ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਅਗਸਤ 2016 'ਚ ਕੂਲਪੈਡ ਮੈਗਾ 2.54 ਸਮਾਰਟਫ਼ੋਨ ਨੂੰ ਪੇਸ਼ ਕੀਤਾ ਸੀ। ਪਰ ਹੁਣ ਇਸ ਸਮਾਰਟਫੋਨ ਦੀ ਕੀਮਤ 'ਚ ਐਮਾਜ਼ਨ ਇੰਡੀਆ 'ਤੇ 1,000 ਦੀ ਕਟੌਤੀ ਕੀਤੀ ਗਈ ਹੈ। ਕਟੌਤੀ ਤੋਂ ਬਾਅਦ ਇਹ ਸਮਾਰਟਫ਼ੋਨ ਮਹਿਜ਼ 6,999 'ਚ ਉਪਲੱਬਧ ਹੈ। ਐਮਾਜ਼ਨ ਇੰਡੀਆ 'ਤੇ ਇਹ 7,999 'ਚ ਮਿਲ ਰਿਹਾ ਸੀ ਅਤੇ ਹੁਣ ਇਸ ਦੀ ਕੀਮਤ 'ਚ ਇਹ ਕਟੌਤੀ ਸਾਹਮਣੇ ਆਈ ਹੈ। ਇਸ ਸਮਾਰਟਫੋਨ ਦੀ ਖ਼ਾਸੀਅਤ ਇਸ ਦੀ 2.5D ਕਰਵਡ ਡਿਸਪਲੇ ਹੈ ਜੋ ਤੁਹਾਨੂੰ ਇਸ ਕੀਮਤ 'ਚ ਸ਼ਾਇਦ ਹੀ ਕਿਸੇ ਹੋਰ ਸਮਾਰਟਫ਼ੋਨ 'ਚ ਮਿਲ ਰਹੀ ਹੋਵੇਗੀ।
ਫੋਨ 'ਚ 5.5ਇੰਚ ਦਾ IPS HD ਸਕ੍ਰੀਨ ਰੈਜ਼ੋਲਿਊਸ਼ਨ 1280x720ਪਿਕਸਲ ਡਿਸਪਲੇ ਹੈ। ਫੋਨ ਦੀ ਸਕ੍ਰੀਨ 'ਤੇ 2.5D ਕਰਵਡ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ 6.0 ਮਾਰਸ਼ਮੈਲੋ 'ਤੇ ਆਧਾਰਿਤ ਕੂਲਪੈਡ ਮੈਗਾ 2.5D ਨੂੰ ਮੀਡੀਆਟੈੱਕ ਐੱਮ. ਟੀ 6735ਪੀ ਚਿਪਸੈਟ 1ਗੀਗਾਹਟਰਜ਼ ਦਾ 64ਬਿੱਟਸ ਆਕਟਾਕੋਰ ਪ੍ਰੋਸੈਸਰ ਹੈ। ਇਸ ਦੇ ਨਾਲ ਹੀ 3GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਇਕ੍ਰੋ ਐੱਸ 4 ਕਾਰਡ ਨਾਲ 32GB ਤੱਕ ਐਕਸਪੇਂਡੇਬਲ ਡਾਟਾ ਸਟੋਰ ਕਰ ਸਕਦੇ ਹੋ।
ਇਸ ਫੋਨ 'ਚ ਰਿਅਰ ਅਤੇ ਫ੍ਰੰਟ ਦੋਨੋਂ ਕੈਮਰੇ 8-ਮੈਗਾਪਿਕਸਲ ਦੇ ਹਨ। ਫੋਨ ਦੇ ਫ੍ਰੰਟ ਕੈਮਰੇ 'ਚ ਸਮਾਰਟ ਬਿਊਟੀਫਿਕੇਸ਼ਨ ਮੋਡ ਫੀਚਰ ਦੀ ਵਰਤੋਂ ਕੀਤਾ ਗਿਆ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਡਿਊਲ ਸਿਮ ਤੋਂ ਇਲਾਵਾ ਵੋ-ਐੱਲ. ਟੀ. ਈ ਵੋਇਸ ਕਾਲਿੰਗ ਦੇ ਨਾਲ 4G ਐੱਲ. ਟੀ. ਈ ਸਪੋਰਟ, ਵਾਈ-ਫਾਈ, ਬਲੂਟੁੱਥ ਅਤੇ ਜੀ. ਪੀ. ਐੱਸ ਜਿਹੇ ਫੀਚਰਸ ਹਨ। ਉਥੇ ਹੀ ਪਾਵਰ ਬੈਕਅਪ ਲਈ 2,500mAh ਦੀ ਬੈਟਰੀ ਉਪਲੱਬਧ ਹੈ ਜੋ ਕਿ ਕੰਪਨੀ ਮੁਤਾਬਕ 9 ਘੰਟੇ ਦਾ ਟਾਕਟਾਇਮ ਦੇਣ 'ਚ ਸਮਰੱਥ ਹੈ।
ਐਂਡ੍ਰਾਇਡ ਮਾਰਸ਼ਮੈਲੋ ਅਤੇ ਕਵਾਡਕੋਰ ਪ੍ਰੋਸੈਸਰ ਨਾਲ ਲੈਸ ਹੈ Karbonn ਦਾ ਨਵਾਂ 4G ਸਮਾਰਟਫੋਨ
NEXT STORY