ਸਪੋਰਟਸ ਡੈਸਕ- ਜ਼ਿੰਬਾਬਵੇ ਤੇ ਭਾਰਤ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਹਰਾਰੇ ਸਥਿਤ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਜ਼ਿੰਬਾਬਵੇ ਦੀ ਟੀਮ 40 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 189 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਜ਼ਿੰਬਾਬਵੇ ਨੇ ਭਾਰਤ ਨੂੰ 190 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ 30.5 ਓਵਰਾਂ 'ਚ ਬਿਨਾ ਕਿਸੇ ਵਿਕਟ ਦੇ ਨੁਕਸਾਨ 'ਤੇ ਸ਼ਿਖਰ ਧਵਨ ਦੀਆਂ 81 ਦੌੜਾਂ ਤੇ ਸ਼ੁਭਮਨ ਗਿੱਲ ਦੀਆਂ 82 ਦੌੜਾਂ ਦੀ ਬਦੌਲਤ ਕੁੱਲ 192 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਸ਼ਿਖਰ ਧਵਨ ਨੇ ਆਪਣੀ 81 ਦੌੜਾਂ ਦੀ ਪਾਰੀ ਦੇ ਦੌਰਾਨ 9 ਚੌਕੇ ਲਾਏ ਜਦਕਿ ਸ਼ੁਭਮਨ ਗਿੱਲ ਨੇ 81 ਦੌੜਾਂ ਦੀ ਪਾਰੀ ਦੇ ਦੌਰਾਨ 10 ਚੌਕੇ ਤੇ 1 ਛੱਕਾ ਲਾਇਆ।
ਇਹ ਵੀ ਪੜ੍ਹੋ :ਮੁਲਤਵੀ ਪੈਰਾ ਏਸ਼ੀਆਈ ਖੇਡਾਂ ਦਾ ਆਯੋਜਨ ਅਗਲੇ ਸਾਲ 22 ਤੋਂ 28 ਅਕਤੂਬਰ ਤਕ
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਜ਼ਿੰਬਾਬਵੇ ਦੀ ਟੀਮ ਦੀ ਪਹਿਲੀ ਵਿਕਟ ਇਨੋਸੈਂਟ ਕਾਇਆ ਦੇ ਤੌਰ 'ਤੇ ਡਿੱਗੀ। ਕਾਇਆ 4 ਦੌੜਾਂ ਬਣਾ ਚਾਹਰ ਦੀ ਗੇਂਦ 'ਤੇ ਸੈਮਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।ਜ਼ਿੰਬਾਬਵੇ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਤਾਦੀਵਨਾਸ਼ੇ ਮਾਰੂਮਾਨੀ 8 ਦੌੜਾ ਬਣਾ ਆਊਟ ਹੋਏ। ਤਾਦੀਵਨਾਸ਼ੇ ਚਾਹਲ ਦੀ ਗੇਂਦ 'ਤੇ ਸੈਮਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਜ਼ਿੰਬਾਬਵੇ ਦੀ ਤੀਜੀ ਵਿਕਟ ਸੀਨ ਵਿਲੀਅਮਜ਼ ਦੇ ਤੌਰ 'ਤੇ ਡਿੱਗੀ। ਵਿਲੀਅਮਜ਼ 1 ਦੌੜ ਦੇ ਨਿੱਜੀ ਸਕੋਰ 'ਤੇ ਸਿਰਾਜ਼ ਦੀ ਗੇਂਦ 'ਤੇ ਧਵਨ ਦਾ ਸ਼ਿਕਾਰ ਬਣੇ। ਜ਼ਿੰਬਾਬਵੇ ਨੂੰ ਚੌਥਾ ਝਟਕਾ ਵੇਸਲੇ ਮਧੇਵੇਰੇ ਦੇ ਆਊਟ ਹੋਣ ਨਾਲ ਲੱਗਾ। ਵੇਸਲੇ ਸਿਰਫ਼ 5 ਦੌੜਾਂ ਬਣਾ ਚਾਹਰ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਸਿਕੰਦਰ ਰਜ਼ਾ 12 ਤੇ ਰੀਆਨ ਬਰਲ 11 ਦੌੜਾਂ ਬਣਾ ਆਊਟ ਹੋਏ। ਜ਼ਿੰਬਾਬਵੇ ਦੇ ਕਪਤਾਨ ਰੇਜਿਸ ਚੱਕਾਬਵਾ ਕੋਈ ਖਾਸ ਸਕੋਰ ਨਹੀਂ ਬਣਾ ਸਕੇ ਤੇ 35 ਦੌੜਾਂ ਬਣਾ ਆਊਟ ਹੋਏ। ਜ਼ਿੰਬਾਬਵੇ ਦੇ ਲਿਊਕ ਜੋਂਗਵੇ 13 ਦੌੜਾਂ ਬਣਾ ਅਕਸ਼ਰ ਵਲੋਂ ਐਲ. ਬੀ. ਡਬਲਯੂ. ਆਊਟ ਹੋਏ। ਜ਼ਿੰਬਾਬਵੇ ਵਲੋਂ ਰਿਚਰਡ ਨਗਾਰ ਨੇ 34 ਦੌੜਾਂ ਤੇ ਬ੍ਰਾਡ ਇਵਾਂਸ ਨੇ 33 ਦੌੜਾਂ ਬਣਾਈਆਂ।ਭਾਰਤ ਵਲੋਂ ਦੀਪਕ ਚਾਹਰ ਨੇ 3, ਮੁਹੰਮਦ ਸਿਰਾਜ ਨੇ 1,ਪ੍ਰਸਿੱਧ ਕ੍ਰਿਸ਼ਣਾ ਨੇ 3 ਤੇ ਅਕਸ਼ਰ ਪਟੇਲ ਨੇ 3 ਵਿਕਟਾਂ ਲਈਆਂ। ਕੇ. ਐੱਲ. ਰਾਹੁਲ ਸੱਟ ਤੋਂ ਉੱਭਰਨ ਦੇ ਬਾਅਦ ਵਾਪਸੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਹੈ।
ਪਲੇਇੰਗ ਇਲੈਵਨ
ਭਾਰਤ : ਸ਼ਿਖਰ ਧਵਨ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਕੇ. ਐੱਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਦੀਪਕ ਚਾਹਰ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨ, ਮੁਹੰਮਦ ਸਿਰਾਜ
ਜ਼ਿੰਬਾਬਵੇ : ਤਾਦੀਵਾਨਾਸ਼ੇ ਮਾਰੂਮਾਨੀ, ਇਨੋਸੈਂਟ ਕਾਇਆ, ਸੀਨ ਵਿਲੀਅਮਜ਼, ਵੇਸਲੇ ਮਧਵੇਰੇ, ਸਿਕੰਦਰ ਰਜ਼ਾ, ਰੇਜਿਸ ਚੱਕਾਬਵਾ (ਵਿਕਟਕੀਪਰ/ਕਪਤਾਨ), ਰਿਆਨ ਬਰਲ, ਲਿਊਕ ਜੋਂਗਵੇ, ਬ੍ਰੈਡਲੀ ਇਵਾਨਸ, ਵਿਕਟਰ ਨਿਆਉਚੀ, ਰਿਚਰਡ ਨਗਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੁਲਤਵੀ ਪੈਰਾ ਏਸ਼ੀਆਈ ਖੇਡਾਂ ਦਾ ਆਯੋਜਨ ਅਗਲੇ ਸਾਲ 22 ਤੋਂ 28 ਅਕਤੂਬਰ ਤਕ
NEXT STORY