ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਚੋਟੀ ਦੀ ਰੈਂਕਿੰਗ ਦੇ ਖਿਡਾਰੀ ਯੂਕੀ ਭਾਂਬਰੀ ਢਿੱਡ ਸਬੰਧੀ ਬੀਮਾਰੀ ਦੇ ਕਾਰਨ ਚੀਨ ਦੇ ਖਿਲਾਫ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਤੋਂ ਹੱਟ ਗਏ ਹਨ। ਸਰਬ ਭਾਰਤੀ ਟੈਨਿਸ ਸੰਘ (ਏ.ਆਈ.ਟੀ.ਏ.) ਦੀ ਚੋਣ ਕਮੇਟੀ ਨੇ ਉਨ੍ਹਾਂ ਦੇ ਸਥਾਨ 'ਤੇ ਵਿਸ਼ਵ ਦੇ 246ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਨੂੰ ਟੀਮ 'ਚ ਚੁਣਿਆ ਹੈ। ਭਾਰਤ ਪਿਛਲੇ ਸਾਲ ਸਤੰਬਰ 'ਚ ਵਿਸ਼ਵ ਗਰੁੱਪ ਪਲੇਆਫ 'ਚ ਮੇਜ਼ਬਾਨ ਕੈਨੇਡਾ ਤੋਂ 2-3 ਨਾਲ ਹਾਰ ਗਿਆ ਸੀ। ਉਸ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਅਤੇ ਉਸ ਨੂੰ ਫਿਰ ਤੋਂ ਵਿਦੇਸ਼ੀ ਸਰਜ਼ਮੀਂ 'ਤੇ ਖੇਡਣਾ ਹੋਵੇਗਾ।
ਭਾਰਤ 6 ਤੋਂ 7 ਅਪ੍ਰੈਲ ਦੇ ਵਿਚਾਲੇ ਤੀਆਨਜਿਨ 'ਚ ਏਸ਼ੀਆਈ ਓਸਨੀਆ ਗਰੁੱਪ ਇਕ 'ਚ ਚੀਨ ਦਾ ਸਾਹਮਣਾ ਕਰੇਗਾ। ਭਾਰਤੀ ਟੀਮ 'ਚ ਸਿੰਗਲ 'ਚ ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਸ਼ਾਮਲ ਹਨ। ਲਿਏਂਡਰ ਪੇਸ ਅਤੇ ਰੋਹਨ ਬੋਪੰਨਾ ਡਬਲਜ਼ 'ਚ ਭਾਰਤੀ ਚੁਣੌਤੀ ਪੇਸ਼ ਕਰਨਗੇ। ਭਾਰਤ ਨੇ 2014 ਦੇ ਬਾਅਦ ਵਿਸ਼ਵ ਗਰੁੱਪ 'ਚ ਪਹੁੰਚਣ ਦੀ ਚਾਰ ਵਾਰ ਕੋਸ਼ਿਸ਼ ਕੀਤੀ ਪਰ ਉਸ ਨੂੰ ਕ੍ਰਮਵਾਰ ਸਰਬੀਆ, ਚੈੱਕ ਗਣਰਾਜ, ਸਪੇਨ ਅਤੇ ਕੈਨੇਡਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਯੂਕੀ ਦਾ ਹਟਨਾ ਭਾਰਤ ਲਈ ਝਟਕਾ ਹੈ ਕਿਉਂਕਿ ਉਸ ਨੇ ਹਾਲ ਹੀ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਇੰਡੀਅਨ ਵੇਲਸ ਟੂਰਨਾਮੈਂਟ 'ਚ ਵਿਸ਼ਵ 'ਚ 12ਵੇਂ ਨੰਬਰ ਦੇ ਲੁਕਾਸ ਪੋਊਲੀ ਨੂੰ ਹਰਾਇਆ ਸੀ। ਉਹ ਮਿਆਮੀ ਓਪਨ ਦੇ ਦੂਜੇ ਦੌਰ 'ਚ ਪਹੁੰਚੇ ਜਿੱਥੇ ਉਨ੍ਹਾਂ ਨੂੰ ਅਮਰੀਕਾ ਦੇ ਜੈਕ ਸਾਕ ਤੋਂ 6-3, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਿੰਟ, ਜ਼ਿੱਪਰ, ਦੰਦ ਤੇ ਹੁਣ ਰੇਗਮਾਰ, ਜਾਣੋ ਗੇਂਦ ਨਾਲ ਛੇੜਖਾਨੀ ਕਰਨ ਦੇ ਅਨੋਖੇ ਹੱਥਕੰਡੇ
NEXT STORY