ਕੈਨਬਰਾ- ਹਾਰਦਿਕ ਪੰਡਯਾ ਨੇ ਕਿਹਾ ਕਿ ਆਸਟਰੇਲੀਆ ਵਰਗੀ ਟੀਮ ਵਿਰੁੱਧ ਖੇਡਣਾ ਹੀ ਤੁਹਾਨੂੰ ਪ੍ਰੇਰਿਤ ਕਰ ਸਕਦਾ ਹੈ। ਉਸ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਆਸਟਰੇਲੀਆ ਵਿਰੁੱਧ ਖੇਡਦੇ ਸਮੇਂ ਤੁਹਾਨੂੰ ਚੌਕਸ ਰਹਿਣਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਸਟਰੇਲੀਆ ਵਿਰੁੱਧ ਖੇਡਦੇ ਹੋ ਤਾਂ ਤੁਹਾਡੇ 'ਤੇ ਵਾਧੂ ਦਬਾਅ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਤੁਸੀਂ ਕਰਨਾ ਚਾਹੁੰਦੇ ਹੋ।
ਹਾਰਦਿਕ ਪੰਡਯਾ ਨੇ ਕਿਹਾ ਕਿ ਮੈਂ ਟੀ-20 ਖੇਡ ਕੇ ਵਧੀਆ ਬਣਾਂਗਾ। ਮੈਂ ਆਪਣੇ ਦੇਸ਼ ਵਲੋਂ ਖੇਡ ਦੇ ਹੋਏ ਸਖਤ ਮਿਹਨਤ ਕਰ ਰਿਹਾ ਸੀ ਅਤੇ ਖੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ। ਅਸਲ 'ਚ ਨਟਰਾਜਨ ਤੇ ਹੋਰ ਗੇਂਦਬਾਜ਼ਾਂ ਦੇ ਲਈ ਵੀ ਮੈਨੂੰ ਖੁਸ਼ੀ ਹੈ। ਆਸਟਰੇਲੀਆ 'ਚ ਖੇਡਣ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਆਪਣੀ ਉਂਗਲੀਆਂ 'ਤੇ ਹੋਣਾ ਪੈਂਦਾ ਹੈ। ਉਸਦੇ ਵਿਰੁੱਧ ਤੁਹਾਨੂੰ ਸਖਤ ਮਿਹਨਤ ਕਰ ਚੁਣੌਤੀ ਦਾ ਸਾਹਮਣਾ ਕਰਨਾ ਹੁੰਦਾ ਹੈ।
ਹਾਰਦਿਕ ਪੰਡਯਾ ਨੇ ਟੀਮ ਨੂੰ ਸੰਭਾਲਿਆ
ਕੈਨਬਰਾ ਵਨ ਡੇ ਸੀਰੀਜ਼ 'ਚ ਹਾਰਦਿਕ ਪੰਡਯਾ ਨੇ ਭਾਰਤੀ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤੀ ਟੀਮ ਦੀਆਂ 5 ਵਿਕਟਾਂ 'ਤੇ 152 ਦੌੜਾਂ ਸਨ ਤੇ ਇਸ ਤੋਂ ਬਾਅਦ ਹਾਰਦਿਕ ਪੰਡਯਾ ਤੇ ਰਵਿੰਦਰ ਜਡੇਜਾ ਨੇ 150 ਦੌੜਾਂ ਦੀ ਸਾਂਝੇਦਾਰੀ ਕਰ ਸਕੋਰ ਨੂੰ 300 ਤੋਂ ਪਾਰ ਪਹੁੰਚਾ ਦਿੱਤਾ। ਹਾਰਦਿਕ ਪੰਡਯਾ ਨੇ 76 ਗੇਂਦਾਂ 'ਤੇ ਅਜੇਤੂ 92 ਦੌੜਾਂ ਬਣਾਈਆਂ ਤਾਂ ਰਵਿੰਦਰ ਜਡੇਜਾ ਨੇ 50 ਗੇਂਦਾਂ 'ਤੇ ਅਜੇਤੂ 66 ਦੌੜਾਂ ਦੀ ਪਾਰੀ ਖੇਡੀ। ਇਸ ਸਾਂਝੇਦਾਰੀ ਦੇ ਕਾਰਨ ਭਾਰਤੀ ਟੀਮ ਨੇ 13 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਮੈਂ ਜਿੱਤਣ ਲਈ ਖੇਡਦਾ ਹਾਂ : ਸ਼ਾਰਦੁਲ ਠਾਕੁਰ
NEXT STORY