ਨਵੀਂ ਦਿੱਲੀ— 2015 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਜਿੰਬਾਬਵੇ ਦੇ ਬ੍ਰੇਡਨ ਟੇਲਰ ਨੇ ਇਕ ਵਾਰ ਫਿਰ ਕ੍ਰਿਕਟ ਜਗਤ 'ਚ ਵਾਪਸੀ ਕੀਤੀ ਹੈ। 2015 ਵਰਲਡ ਕੱਪ 'ਚ ਜਿੰਬਾਬਵੇ ਦੇ ਆਖਰੀ ਮੈਚ ਤੋ2 ਬਾਅਦ ਬ੍ਰੇਂਡਨ ਟੇਲਰ ਨੇ ਸਭ ਨੂੰ ਹੈਰਾਨ ਕਰਦੇ ਹੋਏ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਕਾਊਂਟੀ ਟੀਮ ਨਾਟਿਘਮਸ਼ਾਇਰ ਤੋਂ ਅਲੱਗ ਹੋਣ ਤੋਂ ਬਾਅਦ ਟੇਲਰ ਨੇ ਜਿੰਬਾਬਵੇ ਕ੍ਰਿਕਟ ਦੇ ਨਾਲ ਨਵਾਂ ਕਰਾਰ ਕੀਤਾ ਹੈ। ਟੇਲਰ ਜਿੰਬਾਬਵੇ ਦਾ ਇਕ ਵਿਸਫੋਟਕ ਬੱਲੇਬਾਜ਼ ਹੈ।
ਜਿੰਬਾਬਵੇ ਕ੍ਰਿਕਟ ਦੇ ਸੋਸ਼ਲ ਨੈਟਵਕਿੰਗ ਸਾਇਡ ਟਵਿੱਟਰ 'ਤੇ ਟੇਲਰ ਦੀ ਨੈਸ਼ਨਲ ਟੀਮ 'ਚ ਵਾਪਸੀ ਦਾ ਐਲਾਨ ਕੀਤਾ ਹੈ। ਟੇਲਰ ਅਕਤੂਬਰ 'ਚ ਵਿੰਡੀਜ਼ ਖਿਲਾਫ ਹੋਣ ਵਾਲੀ ਸੀਰੀਜ਼ 'ਚ ਟੀਮ 'ਚ ਸ਼ਾਮਲ ਹੋ ਸਕਦਾ ਹੈ। ਇਸ ਦੇ ਨਾਲ ਉਹ ਨੀਦਰਲੈਂਡ ਪਾਕਿਸਤਾਨ ਏ, ਆਈ. ਸੀ. ਸੀ. ਵਰਲਡ ਕੁਆਲੀਫਾਇਰ ਅਤੇ ਦੱਖਣੀ ਅਫਰੀਕਾ ਦੇ ਖਿਲਾਫ ਡੇ ਟੈਸਟ 'ਚ ਟੀਮ ਦਾ ਹਿੱਸਾ ਰਹੇਗਾ। ਦੱਸਣਯੋਗ ਹੈ ਕਿ ਭਾਰਤ ਖਿਲਾਫ ਆਕਲੈਂਡ 'ਚ ਖੇਡੇ ਗਏ ਆਖਰੀ ਇੰਟਰਨੈਸ਼ਨਲ ਮੈਚ 'ਚ 110 ਗੇਂਦਾਂ 'ਚ 15 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 138 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਭਾਰਤ ਨੇ ਇਹ ਮੁਕਾਬਲਾ 6 ਵਿਕਟਾਂ ਨਾਲ ਜਿੱਤ ਲਿਆ ਸੀ।
ਟੇਲਰ ਨੇ ਹੁਣ ਤੱਕ ਜਿੰਬਾਬਵੇ ਵਲੋਂ 23 ਟੈਸਟ, 167 ਵਨ ਡੇ ਅਤੇ 26 ਟੀ-20 ਮੈਚ ਖੇਡੇ। ਜਿਸ 'ਚ ਉਸ ਨੇ ਟੈਸਟ 'ਚ 1493 ਦੌੜਾਂ ਬਣਾਈਆਂ। ਜਿਸ ਦੌਰਾਨ ਉਸ ਨੇ 4 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਵਨ ਡੇ ਅਤੇ ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਉਸ ਨੇ ਕੁਲ 5882 ਦੌੜਾਂ ਬਣਾਈਆਂ ਹਨ।
ਪ੍ਰੋ ਕਬੱਡੀ ਲੀਗ : ਪਟਨਾ ਨੇ ਤੇਲੁਗੂ ਨੂੰ 46-30 ਨਾਲ ਹਰਾਇਆ
NEXT STORY