ਨਵੀਂ ਦਿੱਲੀ : ਲਾਕਡਾਊਨ ਦੇ ਸਮੇਂ ਘਰ ਵਿਚ ਬੈਠਣ ਲਈ ਮਜਬੂਰ ਹੋਏ ਕ੍ਰਿਕਟਰਸ ਇਨ੍ਹੀਂ ਦਿਨੀ ਇਕ-ਦੂਜੇ ਨੂੰ ਚੈਲੰਜ ਦਿੰਦੇ ਦਿਸ ਰਹੇ ਹਨ। ਖਾਸ ਤੌਰ 'ਤੇ ਯੁਵਰਾਜ ਸਿੰਘ ਜੋ ਹਰ ਵਾਰ ਨਵੇਂ-ਨਵੇਂ ਤਰੀਕੇ ਕੱਢ ਕੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਚੈਲੰਜ ਕਰਦ ਰਹਿੰਦੇ ਹਨ। ਇਸ ਵਾਰ ਯੁਵਰਾਜ ਨੇ ਸਚਿਨ ਨੂੰ ਉਸ ਦਾ ਸੈਂਕੜਾ ਤੋੜਣ ਦਾ ਚੈਲੰਜ ਦਿੱਤਾ ਹੈ। ਇਸ 'ਤੇ ਸਚਿਨ ਨੇ ਇਕ ਵਾਰ ਫਿਰ ਜਵਾਬ ਦੇ ਕੇ ਯੁਵਰਾਜ ਦਾ ਮੁੰਹ ਬੰਦ ਕਰ ਦਿੱਤਾ ਹੈ।
ਸਚਿਨ ਤੇਂਦੁਲਕਰ ਨੇ ਯੁਵਰਾਜ ਤੋਂ ਮੰਗੇ ਪਰਾਂਠੇ
ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਹ ਰਸੋਈ ਵਿਚ ਵੇਲਣੇ ਨਾਲ ਗੇਂਦ ਨੂੰ ਡ੍ਰਿਬਲ ਕਰਦੇ ਦਿਸ ਰਹੇ ਹਨ। ਯੁਵੀ ਨੇ ਕੈਪਸ਼ਨ ਵਿਚ ਲਿਖਿਆ, ''ਮਾਸਟਰ ਤੁਸੀਂ ਮੈਦਾਨ 'ਤੇ ਬਹੁਤ ਸਾਰੇ ਰਿਕਾਰਡ ਤੋੜੇ ਹਨ। ਹੁਣ ਰਸੋਈ ਵਿਚ ਮੇਰਾ ਰਿਕਾਰਡ ਤੋੜਨ ਦੀ ਵਾਰੀ ਹੈ। ਪੂਰੀ ਵੀਡੀਓ ਨਹੀਂ ਪਾ ਸਕਿਆ ਪਰ 100 ਵਾਰ ਕੀਤਾ ਹੈ। ਹੁਣ ਤੁਹਾਡੀ ਵਾਰੀ ਹੈ। ਮੈਨੂੰ ਉਮੀਦ ਹੈ ਕਿ ਇਸ ਦੌਰਾਨ ਤੁਸੀਂ ਰਸੋਈ ਵਿਚ ਰੱਖਿਆ ਸਾਮਾਨ ਨਹੀਂ ਤੋੜੋਗੇ।''
ਮਾਸਟਰ ਦਾ ਕਰਾਰਾ ਜਵਾਬ
ਇਸ ਦੇ ਜਵਾਬ ਵਿਚ ਜੋ ਵੀਡੀਓ ਸਚਿਨ ਨੇ ਸ਼ੇਅਰ ਕੀਤੀ ਉਸ ਵਿਚ ਉਹ ਖਾਲੀ ਪਲੇਟ ਲੈ ਕੇ ਬੈਠ ਹਨ। ਸਚਿਨ ਨੇ ਵੀਡੀਓ ਵਿਚ ਕਿਹਾ, ''ਯੁਵਰਾਜ ਤੁਸੀਂ ਮੇਰਾ ਚੈਲੰਜ ਬਹੁਤ ਚੰਗੀ ਤਰ੍ਹਾਂ ਨਾਲ ਪੂਰਾ ਕੀਤਾ ਹੈ। ਤੁਸੀਂ ਵੇਲਣੇ ਨਾਲ ਚੰਗੇ ਪਰਾਂਠੇ ਬਣਾ ਸਕਦੇ ਹੋ। ਮੇਰੇ ਕੋਲ ਖਾਲੀ ਪਲੇਟ, ਆਚਾਰ, ਦਹੀ ਹੈ। ਮੈਨੂੰ ਪਰਾਂਠੇ ਬਣੇ ਦਿਓ।''
ਦੱਸ ਦਈਏ ਕਿ ਯੁਵਰਾਜ ਨੇ ਹਰਭਜਨ, ਰੋਹਿਤ ਤੇ ਸਚਿਨ ਨੂੰ ਨਾਕ ਦਿ ਬਾਲ ਚੈਲੰਜ ਦਿੱਤਾ ਸੀ, ਜਿਸ ਵਿਚ ਸਾਰਿਆਂ ਨੂੰ ਗੇਂਦ ਬੱਲੇ ਨਾਲ ਡ੍ਰਿਬਲ ਕਰਨੀ ਸੀ। ਸਚਿਨ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਸ ਚੈਲੰਜ ਨੂੰ ਪੂਰਾ ਕੀਤਾ ਸੀ। ਇਹੀ ਕਾਰਨ ਹੈ ਕਿ ਯੁਵਰਾਜ ਨੇ ਇਸ ਵਾਰ ਅੱਖਾਂ 'ਤੇ ਕਾਲਾ ਕਪੜਾ ਬੰਨ੍ਹ ਕੇ ਸਚਿਨ ਨੂੰ ਇਕ ਵਾਰ ਫਿਰ ਨਵਾਂ ਚੈਲੰਜ ਦੇ ਦਿੱਤਾ ਹੈ।
2 ਹਫਤਿਆਂ 'ਚ ਸ਼ੁਰੂ ਹੋਵੇਗਾ ਲਾ ਲਿਗਾ, ਅਭਿਆਸ ਕੇਂਦਰ 'ਤੇ ਮੈਚ ਖੇਡੇਗੀ ਰੀਅਲ ਮੈਡ੍ਰਿਡ
NEXT STORY