ਨਵੀਂ ਦਿੱਲੀ—ਫੈਡ ਚੇਅਰਮੈਨ ਦੇ ਬਿਆਨ ਨਾਲ ਅਮਰੀਕੀ ਬਾਜ਼ਾਰਾਂ ਦਾ ਸੈਂਟੀਮੈਂਟ ਵਿਗੜ ਗਿਆ ਹੈ। ਫੈਡਰਲ ਰਿਜ਼ਰਵ ਨੇ ਦਰਾਂ 0.25 ਫੀਸਦੀ ਵਧਾਈਆਂ ਹਨ। ਫੈਡ ਦੀਆਂ ਦਰਾਂ ਅਪ੍ਰੈਲ 2008 ਦੇ ਸੈਸ਼ਨ 'ਤੇ ਪਹੁੰਚ ਗਈ ਹੈ। ਇਸ ਸਾਲ ਹੁਣ ਤੱਕ 3 ਵਾਰ ਦਰਾਂ ਵਧੀ ਹੈ।
ਫੈਡ ਚੇਅਰ ਦੀ ਪ੍ਰੈੱਸ ਕਾਨਫਰੈਂਸ ਤੋਂ ਬਾਅਦ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੁੱਧਵਾਰ ਦੇ ਕਾਰੋਬਾਰ ਸੈਸ਼ਨ 'ਚ ਡਾਓ ਜੋਂਸ 107 ਅੰਕ ਭਾਵ 0.4 ਫੀਸਦੀ ਦੀ ਗਿਰਾਵਟ ਦੇ ਨਾਲ 26,385 ਦੇ ਪੱਧਰ 'ਤੇ, ਨੈਸਡੈਕ 17 ਅੰਕ ਭਾਵ 0.25 ਫੀਸਦੀ ਤੱਕ ਡਿੱਗ ਕੇ 7,990.4 ਦੇ ਪੱਧਰ 'ਤੇ, ਐੱਸ ਐਂਡ ਪੀ 500 ਇੰਡੈਕਸ 9.6 ਅੰਕ ਭਾਵ 0.3 ਫੀਸਦੀ ਦੀ ਕਮਜ਼ੋਰੀ ਦੇ ਨਾਲ 2,906 ਦੇ ਪੱਧਰ 'ਤੇ ਬੰਦ ਹੋਇਆ ਹੈ।
ਬ੍ਰੈਂਟ ਕਰੂਡ 82 ਡਾਲਰ ਦੇ ਪਾਰ, ਸੋਨੇ 'ਚ ਹਲਕਾ ਵਾਧਾ
NEXT STORY