ਨਵੀਂ ਦਿੱਲੀ : ਗੋਡੇ ਦੀ ਸੱਟ ਤੋਂ ਉਭਰ ਕੇ ਵਾਪਸੀ ਕਰਨ ਵਾਲਾ ਯੂਕੀ ਭਾਂਬਰੀ ਸੋਮਵਾਰ ਨੂੰ ਜਾਰੀ ਏ. ਟੀ. ਪੀ. ਦੀ ਨਵੀਂ ਰੈਂਕਿੰਗ ਵਿਚ ਟਾਪ-100 ਸਥਾਨ ਵਿਚੋਂ ਬਾਹਰ ਹੋ ਗਿਆ। ਉਥੇ ਹੀ ਨਿੰਗਬੋ ਚੈਲੰਜਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਜਨੇਸ਼ ਗੁਣੇਸ਼ਵਰਨ ਕਰੀਅਰ ਦੀ ਸਰਵਸ੍ਰੇਸਠ 146ਵੇਂ ਸਥਾਨ 'ਤੇ ਪਹੁੰਚ ਗਿਆ। ਭਾਂਬਰੀ ਨੂੰ ਪਿਛਲੇ ਹਫਤੇ ਐਂਟਵਰਪ ਵਿਚ ਖੇਡੇ ਗਏ ਯੂਰਪੀਅਨ ਓਪਨ ਵਿਚ ਪਹਿਲੇ ਦੌਰ ਵਿਚ ਬਾਹਰ ਹੋਣ ਦਾ ਖਾਮਿਆਜ਼ਾ ਭੁਗਤਣਾ ਪਿਆ ਜਿਹਡਾ ਸੱਤ ਸਥਾਨਾਂ ਦੇ ਨੁਕਸਾਨ ਨਾਲ ਹੁਣ 107ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਹ 26 ਮਹੀਨੇ ਦੇ ਲੰਬੇ ਫਰਕ ਤੋਂ ਬਾਅਦ ਇਸ ਸਾਲ ਅਪਰੈਲ ਵਿਚ ਟਾਪ-100 ਰੈਂਕਿੰਗ ਵਿਚ ਪਹੁੰਚਿਆ ਸੀ।

ਖੱਬੇ ਹੱਥ ਦੇ ਪ੍ਰਜਨੇਸ਼ ਐਤਵਾਰ ਨੂੰ ਨਿੰਗਬੋ ਚੈਲੰਜਰ ਦੇ ਖਿਤਾਬੀ ਮੁਕਾਬਲੇ ਨੂੰ ਥਾਮਸ ਫਾਬਿਆਨੋ ਤੋਂ ਹਾਰ ਗਿਆ ਸੀ। ਇਸ ਪ੍ਰਦਰਸ਼ਨ ਤੋ ਬਾਅਦ ਉਹ ਰੈਂਕਿੰਗ ਵਿਚ 24 ਸਥਾਨ ਉਪੱਰ ਚੜ੍ਹਨ ਵਿਚ ਕਾਮਯਾਬ ਰਿਹਾ। ਇਸ ਟੂਰਨਾਮੈਂਟ ਵਿਚ ਫਾਬਿਆਨੋ ਤੋਂ ਹਾਰ ਜਾਣ ਵਾਲੇ ਦੂਜੇ ਭਾਰਤੀ ਰਾਜਕੁਮਾਰ ਰਾਮਨਾਥਨ ਨੇ ਵੀ ਰੈਂਕਿੰਗ ਵਿਚ ਇਕ ਸਥਾਨ ਦਾ ਸੁਧਾਰ ਕੀਤਾ ਹੈ ਤੇ ਉਹ 124ਵੇਂ ਸਤਾਨ 'ਤੇ ਹੈ।

9ਵੇਂ ਸਵਿਸ ਓਪਨ ਖਿਤਾਬ ਲਈ ਖੇਡੇਗਾ ਫੈਡਰਰ
NEXT STORY