ਬੈਂਗਲੁਰੂ— ਟੈਨਿਸ ਭਾਰਤ ਸਮੇਤ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਕੌਮੀ ਅਤੇ ਕੌਮਾਂਤਰੀ ਮੈਚ ਕਰਾਏ ਜਾਂਦੇ ਹਨ। ਇਸੇ ਲੜੀ 'ਚ ਭਾਰਤ ਦੇ ਚੋਟੀ ਦੇ ਦੋ ਟੈਨਿਸ ਖਿਡਾਰੀ ਯੁਕੀ ਭਾਂਬਰੀ ਅਤੇ ਰਾਮਕੁਮਾਰ ਰਾਮਨਾਥਨ ਵੱਖ-ਵੱਖ ਕਾਰਨ ਕਰਕੇ ਦੇਸ਼ ਦੇ ਵੱਡੇ ਚੈਲੰਜਰ ਟੂਰਨਾਮੈਂਟਾਂ 'ਚੋਂ ਇਕ ਬੈਂਗਲੁਰੂ ਓਪਨ 'ਚ ਨਹੀਂ ਖੇਡ ਸਕਣਗੇ।

ਡੇਢ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਨੂੰ ਇੱਥੋਂ ਦੇ ਕੇ.ਐੱਸ.ਐੱਲ.ਟੀ.ਏ. 'ਚ 12 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਯੁਕੀ ਇਸ ਸਮੇਂ ਜਾਪਾਨ ਦੇ ਕੋਬੇ 'ਚ ਘੱਟ ਪੁਰਸਕਾਰ ਰਾਸ਼ੀ (50,000 ਡਾਲਰ) ਵਾਲੇ ਚੈਲੰਜਰ ਟੂਰਨਾਮੈਂਟ 'ਚ ਖੇਡਣਗੇ। ਰਾਮਨਾਥਨ ਨੂੰ ਇਸ ਦੌਰਾਨ ਲੰਡਨ 'ਚ ਏ.ਟੀ.ਪੀ. ਦੇ ਲਾਜ਼ਮੀ ਵਿੱਦਿਅਕ ਪ੍ਰੋਗਰਾਮ 'ਚ ਹਿੱਸਾ ਲੈਣਗੇ ਜਿਸ 'ਚ ਡੋਪਿੰਗ ਤੋਂ ਬਚਣ ਦੇ ਇਲਾਵਾ ਖੇਡ ਦੇ ਵੱਖ-ਵੱਖ ਮੁੱਦਿਆਂ ਦੇ ਬਾਰੇ ਦੱਸਿਆ ਜਾਂਦਾ ਹੈ।
ਕਦੇ-ਕਦੇ ਲੱਗਦੈ ਕਿ ਕੋਹਲੀ ਇਨਸਾਨ ਹੀ ਨਹੀਂ ਹੈ : ਤਮੀਮ
NEXT STORY