ਕਰਾਚੀ- ਸਾਬਕਾ ਕਪਤਾਨ ਮੁਹੰਮਦ ਯੂਸਫ ਨੇ ਵਿਸ਼ਵ ਕੱਪ 'ਚ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਖਿਡਾਰੀਆਂ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਰਹਿਣ ਦੇਣ ਦੀ ਇਜਾਜ਼ਤ ਦੇਣ ਦੇ ਫੈਸਲੇ 'ਤੇ ਪਾਕਿ ਕ੍ਰਿਕਟ ਬੋਰਡ ਨਾਲ ਨਾਰਾਜ਼ਗੀ ਜਤਾਈ ਹੈ। ਪਾਕਿਸਤਾਨੀ ਖਿਡਾਰੀਆਂ ਦੀਆਂ ਪਤਨੀਆਂ ਅਤੇ ਬੱਚੇ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਮਾਨਚੈਸਟਰ ਪੁੱਜ ਗਏ ਹਨ। ਯੂਸਫ ਨੇ ਕਿਹਾ ਕਿ ਮੈਂ 1999, 2003 ਅਤੇ 2007 ਵਿਸ਼ਵ ਕੱਪ ਟੂਰਨਾਮੈਂਟਾਂ ਦੀਆਂ ਟੀਮਾਂ 'ਚ ਸੀ ਪਰ ਬੋਰਡ ਨੇ ਖਿਡਾਰੀਆਂ ਨਾਲ ਪਰਿਵਾਰਾਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਸ ਨੇ ਕਿਹਾ ਕਿ 1999 'ਚ ਸਾਡੀ ਟੀਮ 'ਚ ਇੰਨੇ ਵੱਡੇ ਨਾਂ ਸਨ ਕਿ ਜੇਕਰ ਅਸੀਂ ਬੋਰਡ 'ਤੇ ਦਬਾਅ ਬਣਾਉਂਦੇ ਤਾਂ ਸਾਨੂੰ ਵੀ ਉਕਤ ਇਜਾਜ਼ਤ ਮਿਲ ਸਕਦੀ ਸੀ ਪਰ ਅਸੀਂ ਅਜਿਹਾ ਨਹੀਂ ਕੀਤਾ ਕਿਉਂਕਿ ਵਿਸ਼ਵ ਕੱਪ 'ਚ ਕਾਫੀ ਦਬਾਅ ਹੁੰਦਾ ਹੈ ਅਤੇ ਖਿਡਾਰੀ ਆਪਣਾ ਪੂਰਾ ਫੋਕਸ ਖੇਡ 'ਤੇ ਹੀ ਰੱਖਣਾ ਚਾਹੁੰਦੇ ਹਨ। ਇੰਗਲੈਂਡ 'ਚ 1999 ਵਿਚ ਇਹੀ ਹੋਇਆ ਸੀ। ਉਸ ਨੇ ਕਿਹਾ ਕਿ ਬੋਰਡ ਨੇ ਕਦੇ ਵੀ ਵਨ ਡੇ ਸੀਰੀਜ਼ ਅਤੇ ਟੂਰਨਾਮੈਂਟਾਂ 'ਚ ਵੀ ਪਰਿਵਾਰਾਂ ਨੂੰ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ।
ਉਸ ਨੇ ਕਿਹਾ ਕਿ ਜੇਕਰ ਇਹ ਇੰਨਾ ਹੀ ਜ਼ਰੂਰੀ ਸੀ ਤਾਂ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖਿਡਾਰੀਆਂ ਨੂੰ ਪਰਿਵਾਰਾਂ ਨਾਲ ਰਹਿਣ ਦਿੱਤਾ ਜਾਂਦਾ। ਇੰਨੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਉਕਤ ਫੈਸਲਾ ਉਸ ਦੀ ਸਮਝ ਤੋਂ ਪਰ੍ਹੇ ਹੈ, ਇਸ ਨਾਲ ਖਿਡਾਰੀਆਂ ਦਾ ਧਿਆਨ ਭਟਕੇਗਾ।
ਜੋ ਰੂਟ ਦੇ ਨਾਂ ਇੰਗਲੈਂਡ ਵਲੋਂ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਰਿਕਾਰਡ ਦਰਜ
NEXT STORY