਂ ਜਿੱਤ ਦਰਜ ਕੀਤੀ। ਹਾਲਾਂਕਿ ਇਸ ਤੋਂ ਬਾਅਦ ਭਾਰਤ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤ ਸਕਿਆ। ਭਾਰਤ 2019 ਵਿਸ਼ਵ ਕੱਪ ਵਿੱਚ ਜਿੱਤ ਦਾ ਦਾਅਵੇਦਾਰ ਸੀ, ਪਰ ਸੈਮੀਫਾਈਨਲ ਵਿੱਚ ਹਾਰ ਗਿਆ। ਧੋਨੀ ਰਨ ਆਊਟ ਹੋਏ ਸਨ, ਜਿਸ ਨਾਲ ਭਾਰਤ ਮੈਚ ਤੋਂ ਦੂਰ ਚਲਾ ਗਿਆ। ਇਸ ਦੇ ਨਾਲ ਹੀ ਧੋਨੀ 'ਤੇ ਜਾਣਬੁੱਝ ਕੇ ਆਊਟ ਹੋਣ ਦਾ ਵੀ ਗੰਭੀਰ ਦੋਸ਼ ਲੱਗਾ ਹੈ।
ਇਹ ਵੀ ਪੜ੍ਹੋ- IND vs WI Test : ਪਿਛਲੇ 21 ਸਾਲਾਂ ਤੋਂ ਨਹੀਂ ਹਾਰਿਆ ਭਾਰਤ, ਦੇਖੋ 'ਹੈੱਡ-ਟੂ-ਹੈੱਡ' ਰਿਕਾਰਡ
ਯੋਗਰਾਜ ਨੇ ਲਗਾਇਆ ਦੋਸ਼
ਸਾਬਕਾ ਭਾਰਤੀ ਕ੍ਰਿਕਟਰ ਯੋਗਰਾਜ ਸਿੰਘ ਨੇ 2019 ਵਿਸ਼ਵ ਕੱਪ 'ਚ ਹਾਰ ਲਈ ਧੋਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਨੇ ਕਿਹਾ ਕਿ ਧੋਨੀ ਨਹੀਂ ਚਾਹੁੰਦੇ ਸਨ ਕਿ ਕੋਈ ਹੋਰ ਕਪਤਾਨ ਆਈਸੀਸੀ ਟਰਾਫੀ ਜਿੱਤੇ। ਉਨ੍ਹਾਂ ਨੇ ਕਿਹਾ ਕਿ ਧੋਨੀ ਨੇ ਉਦੋਂ ਜਾਣਬੁੱਝ ਕੇ ਚੰਗੀ ਬੱਲੇਬਾਜ਼ੀ ਨਹੀਂ ਕੀਤੀ ਸੀ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਯੋਗਰਾਜ ਨੇ ਕਿਹਾ, ''ਧੋਨੀ ਨੇ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਮੈਚ 'ਚ ਜਾਣਬੁੱਝ ਕੇ ਚੰਗੀ ਬੱਲੇਬਾਜ਼ੀ ਨਹੀਂ ਕੀਤੀ ਤਾਂ ਜੋ ਭਾਰਤ ਹਾਰ ਜਾਵੇ। ਕਿਉਂਕਿ ਧੋਨੀ ਨਹੀਂ ਚਾਹੁੰਦੇ ਸਨ ਕਿ ਭਾਰਤ ਕਿਸੇ ਹੋਰ ਦੀ ਕਪਤਾਨੀ 'ਚ ਵਨਡੇ ਵਿਸ਼ਵ ਕੱਪ ਜਿੱਤੇ। ਇਸ ਲਈ ਉਨ੍ਹਾਂ ਨੇ ਵਿਸ਼ਵ ਕੱਪ ਦੌਰਾਨ ਜਾਣਬੁੱਝ ਕੇ ਘੱਟ ਪ੍ਰਦਰਸ਼ਨ ਕੀਤਾ ਤਾਂ ਕਿ ਕੋਹਲੀ ਉਨ੍ਹਾਂ ਦੀ ਬਰਾਬਰੀ ਨਾ ਕਰ ਸਕੇ।
ਧੋਨੀ ਨੇ ਬੱਲੇਬਾਜ਼ਾਂ ਨੂੰ ਆਊਟ ਕਰਵਾਇਆ
ਯੋਗਰਾਜ ਨੇ ਅੱਗੇ ਕਿਹਾ, “ਜਡੇਜਾ ਚੰਗਾ ਖੇਡ ਰਿਹਾ ਸੀ ਅਤੇ ਭਾਰਤ ਨੂੰ ਟੀਚੇ ਦੇ ਨੇੜੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਧੋਨੀ ਉਸ ਤਰ੍ਹਾਂ ਨਹੀਂ ਖੇਡ ਰਿਹਾ ਸੀ ਜਿਸ ਤਰ੍ਹਾਂ ਖੇਡਣਾ ਚਾਹੀਦਾ ਸੀ। ਤੁਸੀਂ ਆਈਪੀਐੱਲ ਵਿੱਚ ਦੇਖਿਆ ਹੋਵੇਗਾ ਕਿ ਆਖਰੀ ਓਵਰ ਵਿੱਚ 20-25 ਦੌੜਾਂ ਦੀ ਲੋੜ ਹੋਣ ਦੇ ਬਾਵਜੂਦ ਉਹ ਕਿਵੇਂ ਦੌੜਾਂ ਬਣਾਉਂਦਾ ਹੈ। ਜੇਕਰ ਧੋਨੀ ਨੇ ਆਪਣੀ ਸਮਰੱਥਾ ਦਾ 40 ਫ਼ੀਸਦੀ ਵੀ ਖੇਡਿਆ ਹੁੰਦਾ ਤਾਂ ਅਸੀਂ 48ਵੇਂ ਓਵਰ 'ਚ ਹੀ ਮੈਚ ਜਿੱਤ ਸਕਦੇ ਸੀ।
ਇਸ ਤੋਂ ਅੱਗੇ ਯੋਗਰਾਜ ਨੇ ਤਰਕ ਦਿੰਦੇ ਹੋਏ ਕਿਹਾ, “ਮੈਂ ਇੱਕ ਤਰਕ ਦੀ ਗੱਲ ਕਰਦਾ ਹਾਂ। ਜਦੋਂ ਜਡੇਜਾ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਉਹੀ ਗੇਂਦਬਾਜ਼ ਅਤੇ ਉਹੀ ਵਿਕਟ ਸੀ ਅਤੇ ਉਹ ਲਗਾਤਾਰ ਛੱਕੇ ਅਤੇ ਚੌਕੇ ਲਗਾ ਰਹੇ ਸਨ। ਇਸ ਦੇ ਨਾਲ ਹੀ ਧੋਨੀ ਜਡੇਜਾ ਨੂੰ ਕਹਿ ਰਹੇ ਹਨ, ਤੁਸੀਂ ਮਾਰੋ, ਤਾਂ ਹਾਰਦਿਕ ਪੰਡਯਾ ਨੂੰ ਵੀ ਕਹਿ ਰਹੇ ਸਨ ਕਿ ਤੁਸੀਂ ਮਾਰੋ... ਧੋਨੀ ਨੇ ਦੋ ਬੱਲੇਬਾਜ਼ਾਂ ਨੂੰ ਆਊਟ ਕਰਵਾ ਦਿੱਤਾ। ਜੇਕਰ ਜਡੇਜਾ ਆ ਕੇ ਇਸ ਤਰ੍ਹਾਂ ਖੇਡ ਸਕਦਾ ਹੈ ਤਾਂ ਧੋਨੀ ਕਿਉਂ ਨਹੀਂ।
ਇਹ ਵੀ ਪੜ੍ਹੋ-ਵਰਲਡ ਕੱਪ 2023 ਮੈਚਾਂ ਦੀਆਂ ਟਿਕਟ ਕੀਮਤਾਂ ਦਾ ਐਲਾਨ, ਜਾਣੋ ਕਿੰਨੇ ਰੁਪਏ 'ਚ ਹੋਵੇਗੀ ਸ਼ੁਰੂਆਤ
ਘੱਟ ਟੀਚੇ ਦਾ ਪਿੱਛਾ ਨਹੀਂ ਕਰ ਸਕਿਆ ਸੀ ਭਾਰਤ
ਦੱਸ ਦਈਏ ਕਿ ਉਦੋਂ ਭਾਰਤ ਵਿਰਾਟ ਕੋਹਲੀ ਦੀ ਕਪਤਾਨੀ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ ਪਰ ਭਾਰਤੀ ਟੀਮ ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਖ਼ਿਲਾਫ਼ ਘੱਟ ਟੀਚੇ ਦਾ ਪਿੱਛਾ ਵੀ ਨਹੀਂ ਕਰ ਸਕੀ ਸੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ 'ਤੇ 239 ਦੌੜਾਂ ਬਣਾਈਆਂ, ਜਦਕਿ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ 221 ਦੌੜਾਂ 'ਤੇ ਸਿਮਟ ਗਈ ਅਤੇ ਟੀਮ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੋਲੀਗ੍ਰਾਸ ਐਵਾਰਡ ਲਈ ਨਾਮਜ਼ਦ ਹੋਇਆ ਹਾਕੀ ਖਿਡਾਰੀ ਦਲਪ੍ਰੀਤ ਸਿੰਘ
NEXT STORY