ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2025 'ਚ ਮੰਗਲਵਾਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਮੈਚ ਦੌਰਾਨ ਇਕ ਸ਼ਖ਼ਸ ਨੇ ਸਾਰਿਆਂ ਦਾ ਧਿਆਨ ਆਪਣੀ ਵੱਲ ਖਿੱਚ ਲਿਆ। ਦਰਅਸਲ, ਫੈਨਜ਼ ਵੱਡੀ ਗਿਣਤੀ 'ਚ ਇਸ ਮੈਚ 'ਚ ਐੱਮ.ਐੱਸ. ਧੋਨੀ ਨੂੰ ਦੇਖਣ ਲਈ ਸਟੇਡੀਅਮ 'ਚ ਪਹੁੰਚੇ ਸਨ ਪਰ ਉਥੇ ਧੋਨੀ ਦੇ ਨਾਲ-ਨਾਲ ਇਕ ਫੈਨ ਵੀ ਸੋਸ਼ਲ ਮੀਡੀਆ 'ਤੇ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ।
ਮੈਚ 'ਚ ਨਜ਼ਰ ਆਏ ਦੋ ਧੋਨੀ
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਫੈਨ ਬਿਲਕੁਲ ਮਹਿੰਦਰ ਸਿੰਘ ਧੋਨੀ ਵਰਗਾ ਦਿਸਦਾ ਹੈ। ਜਦੋਂ ਫੈਨਜ਼ ਨੇ ਇਸ ਸ਼ਖ਼ਸ ਨੂੰ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਫੈਨਜ਼ ਇੱਕ ਪਲ ਲਈ ਉਲਝਣ ਵਿੱਚ ਪੈ ਗਏ ਕਿ ਅਸੀਂ ਧੋਨੀ ਨੂੰ ਹੀ ਤਾਂ ਨਹੀਂ ਦੇਖ ਰਹੇ। ਇੰਨਾ ਹੀ ਨਹੀਂ ਧੋਨੀ ਦੇ ਹਮਸ਼ਕਲ ਨੂੰ ਦੇਖ ਕੇ ਭਾਰਤ ਦੇ ਸਾਬਕਾ ਕ੍ਰਿਕਟਰ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਵੀ ਹੈਰਾਨ ਰਹਿ ਗਏ। ਸਿੱਧੂ ਨੇ ਕਿਹਾ ਕਿ ਇਹ ਕਿਤੇ ਮੇਲੇ 'ਚ ਗੁਆਚਿਆ ਧੋਨੀ ਦਾ ਜੁੜਵਾ ਭਰਾ ਤਾਂ ਨਹੀਂ।
ਇਹ ਵੀ ਪੜ੍ਹੋ- ਸ਼ੁਭਮਨ ਗਿੱਲ ਨੂੰ ਛੱਡ ਇਸ ਬਾਲੀਵੁੱਡ ਅਭਿਨੇਤਾ ਦੇ ਪਿਆਰ 'ਚ ਪਈ ਸਾਰਾ ਤੇਂਦੁਲਕਰ!
ਕੌਣ ਹੈ ਧੋਨੀ ਦਾ ਹਮਸ਼ਕਲ
ਅਰੁਣ ਜੇਤਲੀ ਸਟੇਡੀਅਮ ਵਿੱਚ ਨਜ਼ਰ ਆਏ ਧੋਨੀ ਦੇ ਹਮਸ਼ਕਲ ਦਾ ਨਾਮ ਰਿਸ਼ਭ ਮਲਕਰ ਹੈ। ਉਹ ਇੰਦੌਰ ਦਾ ਰਹਿਣ ਵਾਲਾ ਇੱਕ ਸਾਫਟਵੇਅਰ ਇੰਜੀਨੀਅਰ ਹੈ। ਜਾਣਕਾਰੀ ਮੁਤਾਬਕ, ਉਹ ਸ਼ੁਰੂ ਤੋਂ ਹੀ ਧੋਨੀ ਦਾ ਵੱਡਾ ਪ੍ਰਸ਼ੰਸਕ ਨਹੀਂ ਸੀ। ਜਦੋਂ ਉਹ 9ਵੀਂ ਜਮਾਤ ਵਿੱਚ ਸੀ ਤਾਂ ਆਂਢ-ਗੁਆਂਢ ਵਿੱਚ ਕਿਸੇ ਨੇ ਉਸਨੂੰ ਐੱਮਐੱਸ ਧੋਨੀ ਕਹਿ ਕੇ ਬੁਲਾਇਆ ਅਤੇ ਕਿਹਾ ਕਿ ਉਹ ਧੋਨੀ ਵਰਗਾ ਲੱਗਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਰਿਸ਼ਭ ਨੇ ਇਸ ਬਾਰੇ ਕਿਹਾ ਸੀ, "ਇੱਕ ਵਿਅਕਤੀ ਨੇ ਮੈਨੂੰ ਧੋਨੀ ਕਿਹਾ ਅਤੇ ਇਹ ਨਾਮ ਮੇਰੇ ਦਿਮਾਗ ਵਿੱਚ ਬੈਠ ਗਿਆ। ਫਿਰ ਬਹੁਤ ਸਾਰੇ ਲੋਕ ਮੈਨੂੰ ਧੋਨੀ ਕਹਿਣ ਲੱਗ ਪਏ। ਸ਼ੁਰੂ ਵਿੱਚ ਮੈਨੂੰ ਲੱਗਿਆ ਕਿ ਉਹ ਮੇਰਾ ਮਜ਼ਾਕ ਉਡਾ ਰਹੇ ਹਨ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਸ਼ਕਲ ਧੋਨੀ ਨਾਲ ਮਿਲਦੀ-ਜੁਲਦੀ ਹੈ। ਫਿਰ ਮੈਂ ਧੋਨੀ ਦਾ ਪ੍ਰਸ਼ੰਸਕ ਬਣ ਗਿਆ।"
ਇਹ ਵੀ ਪੜ੍ਹੋ- 'ਨਾ ਬੁਮਰਾਹ ਨਾ ਗਿੱਲ! 'ਇਸ' ਨੂੰ ਬਣਾਓ ਕਪਤਾਨ'..., ਅਸ਼ਵਿਨ ਨੇ ਭਾਰਤੀ ਟੈਸਟ ਟੀਮ ਲਈ ਦਿੱਤਾ ਸੁਝਾਅ
ਭਾਰਤ ਲਈ ਇੰਗਲੈਂਡ ਦੌਰਾ ਔਖਾ ਹੋਵੇਗਾ : ਰਾਠੌਰ
NEXT STORY