ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਸੁਝਾਅ ਦਿੱਤਾ ਕਿ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਦੇ ਤਿੰਨੇ ਫਾਰਮੈਟ 'ਚ ਕਪਤਾਨੀ ਦੇ ਬੋਝ ਨੂੰ ਘੱਟ ਕਰਨ ਲਈ ਟੀ-20 'ਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ। ਰੋਹਿਤ ਸੀਮਿਤ ਓਵਰ ਦੀ ਭਾਰਤੀ ਟੀਮ ਦੇ ਉਪ ਕਪਤਾਨ ਹਨ ਅਤੇ ਆਈ. ਪੀ. ਐੱਲ. 'ਚ ਸਭ ਤੋਂ ਸਫਲ ਕਪਤਾਨ ਹਨ ਜਿਨ੍ਹਾਂ ਨੇ ਮੁੰਬਈ ਇੰਡੀਅਨਸ ਦੀ ਅਗਵਾਈ ਕਰਦੇ ਹੋਏ ਚਾਰ ਖਿਤਾਬ ਜਿੱਤੇ ਹਨ। ਯੁਵਰਾਜ ਨੇ ਕਿਹਾ ਕਿ ਜੇਕਰ ਕੋਹਲੀ ਸਾਰੇ ਤਿੰਨੇ ਫਾਰਮੈਟ 'ਚ ਟੀਮ ਦੀ ਕਪਤਾਨੀ ਦੇ ਬੋਝ ਨਾਲ ਲਦੇ ਹਨ ਤਾਂ ਇਹ ਬੁਰਾ ਵਿਚਾਰ ਨਹੀਂ ਹੈ।
ਯੁਵਰਾਜ ਨੇ ਇਕ ਨਿਊਜ਼ ਚੈਨਲ ਨੂੰ ਕਿਹਾ, ''ਪਹਿਲਾਂ ਸਿਰਫ ਦੋ ਫਾਰਮੈਟ-ਵਨ-ਡੇ ਅਤੇ ਟੈਸਟ ਹੋਇਆ ਕਰਦੇ ਸਨ, ਇਸ ਲਈ ਇਕ ਕਪਤਾਨ ਹੋਣਾ ਸਹੀ ਸੀ। ਪਰ ਹੁਣ ਤਿੰਨ ਫਾਰਮੈਟ ਹੋ ਗਏ ਹਨ ਅਤੇ ਜੇਕਰ ਵਿਰਾਟ ਨੂੰ ਦਬਾਅ ਮਹਿਸੂਸ ਹੋ ਰਿਹਾ ਹੈ ਤਾਂ ਸ਼ਾਇਦ ਉਨ੍ਹਾਂ ਨੂੰ ਟੀ-20 ਫਾਰਮੈਟ 'ਚ ਕਿਸੇ ਨੂੰ ਆਜ਼ਮਾਉਣਾ ਚਾਹੀਦਾ ਹੈ। ਰੋਹਿਤ ਵੈਸੇ ਤਾਂ ਸਭ ਤੋਂ ਸਫਲ ਕਪਤਾਨ ਰਹੇ ਹਨ।'' ਉਨ੍ਹਾਂ ਕਿਹਾ, ''ਮੈਨੂੰ ਨਹੀਂ ਪਤਾ। ਟੀਮ ਪ੍ਰਬੰਧਨ ਨੂੰ ਫੈਸਲਾ ਕਰਨਾ ਹੋਵੇਗਾ ਕਿ ਵਿਰਾਟ ਕਿੰਨਾ ਬੋਝ ਉਠਾ ਸਕਦਾ ਹੈ। ਉਨ੍ਹਾਂ ਨੂੰ ਟੀ-20 ਲਈ ਕਿਸੇ ਨੂੰ ਆਜ਼ਮਾਉਣ ਦੀ ਜ਼ਰੂਰਤ ਹੈ? ਇਹ ਪੂਰੀ ਤਰ੍ਹਾਂ ਨਾਲ ਨਿਰਭਰ ਕਰਦਾ ਹੈ ਕਿ ਉਹ ਭਵਿੱਖ ਲਈ ਕੀ ਕਰਨਾ ਚਾਹੁੰਦੇ ਹਨ। ਵਿਰਾਟ ਬਿਹਤਰੀਨ ਬੱਲੇਬਾਜ਼ ਹਨ। ਕਾਰਜਭਾਰ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਹੈ? ਇਹ ਪੂਰੀ ਤਰ੍ਹਾਂ ਨਾਲ ਟੀਮ ਪ੍ਰਬੰਧਨ ਦਾ ਫੈਸਲਾ ਹੈ।
ਅਭਿਆਸ ਮੈਚ 'ਚ ਬੋਲਿਆ ਮਾਰਕਰਮ ਦਾ ਬੱਲਾ, ਸੈਂਕੜੇ 'ਚ 84 ਫੀਸਦੀ ਦੌੜਾਂ ਬਣਾਈਆਂ ਬਾਊਂਡਰੀ ਰਾਹੀਂ
NEXT STORY