ਵਾਸ਼ਿੰਗਟਨ— ਵੀਰਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ।ਤਕਨਾਲੋਜੀ ਸ਼ੇਅਰਾਂ ਵਿਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ।ਐਪਲ ਵਿਚ 2 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦਿਸੀ। ਇਸ ਦੌਰਾਨ ਐਮਾਜ਼ੋਨ ਦੇ ਸਟਾਕ 'ਚ 1.9 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਆਈਫੋਨ ਦਿੱਗਜ ਕੰਪਨੀ ਐਪਲ ਨਾਲ ਤਕਨਾਲੋਜੀ ਸਟਾਕਸ 'ਚ ਆਈ ਤੇਜ਼ੀ ਨਾਲ ਐੱਸ. ਐਂਡ ਪੀ.-500 ਇੰਡੈਕਸ ਪੰਜ ਦਿਨਾਂ 'ਚ ਪਹਿਲੀ ਵਾਰ ਮਜਬੂਤੀ 'ਚ ਬੰਦ ਹੋਇਆ।
ਐੱਸ. ਐਂਡ ਪੀ.-500 ਇੰਡੈਕਸ 8 ਅੰਕ ਯਾਨੀ 0.3 ਫੀਸਦੀ ਚੜ੍ਹ ਕੇ 2,914 ਦੇ ਪੱਧਰ 'ਤੇ ਬੰਦ ਹੋਇਆ। ਡਾਓ ਜੋਂਸ 55 ਅੰਕ ਯਾਨੀ 0.2 ਫੀਸਦੀ ਦੀ ਤੇਜ਼ੀ ਨਾਲ 26,440 ਦੇ ਪੱਧਰ 'ਤੇ ਬੰਦ ਹੋਇਆ ਹੈ।ਨੈਸਡੈਕ 52 ਅੰਕ ਯਾਨੀ 0.7 ਫੀਸਦੀ ਦੀ ਮਜਬੂਤੀ ਨਾਲ 8,042 ਦੇ ਪੱਧਰ 'ਤੇ ਬੰਦ ਹੋਇਆ।ਉੱਥੇ ਹੀ ਵੀਰਵਾਰ ਦੇ ਕਾਰੋਬਾਰ 'ਚ ਫੇਸਬੁੱਕ, ਅਲਫਾਬੇਟ ਅਤੇ ਟਵਿੱਟਰ ਦੇ ਸਟਾਕਸ ਵੀ ਤੇਜ਼ੀ 'ਚ ਬੰਦ ਹੋਏ ਹਨ।
ਬਾਜ਼ਾਰ 'ਚ ਗਿਰਾਵਟ, ਸੈਂਸੈਕਸ 218 ਅੰਕ ਡਿੱਗਿਆ ਅਤੇ ਨਿਫਟੀ 10977 'ਤੇ ਬੰਦ
NEXT STORY