ਜਲੰਧਰ- ਮੋਬਾਇਲ ਡਿਵਾਈਸਿਸ ਨਿਰਮਾਤਾ ਕੰਪਨੀ ਬਲੂ ਬਾਜ਼ਾਰ 'ਚ ਇਕ ਨਵਾਂ ਸਮਾਰਟਫ਼ੋਨ ਪੇਸ਼ ਕਰਨ ਲਈ ਤਿਆਰੀ ਕਰ ਲਈ ਹੈ। ਇਸ ਸਮਾਰਟਫ਼ੋਨ ਨੂੰ Pure XR ਦੇ ਨਾਮ ਨਾਲ ਜਾਣਿਆ ਜਾਵੇਗਾ ਅਤੇ ਕੰਪਨੀ ਇਸ ਨੂੰ 29 ਅਗਸਤ ਨੂੰ ਬਾਜ਼ਾਰ 'ਚ ਪੇਸ਼ ਕਰੇਗੀ। ਕੰਪਨੀ ਨੇ ਹੁਣ ਇਸ ਸਮਾਰਟਫੋਨ ਦਾ ਇਕ ਟੀਜ਼ਰ ਜਾਰੀ ਕਰ ਇਸ ਸਮਾਰਟਫ਼ੋਨ ਨੂੰ ਫ੍ਰੰਟ ਸਾਇਡ ਤੋਂ ਦਿਖਾਇਆ ਗਿਆ ਹੈ।
ਕੰਪਨੀ ਨੇ ਇਸ ਟੀਜ਼ਰ ਇਮੇਜ਼ 'ਚ ਇਸ ਸਮਾਰਟਫ਼ੋਨ ਦੀ ਕੀਮਤ ਬਾਰੇ 'ਚ ਵੀ ਦੱਸਿਆ ਹੈ। ਇਸ ਸਮਾਰਟਫ਼ੋਨ ਦੀ ਕੀਮਤ $299 ਹੋਵੇਗੀ। ਜੇਕਰ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 4GB ਦੀ ਰੈਮ ਵੀ ਮੌਜੂਦ ਹੋਵੇਗੀ। ਉਮੀਦ ਹੈ ਕਿ ਇਸ ਸਮਾਰਟਫ਼ੋਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੋਵੇਗਾ। ਇਸ ਦੇ ਨਾਲ ਹੀ ਇਸ 'ਚ 5.5-ਇੰਚ ਦੀ 1080p AMOLED ਡਿਸਪਲੇ ਮੌਜੂਦ ਹੋ ਸਕਦੀ ਹੈ। ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ, 64GB ਦੀ ਇੰਟਰਨਲ ਸਟੋਰੇਜ ਅਤੇ 3000mAh ਦੀ ਦਮਦਾਰ ਬੈਟਰੀ ਮੌਜੂਦ ਹੋ ਸਕਦੀ ਹੈ।
Apple Watch 2 ਕੁਝ ਅਜਿਹੀ ਟੈਕਨਾਲੋਜੀ ਅਪਣਾ ਸਕਦੀ ਹੈ ਐਪਲ
NEXT STORY