ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਵੱਲੋਂ 2017 'ਚ ਲਾਂਚ ਕੀਤੇ ਜਾਣ ਵਾਲੇ ਗਲੈਕਸੀ ਐੱਸ 8 ਸਮਾਰਟਫੋਨ ਦੀ ਝਲਕ ਲੀਕ ਹੋਈ ਤਸਵੀਰ 'ਚ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਇਸ ਫੋਨ ਦੇ ਸਪੈਸੀਫਿਕੇਸ਼ਨ ਅਤੇ ਰਿਲੀਜ਼ ਦੀ ਤਰੀਕ ਦਾ ਵੀ ਖੁਲਾਸਾ ਹੋਇਆ ਹੈ। ਇਨ੍ਹਾਂ ਜਾਣਕਾਰੀਆਂ ਤੋਂ ਬਾਅਦ ਤੁਹਾਡੇ ਕੋਲ ਇਸ ਫੋਨ ਬਾਰੇ ਕੁਝ ਨਵਾਂ ਜਾਣਨ ਲਈ ਬਹੁਤ ਘੱਟ ਰਹਿ ਜਾਵੇਗਾ।
ਇਹ ਜਾਣਕਾਰੀਆਂ ਨਾਮੀਂ ਟਿਪਸਟਰ ਈਵਾਨ ਬਲਾਸ ਦੁਆਰਾ ਜਨਤਕ ਕੀਤੀਆਂ ਗਈਆਂ ਹਨ। ਇਸ ਲੀਕ ਜਾਣਕਾਰੀ ਰਾਹੀਂ ਪਤਾ ਲੱਗਾ ਹੈ ਕਿ ਸੈਮਸੰਗ ਗਲੈਕਸੀ ਐੱਸ 8 ਨੂੰ 29 ਮਾਰਚ ਨੂੰ ਨਿਊਯਾਰਕ 'ਚ ਅਨਪੈਕਡ ਈਵੈਂਟ 'ਚ ਪੇਸ਼ ਕੀਤਾ ਜਾਵੇਗਾ। ਲੀਕ ਹੋਈ ਤਸਵੀਰ 'ਚ ਇਸ ਹੈਂਡਸੈੱਟ ਦੇ ਫਰੰਟ ਅਤੇ ਬੈਕ ਪੈਨਲ ਦੀ ਝਲਕ ਮਿਲੀ ਹੈ। ਨਵੀਂ ਤਸਵੀਰ ਪੁਰਾਣੇ ਦਾਵਿਆਂ ਨਾਲ ਮੇਲ ਖਾਂਦੀ ਹੈ। ਇਸ ਵਿਚ ਵੱਡੀ ਡਿਸਪਲੇ ਹੈ ਜਿਸ ਵਿਚ ਬੇਜ਼ਲ ਬੇਹੱਦ ਹੀ ਪਤਲਾ ਹੈ। ਇਸ ਵਿਚ ਹੋਮ ਬਟਨ ਦਿਖਾਈ ਨਹੀਂ ਦੇ ਰਿਹਾ ਹੈ। ਫਿੰਗਰਪ੍ਰਿੰਟ ਸਕੈਨਰ ਪਿਛਲੇ ਹਿੱਸੇ 'ਤੇ ਕੈਮਰੇ ਦੇ ਨਾਲ ਮੌਜੂਦ ਹੈ। ਕੰਪਨੀ ਦਾ ਲੋਗੋ ਵੀ ਪਿਛਲੇ ਹਿੱਸੇ 'ਤੇ ਹੈ ਮਤਲਬ ਕਿ ਫਰੰਟ ਪੈਨਲ 'ਤੇ ਡਿਸਪਲੇ ਤੋਂ ਇਲਾਵਾ ਕੁਝ ਵੀ ਨਹੀਂ ਹੈ। ਪਿਛਲੇ ਹਿੱਸੇ 'ਤੇ ਉਪਰਲੇ ਪਾਸੇ 12 ਮੈਗਾਪਿਕਸਲ ਦਾ ਸੈਂਸਰ ਹੈ ਅਤੇ ਲੋਗੋ ਵਿਚਕਾਰ ਹੈ। ਤਸਵੀਰ ਤੋਂ ਪਤਾ ਲੱਗਾ ਹੈ ਕਿ 3.5mm ਆਡੀਓ ਜੈੱਕ ਦੀ ਵਾਪਸੀ ਹੋ ਰਹੀ ਹੈ। ਇਸ ਤੋਂ ਇਲਾਵਾ ਗਲੈਕਸੀ ਐੱਸ 8 ਦੇ ਹੇਠਲੇ ਹਿੱਸੇ 'ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਸਪੀਕਰ ਗ੍ਰਿੱਲ ਹੈ।
ਇਕ ਹਾਰਡਵੇਅਰ ਬਟਨ ਸੱਜੇ ਕਿਨਾਰੇ 'ਤੇ ਮੌਜੂਦ ਹੈ। ਸੰਭਵ ਹੈ ਕਿ ਇਹ ਬਿੱਕਸਬੀ ਅਸਿਸਟੈਂਟ ਬਟਨ ਹੈ। ਹਾਲਾਂਕਿ, ਬਲਾਸ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਸ 8 'ਚ 5.7-ਇੰਚ ਅਤੇ 6.2-ਇੰਚ ਦੀ ਡਿਸਪਲੇ ਹੋਵੇਗੀ। ਇਹ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ਼ ਦੇ ਨਾਲ ਆਏਗਾ।
ਇਸ ਡਿਵਾਈਸ ਬਾਰੇ ਪਿਛਲੇ ਵੇਰੀਅੰਟ ਤੋਂ 11 ਗੁਣਾ ਤੇਜ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦਾਅਵਾ ਤਾਂ ਇਹ ਵੀ ਹੈ ਕਿ ਬੈਟਰੀ ਪਰਫਾਰਮੈਂਸ ਵੀ 20 ਫੀਸਦੀ ਬਿਹਤਰ ਹੋਵੇਗੀ। ਬੈਟਰੀ 3000 ਤੋਂ 3500 ਐੱਮ.ਏ.ਐੱਚ. ਤੱਕ ਹੋਵੇਗੀ ਜਿਸ ਦੀ ਪਰਫਾਰਮੈਂਸ ਆਪਟੀਮਾਈਜੇਸ਼ਨ ਕਾਰਨ ਬਿਹਤਰ ਹੋਵੇਗੀ। ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੋਵੇਗਾ। ਸਮਾਰਟਫੋਨ ਡੀ.ਈ.ਐਕਸ ਤਕਨੀਕ ਦੇ ਨਾਲ ਆਏਗਾ ਜਿਸ ਦੀ ਮਦਦ ਨਾਲ ਤੁਸੀਂ ਡਿਵਾਈਸ ਨੂੰ ਮਿੰਨੀ ਐਂਡਰਾਇਡ ਕੰਪਿਊਟਰ 'ਚ ਤਬਦੀਲ ਕਰ ਸਕੋਗੇ।
ਇਕ ਹੀ ਤਰ੍ਹਾਂ ਦੇ ਤੱਤਾਂ ਤੋਂ ਬਣੇ ਹਨ ਧਰਤੀ ਅਤੇ ਚੰਦਰਮਾਂ
NEXT STORY