ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦੇ ਸਾਹ ਰੋਕ ਦੇਣ ਵਾਲੇ ਰੋਮਾਂਚਕ ਖ਼ਿਤਾਬੀ ਮੁਕਾਬਲੇ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ। ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਲਾਰਡਸ ਦੇ ਮੈਦਾਨ 'ਤੇ ਹੋਇਆ ਫਾਈਨਲ ਮੁਕਾਬਲਾ ਟਾਈ 'ਤੇ ਖਤਮ ਹੋਇਆ। ਇਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ ਅਤੇ ਉਹ ਵੀ ਟਾਈ ਰਿਹਾ। ਹਾਲਾਂਕਿ ਆਈ.ਸੀ.ਸੀ. ਦੇ ਨਿਯਮ ਦੇ ਮੁਤਾਬਕ ਜ਼ਿਆਦਾ ਬਾਊਂਡਰੀ ਲਗਾਉਣ ਦੀ ਵਜ੍ਹਾ ਨਾਲ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ।
ਇੰਗਲੈਂਡ ਦੀ ਜਿੱਤ 'ਤੇ ਸਾਬਕਾ ਧਾਕੜ ਕ੍ਰਿਕਟਰ ਯੁਵਰਾਜ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਹ ਜ਼ਿਆਦਾ ਬਾਊਂਡਰੀ ਲਗਾਉਣ ਵਾਲੀ ਟੀਮ ਨੂੰ ਜੇਤੂ ਕਰਾਰ ਦੇਣ ਦੇ ਨਿਯਮ ਨਾਲ ਸਹਿਮਤ ਨਹੀਂ ਹਨ। ਪਰ ਨਿਯਮ ਤਾਂ ਨਿਯਮ ਹੁੰਦਾ ਹੈ। ਇਸ ਲਈ ਇੰਗਲੈਂਡ ਦੀ ਟੀਮ ਨੂੰ ਵਰਲਡ ਕੱਪ ਜਿੱਤਣ 'ਤੇ ਵਧਾਈ ਹੋਵੇ। ਮੇਰਾ ਦਿਲ ਕੀਵੀਆਂ ਲਈ ਵੀ ਦੁਖੀ ਹੈ ਜੋ ਆਖ਼ਰੀ ਸਮੇਂ ਤਕ ਸੰਘਰਸ਼ ਕਰਦੇ ਰਹੇ। ਇਤਿਹਾਸਕ ਫਾਈਨਲ 'ਚ ਵੱਡਾ ਖੇਡ ਦੇਖਣ ਨੂੰ ਮਿਲਿਆ।
CWC 19 : ਫਾਈਨਲ ਮੁਕਾਬਲੇ 'ਚ ਅੰਪਾਇਰ ਬਣੇ 'ਵਿਲਨ', ਇੰਗਲੈਂਡ ਹੱਥੋਂ ਹਾਰਿਆ ਨਿਊਜ਼ੀਲੈਂਡ
NEXT STORY