ਨਵੀਂ ਦਿੱਲੀ : ਭਾਰਤ ਦੇ ਸਾਬਕਾ ਆਲ  ਰਾਊਂਡਰ ਅਤੇ 2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਅੱਜ 39 ਸਾਲ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਗੌਤਮ ਗੰਭੀਰ, ਵੀ.ਵੀ.ਐਸ. ਲਕਸ਼ਮਣ, ਹਰਭਜਨ ਸਿੰਘ ਸਮੇਤ ਹੋਰ ਲੋਕਾਂ ਨੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਟਵੀਟ ਕੀਤੇ ਹਨ।
ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨਹੀਂ ਮਨਾਉਣਗੇ ਆਪਣਾ ਜਨਮਦਿਨ, ਕਿਸਾਨਾਂ ਦੇ ਸਮਰਥਨ 'ਚ ਆਖ਼ੀ ਇਹ ਗੱਲ
ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਲਿਖਿਆ, 'ਮੇਰੇ ਪਿਆਰੇ ਭਰਾ ਯੁਵਰਾਜ ਸਿੰਘ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ। ਤੁਹਾਡੀ ਯਾਤਰਾ ਲੱਖਾਂ ਨੌਜਵਾਨਾਂ ਲਈ ਪ੍ਰੇਰਣਾ ਰਹੀ ਹੈ। ਹਮੇਸ਼ਾ ਸਿਹਤਮੰਦ ਅਤੇ ਖ਼ੁਸ਼ ਰਹੋ।
 
ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, 'ਜਨਮਦਿਨ ਦੀਆਂ ਮੁਬਾਰਕਾਂ ਯੁਵਰਾਜ ਸਿੰਘ।'
 
ਸਾਬਕਾ ਬੱਲੇਬਾਜ਼ ਲਕਸ਼ਮਣ ਨੇ ਖੱਬੇ ਹੱਥ ਦੇ ਬੱਲੇਬਾਜ਼ ਨੂੰ ਪ੍ਰੇਰਣਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਨਾਲ ਹਮੇਸ਼ਾ ਖ਼ੁਸ਼ੀ ਅਤੇ ਆਨੰਦ ਲੈਂਦੇ ਹਨ। ਉਨ੍ਹਾਂ ਨੇ ਲਿਖਿਆ, 'ਇਕ ਅਜਿਹੇ ਦੋਸਤ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਜੋ ਇਕ ਪ੍ਰੇਰਣਾ ਹੈ ਅਤੇ ਜਿਸ ਨੇ ਸਾ ਨੂੰ ਸਾਰਿਆਂ ਨੂੰ ਆਸ਼ਾ, ਅਨੰਤ ਆਨੰਦ ਅਤੇ ਖ਼ੁਸ਼ੀ ਦਿੱਤੀ ਹੈ। ਪ੍ਰਮਾਤਮਾ ਤੁਹਾਨੂੰ ਅੱਜ ਅਤੇ ਹਮੇਸ਼ਾ ਆਸ਼ਿਰਵਾਦ ਦੇਵੇ।
 
ਸਾਬਕਾ ਆਲ ਰਾਊਂਡਰ ਸੁਰੇਸ਼ ਰੈਨਾ ਨੇ ਲਿਖਿਆ, 'ਹੈਪੀ ਬਰਥਡੇ ਯੂਵੀ ਪਾ। ਤੁਸੀਂ ਸਿਹਤਮੰਦ ਰਹੋ ਅਤੇ ਹਮੇਸ਼ਾ ਖ਼ੁਸ਼ ਰਹੋ। ਹਮੇਸ਼ਾ ਚਮਕਦੇ ਰਹੋ ਅਤੇ ਸਾਨੂੰ ਪ੍ਰੇਰਿਤ ਕਰਦੇ ਰਹੋ। ਸਾਡੇ ਕੋਲ ਸ਼ਾਨਦਾਰ ਯਾਦਾਂ ਰਹਿਣ।'
 
ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਯੁਵਰਾਜ ਲਈ ਟਵੀਟ ਕਰਕੇ ਲਿਖਿਆ, 'ਜਦੋਂ ਤੱਕ ਬੱਲਾ ਚੱਲਦਾ ਸੀ, ਉਦੋਂ ਤੱਕ ਤਾਂ ਠਾਠ ਸੀ, ਬਾਲਰਸ ਦੀ ਵਾਟ ਸੀ। ਹੁਣ ਬੱਲਾ ਚੱਲਣ ਦੇ ਬਾਅਦ ਵੀ ਵੱਖ ਹੀ ਗੱਲ ਹੈ। ਬਾਲਰਸ ਦੇ ਕੱਛੇ ਉਤਾਰਣ ਤੋਂ ਲੈ ਕੇ ਬਨਿਆਨ ਪਾ ਕੇ ਮੈਚ ਵੇਖਣ ਦਾ ਸਵੈਗ... ਇਹੀ ਹਨ ਆਪਣੇ ਯੁਵਰਾਜ ਸਿੰਘ... ਹੈਪੀ ਬਰਥਡੇ ਯੁਵਰਾਜ ਸਿੰਘ। ਤੁਹਾਨੂੰ ਜਨਮਦਿਲ ਦੀਆਂ ਬਹੁਤ-ਬਹੁਤ ਵਧਾਈਆਂ। ਤੁਸੀਂ ਸਿਹਤਮੰਦ ਅਤੇ ਖ਼ੁਸ਼ ਰਹੋ।
 
ਦੱਸ ਦੇਈਏ ਕਿ ਯੁਵਰਾਜ ਨੇ ਪਿਛਲੇ ਸਾਲ 10 ਜੂਨ ਨੂੰ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਨੇ 305 ਵਨਡੇ, 58 ਟੀ-20ਆਈ, ਅਤੇ 40 ਟੈਸਟ ਮੈਚ ਖੇਡੇ ਹਨ।
 
 
 
 
 
ਕ੍ਰਿਕਟਰ ਯੁਵਰਾਜ ਸਿੰਘ ਨਹੀਂ ਮਨਾਉਣਗੇ ਆਪਣਾ ਜਨਮਦਿਨ, ਕਿਸਾਨਾਂ ਦੇ ਸਮਰਥਨ 'ਚ ਆਖ਼ੀ ਇਹ ਗੱਲ
NEXT STORY