ਬਿਊਨਸ ਆਇਰਸ— ਸਾਬਕਾ ਵਿਸ਼ਵ ਚੈਂਪੀਅਨ ਜੋਤੀ ਗੂਲੀਆ (51 ਕਿਲੋਗ੍ਰਾਮ) ਦੇ ਕੁਆਰਟਰ ਫਾਈਨਲ 'ਚ ਇਟਲੀ ਦੀ ਮਾਰਟਿਨਾ ਲਾ ਪੀਆਨਾ ਤੋਂ ਹਾਰਨ ਦੇ ਨਾਲ ਹੀ ਭਾਰਤ ਦੀ ਯੁਵਾ ਓਲੰਪਿਕ ਖੇਡਾਂ ਦੀ ਮੁੱਕੇਬਾਜ਼ੀ 'ਚ ਸ਼ੁਰੂ 'ਚ ਹੀ ਚੁਣੌਤੀ ਖਤਮ ਹੋ ਗਈ। ਜੋਤੀ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਇਕਮਾਤਰ ਭਾਰਤੀ ਮੁੱਕੇਬਾਜ਼ ਸੀ।
ਉਸ ਨੇ ਵਿਸ਼ਵ ਖਿਤਾਬ ਦੇ ਦਮ 'ਤੇ ਖੇਡਾਂ 'ਚ ਜਗ੍ਹਾ ਬਣਾਈ ਸੀ ਪਰ ਸੋਮਵਾਰ ਦੀ ਰਾਤ ਨੂੰ ਉਹ ਇਟਲੀ ਦੀ ਮੁੱਕੇਬਾਜ਼ ਤੋਂ 0-5 ਨਾਲ ਹਾਰ ਗਈ। ਹਰਿਆਣਾ ਦੀ ਇਸ 17 ਸਾਲਾ ਮੁੱਕੇਬਾਜ਼ ਤੋਂ ਖੇਡ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਉਸ ਨੇ ਪਿਛਲੇ ਮਹੀਨੇ ਪੋਲੈਂਡ ਦੇ ਗਿਲੀਵਾਈਸ 'ਚ ਸਿਲੇਸੀਆਨ ਓਪਨ 'ਚ ਸੋਨ ਤਮਗਾ ਜਿੱਤਿਆ ਸੀ। ਯੁਵਾ ਓਲੰਪਿਕ 'ਚ ਭਾਰਤ ਨੇ ਅਜੇ ਤੱਕ ਮੁੱਕੇਬਾਜ਼ੀ 'ਚ ਸਿਰਫ ਦੋ ਤਮਗੇ ਹੀ ਜਿੱਤੇ ਹਨ। ਇਹ ਤਮਗੇ 2010 'ਚ ਸ਼ਿਵ ਥਾਪਾ (54 ਕਿਲੋਗ੍ਰਾਮ, ਚਾਂਦੀ) ਅਤੇ ਵਿਕਾਸ ਕ੍ਰਿਸ਼ਨ (60 ਕਿਲੋਗ੍ਰਾਮ, ਕਾਂਸੀ) ਨੇ ਜਿੱਤੇ ਸਨ।
ਯੂਥ ਓਲੰਪਿਕ : ਸੂਰਜ ਪੰਵਾਰ ਨੇ ਜਿੱਤਿਆ ਚਾਂਦੀ ਦਾ ਤਮਗਾ
NEXT STORY