ਕੋਲਕਾਤਾ— ਕੋਚੀ ਅਤੇ ਗੁਹਾਟੀ ਦੇ ਲੋਕਾਂ ਦੀ ਬਿਹਤਰੀਨ ਪ੍ਰਤਿਕਿਰਿਆ ਨੂੰ ਦੇਖਦੇ ਹੋਏ ਫੀਫਾ (ਫੈਡਰੇਸ਼ਨ ਇੰਟਰਨੈਸ਼ਨ ਫੁੱਟਬਾਲ ਐਸੋਸੀਏਸ਼ਨ) ਨੇ ਅੱਜ ਅੰਡਰ 17 ਵਿਸ਼ਵ ਕੱਪ ਟਿਕਟਾਂ ਦੇ ਪਹਿਲੇ ਪੜਾਅ ਦੀ ਬਿਕਰੀ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਜੋ ਜੇਕਰ ਇਕ ਆਯੋਜਨ ਸਥਾਨ ਦੇ ਸਾਰੇ ਮੈਚਾਂ ਦੇ ਪੈਕੇਜ ਦੇ ਰੂਪ 'ਚ ਲਈ ਜਾਵੇਗੀ ਤਾਂ 48 ਰੁਪਏ ਪ੍ਰਤੀ ਮੈਚ ਦੇ ਹਿਸਾਬ ਨਾਲ ਮਿਲੇਗੀ।
6 ਤੋਂ 28 ਅਕਤੂਬਰ ਤੱਕ ਹੋਣ ਵਾਲੇ ਟੂਰਨਾਮੈਂਟ ਦੇ ਇੱਥੇ ਸਾਲਟਲੇਕ ਸਟੇਡੀਅਮ 'ਚ ਫਾਈਨਲ ਸਮੇਤ 10 ਮੈਚਾਂ ਦਾ ਆਯੋਜਨ ਕੀਤਾ ਜਾਵੇਗਾ। ਫੁੱਟਬਾਲ ਦੇ ਦੀਵਾਨੇ ਇਸ ਸ਼ਹਿਰ 'ਚ ਟਿਕਟਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਰੁਚੀ ਰੱਖਦੇ ਹਨ ਅਤੇ ਪਹਿਲੇ ਪੜਾਅ 'ਚ ਟਿਕਟਾਂ 12 ਘੰਟੇ ਤੋਂ ਵੀ ਘੱਟ ਸਮੇਂ 'ਚ ਵਿਕ ਗਈਆਂ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਆਯੋਜਨ ਕਮੇਟੀ ਨੇ ਇਨ੍ਹਾਂ 3 ਸ਼ਹਿਰਾਂ ਦੇ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਆਯੋਜਨ ਸਥਾਨ ਦੇ ਸਾਰੇ ਮੈਚਾਂ ਦਾ ਪੈਕੇਜ਼ ਟਿਕਟ ਖਰੀਦਣ ਦਾ ਮੌਕਾ ਦਿੱਤਾ ਹੈ, ਜੋ 3 ਦਿਨ ਲਈ ਹੋਵੇਗਾ। ਟੂਰਨਾਮੈਂਟ ਦਾ ਡਰਾਅ ਮੁੰਬਈ 'ਚ 7 ਜੁਲਾਈ ਨੂੰ ਹੋਵੇਗਾ ਅਤੇ ਇਸ ਦਿਨ ਦੂਜੇ ਪੜਾਅ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਹੋਵੇਗੀ, ਜੋ ਜ਼ਿਆਦਾ ਕੀਮਤ ਦੀ ਹੋਵੇਗੀ। 7 ਤੋਂ 21 ਜੁਲਾਈ ਤੱਕ ਸਿਰਫ ਵੀਜ਼ਾ ਕਾਰਡ ਧਾਰਕ ਹੀ ਟਿਕਟ ਖਰੀਦ ਸਕਣਗੇ।
ਇਹ ਹਨ WWE ਦੀਆਂ 5 ਸਭ ਤੋਂ HOT ਮਹਿਲਾ ਰੈਸਲਰਸ, ਤਸਵੀਰਾਂ ਦੇਖ ਹੋ ਜਾਵੋਗੇ ਇਨ੍ਹਾਂ ਦੇ ਦੀਵਾਨੇ
NEXT STORY