ਜਲੰਧਰ-ਐਂਡ੍ਰਾਇਡ ਯੂਜ਼ਰਜ਼ ਲਈ ਹੁਣ ਗੂਗਲ ਆਪਣੇ ਕ੍ਰੋਮ ਦੀ ਨਵੀਂ ਅਪਡੇਟ ਨੂੰ ਲੈ ਕੇ ਆਈ ਹੈ ਜਿਸ 'ਚ ਵੀਡੀਓ ਸਟ੍ਰੀਮਿੰਗ ਨੂੰ ਹੋਰ ਵੀ ਤੇਜ਼, ਸਮੂਥ, ਘੱਟ ਬੈਟਰੀ ਖਪਤ ਅਤੇ ਡਾਟਾ ਸਟੋਰੇਜ ਨੂੰ ਰਿਡਿਊਸ ਕੀਤਾ ਜਾ ਸਕੇਗਾ। ਗੂਗਲ ਵੱਲੋਂ ਕ੍ਰੋਮ ਲਈ ਵਰਜਨ 52 ਨੂੰ ਤਿਆਰ ਕੀਤਾ ਗਿਆ ਹੈ ਜਿਸ ਨੂੰ ਐਂਡ੍ਰਾਇਡ ਯੂਜ਼ਰਜ਼ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਅਪਡੇਟ ਤੋਂ ਬਾਅਦ ਇਸ ਲਈ ਯੂਜ਼ਰਜ਼ ਨੂੰ ਡਾਟਾ ਸਰਵਰ ਨੂੰ ਆਨ ਕਰਨਾ ਹੋਵੇਗਾ।
ਸੈਟਿੰਗਜ਼ 'ਚ ਜਾ ਕੇ ਡਾਟਾ ਸਰਵਰ ਆਪਸ਼ਨ ਨੂੰ ਆਨ ਕਰਨ ਨਾਲ ਯੂਜ਼ਰਜ਼ 50 ਫੀਸਦੀ ਤੱਕ ਦੇ ਡਾਟਾ ਦੀ ਬਚੱਤ ਕਰ ਸਕਦੇ ਹਨ। ਇਸ ਅਪਡੇਟ ਦੇ ਸੁਧਾਰ ਨੂੰ ਦਰਸਾਉਣ ਲਈ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ 'ਚ ਤੁਸੀਂ ਦੇਖ ਸਕੋਗੇ ਇਕ ਕ੍ਰੋਮ ਦੇ ਵਰਜਨ 52 ਦੁਆਰਾ ਇਕ 1:13 ਮਿੰਟ ਦੀ ਵੀਡੀਓ ਲੋਡਿੰਗ ਨੂੰ ਸਿਰਫ 9 ਸੈਕਿੰਡਜ਼ ਦੀ ਵੀਡੀਓ 'ਚ ਬਦਲ ਦਿੱਤਾ ਹੈ ਅਤੇ ਇਸ ਨੂੰ ਤੁਸੀਂ ਉਪੱਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਟੂ-ਵੇ ਜ਼ਿਪਰ ਡਿਜ਼ਾਇਨ ਨਾਲ ਲਾਂਚ ਕੀਤਾ ਨਵਾਂ Mi-VR ਹੈੱਡਸੈੱਟ
NEXT STORY