ਜਲੰਧਰ - ਅਮਰੀਕੀ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ HP (Hewlett-Packard) ਨੇ ਚੱਲ ਰਹੇ ਬੈਟਰੀ ਰਿਕਾਲ ਪ੍ਰੋਗਰਾਮ ਦੇ ਤਹਿਤ ਐੱਚ. ਪੀ ਜਾਂ ਕਾਂਮਪੈਕ ਦੇ ਲੈਪਟਾਪਸ 'ਚ ਲੱਗੀ ਬੈਟਰੀਆਂ ਨੂੰ ਚੈੱਕ ਕਰਨ ਲਈ ਕਿਹਾ ਹੈ। ਇਸ ਫੈਸਲੇ ਨੂੰ ਬੈਟਰੀ 'ਚ ਓਵਰਹੀਟ ਹੋਣ ਦੀ ਸਮੱਸਿਆ ਸਾਹਮਣੇ ਆਉਣ 'ਤੇ ਲਿਆ ਗਿਆ ਹੈ ਤਾਂ ਕਿ ਲੈਪਟਾਪਸ ਨੂੰ ਅੱਗ ਤੋਂ ਬਚਾਇਆ ਜਾ ਸਕੇ।
ਜਾਣਕਾਰੀ ਦੇ ਮੁਤਾਬਕ ਮਾਰਚ 2013 ਤੋਂ ਅਕਤੂਬਰ 2016 ਤੱਕ ਖਰੀਦੇ ਗਏ ਲੈਪਟਾਪਸ ਜਾਂ ਬੈਟਰੀ ਪੈਕਸ 'ਚ ਸਮੱਸਿਆ ਪਾਏ ਜਾਣ 'ਤੇ ਤੁਰੰਤ ਰਿਪਲੇਸ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ 'ਚ 8P, ਕਾਂਮਪੈਕ, ਐੱਚ. ਪੀ ਪ੍ਰੋਬੁੱਕ, ਐੱਚ. ਪੀ ਏ. ਵੀ, ਕਾਂਮਪੈਕ ਪ੍ਰੇਸਰਿਓ ਅਤੇ ਐੱਚ. ਪੀ ਪਵੇਲਿਅਨ ਨੋਟਬੁੱਕ ਕੰਪਿਊਟਰਸ, ਆਦਿ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਐਚ. ਪੀ ਨੇ ਇਸੇ ਤਰ੍ਹਾਂ ਆਪਣੇ ਲੈਪਟਾਪਸ ਦੀ ਬੈਟਰੀ ਨੂੰ ਰੀਕਾਲ ਕੀਤਾ ਸੀ।
Samsung Galaxy S8 ਦੀ ਤਸਵੀਰ, ਸਪੈਸੀਫਿਕੇਸ਼ਨ ਅਤੇ ਲਾਂਚ ਦੀ ਤਰੀਕ ਲੀਕ
NEXT STORY