ਨਵੀਂ ਦਿੱਲੀ : ਸਾਲ 2007 ਵਿਚ ਭਾਰਤ ਨੂੰ ਟੀ-20 ਵਰਲਡ ਕੱਪ ਜਿਤਾਉਣ ਵਾਲੇ ਜੋਗਿੰਦਰ ਸ਼ਰਮਾ ਅੱਜ ਯਾਨੀ 23 ਅਕਤੂਬਰ ਨੂੰ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ ਮੌਕੇ ਟੀਮ ਇੰਡੀਆ ਦੇ ਸਾਬਕਾ ਆਲ ਰਾਊਂਡਰ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਬੇਹੱਦ ਖ਼ਾਸ ਅੰਦਾਜ਼ ਵਿਚ ਜਨਮਦਿਨ ਦੀ ਵਧਾਈ ਦਿੱਤੀ ਹੈ। 2007 ਦੇ ਟੀ-20 ਵਰਲਡ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਫਾਈਨਲ ਮੈਚ ਦੇ ਹੀਰੋ ਰਹੇ ਜੋਗਿੰਦਰ ਸ਼ਰਮਾ ਨੇ ਰਿਟਾਇਰਮੈਂਟ ਦੇ ਬਾਅਦ ਹਰਿਆਣਾ ਪੁਲਸ ਵਿਚ ਜੁਆਇੰਨ ਕੀਤਾ ਅਤੇ ਹੁਣ ਉਹ ਹਰਿਆਣਾ ਪੁਲਸ ਵਿਚ ਡੀ.ਐਸ.ਪੀ. ਹੈ।
ਇਹ ਵੀ ਪੜ੍ਹੋ: ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਦਾਖ਼ਲ
ਜੋਗਿੰਦਰ ਸ਼ਰਮਾ ਦੇ ਜਨਮਦਿਨ ਮੌਕੇ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟੀ-20 ਵਰਲਡ ਕੱਪ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ - 'ਡੀ.ਐਸ.ਪੀ. ਸਾਹਬ ਤੁਹਾਡੇ ਇਕ ਓਵਰ ਨੇ 2007 ਨੂੰ ਇਤਿਹਾਸਿਕ ਬਣਾ ਦਿੱਤਾ। ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਹਮੇਸ਼ਾ ਖੁਸ਼ ਰਹੋ। ਉਮੀਦ ਹੈ ਤੁਸੀ ਠੀਕ ਹੋਵੋਗੇ। ਸੁਰੱਖਿਅਤ ਰਹੋ ਅਤੇ ਤੁਹਾਡਾ ਦਿਨ ਸ਼ਾਨਦਾਰ ਰਹੇ।
ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਬੋਨਸ ਦੀ ਰਕਮ ਤੈਅ, ਜਾਣੋ ਕਿਸਦੇ ਖਾਤੇ 'ਚ ਆਉਣਗੇ ਕਿੰਨੇ ਰੁਪਏ
ਦੱਸਣਯੋਗ ਹੈ ਕਿ ਜੋਗਿੰਦਰ ਸ਼ਰਮਾ ਨੂੰ ਸਾਲ 2007 ਵਰਲਡ ਕੱਪ ਵਿਚ ਭਾਰਤ ਨੂੰ ਜਿੱਤ ਦਿਵਾਉਣ ਦੇ ਬਾਅਦ ਹਰਿਆਣਾ ਪੁਲਸ ਵਿਚ ਨੌਕਰੀ ਮਿਲੀ ਸੀ। ਜੋਗਿੰਦਰ ਸ਼ਰਮਾ ਨੇ ਭਾਰਤ ਲਈ ਸਿਰਫ਼ 4 ਵਨਡੇ ਅਤੇ 4 ਟੀ20 ਮੈਚ ਹੀ ਖੇਡੇ ਹਨ। ਜੋਗਿੰਦਰ ਸ਼ਰਮਾ ਨੇ ਇੰਟਰਨੈਸ਼ਨਲ ਕ੍ਰਿਕੇਟ ਵਿਚ ਸਿਰਫ਼ 5 ਵਿਕਟਾਂ ਲਈਆਂ। ਹਾਲਾਂਕਿ ਉਨ੍ਹਾਂ ਦੇ ਇਹ ਵਿਕਟ ਭਾਰਤ ਦੇ ਬਹੁਤ ਕੰਮ ਆਏ। ਜੋਗਿੰਦਰ ਸ਼ਰਮਾ ਨੂੰ ਸਾਲ 2007 ਵਿਚ ਹੋਏ ਟੀ20 ਵਰਲਡ ਕੱਪ ਵਿਚ ਖੇਡਣ ਦਾ ਮੌਕਾ ਮਿਲਿਆ ਸੀ, ਜੋਗਿੰਦਰ ਨੇ ਸੈਮੀਫਾਈਨਲ ਅਤੇ ਫਾਈਨਲ ਮੈਚ ਵਿਚ ਬੇਮਿਸਾਲ ਪ੍ਰਦਰਸ਼ਨ ਕਰਕੇ ਭਾਰਤ ਨੂੰ ਚੈਂਪੀਅਨ ਬਣਾਇਆ।
ਇਹ ਵੀ ਪੜ੍ਹੋ: ਧੀ ਦੇ ਵਿਆਹ 'ਤੇ ਖ਼ਰਚਿਆ ਸੀ 500 ਕਰੋੜ, ਅੱਜ ਇਸ ਭਾਰਤੀ ਸਿਰ ਚੜ੍ਹਿਆ 25 ਹਜ਼ਾਰ ਕਰੋੜ ਦਾ ਕਰਜ਼ਾ
ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਦਾਖ਼ਲ
NEXT STORY