ਜਲੰਧਰ— ਐੱਚ. ਪੀ ਨੇ ਪਵੇਲੀਅਨ ਸੀਰੀਜ਼ ਦੇ ਕਨਵਰਟੀਬਲਜ਼, ਨੋਟਬੁੱਕ ਅਤੇ ਡੈਸਕਟਾਪ ਦੀ ਨਵੀਂ ਰੇਂਜ ਪੇਸ਼ ਕੀਤੀ। ਨਵੀਂ ਪਵੇਲੀਅਨ ਰੇਂਜ ਦੇ ਤਹਿਤ, ਐੱਚ. ਪੀ ਨੇ ਨਵੇਂ ਪਵੇਲੀਅਨ ਐਕਸ360 ਕਨਵਰਟੀਬਲਜ਼, ਤਿੰਨ-ਤਿੰਨ ਪਵੇਲੀਅਨ ਨੋਟਬੁੱਕ, ਨਵੇਂ ਪਵੇਲੀਅਨ ਆਲ-ਇਨ-ਵਨ ਅਤੇ ਐੱਚ. ਪੀ ਪਵੇਲੀਅਨ ਡੈਸਕਟਾਪ ਪੇਸ਼ ਕੀਤੇ ।
ਐੱਚ. ਪੀ ਪਵੇਲੀਅਨ ਐਕਸ360
ਨਵੇਂ 15.6 ਇੰਚ ਐੱਚ. ਪੀ ਪਵੇਲੀਅਨ ਐਕਸ360 ਦੀ ਵਿਕਰੀ 25 ਮਈ ਤੋਂ ਕੰਪਨੀ ਦੀ ਸਾਈਟ 'ਤੇ ਸ਼ੁਰੂ ਹੋਵੇਗੀ। ਇਸ ਲੈਪਟਾਪ ਦੀ ਕੀਮਤ 579.99 ਡਾਲਰ ਹੈ। ਨਵੇਂ ਪਵੇਲੀਅਨ ਐਕਸ360 ਕਨਵਰਟੀਬਲਜ਼ ਲੈਪਟਾਪ ਦੀ ਸਭ ਤੋਂ ਵੱਡੀ ਖਾਸਿਅਤ ਹੈ ਕਿ ਇਨ੍ਹਾਂ ਦੇ ਪਿੱਛਲੀ ਜਨਰੇਸ਼ਨ ਤੋਂ 12 ਤੋਂ 14 ਫ਼ੀਸਦੀ ਜ਼ਿਆਦਾ ਪਤਲੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਵੇਲੀਅਨ ਐਕਸ 360 ਨੇਚੁਰਲ ਸਿਲਵਰ, ਮਾਡਰਨ ਗੋਲਡ, ਡ੍ਰੈਗਨਫਲਾਈ, ਕਾਰਡਿਨਲ ਰੈੱਡ ਅਤੇ ਸਪੋਰਟ ਪਰਪਲ ਕਲਰ 'ਚ 15 ਮਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਪਵੇਲੀਅਨ ਐਕਸ360 ਪਹਿਲਾਂ ਹੀ 11.6 ਇੰਚ ਸਕ੍ਰੀਨ ਸਾਈਜ਼ 'ਚ ਉਪਲੱਬਧ ਹੈ ਜਿਸ ਦੀ ਕੀਮਤ 379.99 ਡਾਲਰ ਹੈ ਅਤੇ ਇਹ 15 ਮਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ 13.3 ਇੰਚ ਐੱਚ. ਪੀ ਪਵੇਲੀਅਨ ਐਕਸ360 ਦੀ ਵਿਕਰੀ 29 ਮਈ ਤੋਂ ਸ਼ੁਰੂ ਹੋਵੇਗੀ ਜਿਸ ਦੀ ਕੀਮਤ 479.99 ਡਾਲਰ ਤੋਂ ਸ਼ੁਰੂ ਹੁੰਦੀ ਹੈ।
ਪਵੇਲੀਅਨ ਐਕਸ360 ਮਾਡਲ 'ਚ 9 ਘੰਟੇ ਤੱਕ ਬੈਟਰੀ ਲਾਈਫ ਮਿਲਣ ਦਾ ਦਾਅਵਾ ਕੀਤਾ ਗਿਆ ਹੈ। 13.3 ਇੰਚ ਅਤੇ 15.6 ਇੰਚ ਮਾਡਲ 'ਚ ਐੱਚ. ਡੀ ਜਾਂ ਫੁੱਲ-ਐੱਚ. ਡੀ ਡਿਸਪਲੇ ਦਾ ਵਿਕਲਪ ਹੈ। ਇਸ ਲੈਪਟਾਪ 'ਚ 16 ਜੀ. ਬੀ ਸਟੋਰੇਜ਼ ਹੈ ਅਤੇ 512 ਜੀ. ਬੀ ਐਸ. ਐੱਸ. ਡੀ ਹੈ ਜੋ 1 ਟੀ. ਬੀ ਤੱਕ ਹਾਰਡ ਡ੍ਰਾਇਵ ਸਟੋਰੇਜ ਆਪਸ਼ਨ ਨਾਲ ਆਉਂਦਾ ਹੈ। ਨਵਾਂ ਐੱਚ. ਪੀ ਕਨਵਰਟੀਬਲਜ਼ ਪਵੇਲੀਅਨ ਐਕਸ 360 ਲੈਪਟਾਪ ਛੇਵੀਂ ਜਨਰੇਸ਼ਨ ਇੰਟੈੱਲ ਸੇਲੇਰਾਨ, ਇੰਟੈੱਲ ਪੈਂਟੀਅਮ ਜਾਂ ਇੰਟੇਰ ਕੋਰ - ਆਈ 7 ਪ੍ਰੋਸੈਸਰ ਜਿਹੇ ਆਪਸ਼ਨ ਦੇ ਨਾਲ ਮਿਲੇਗਾ।
ਇਸ ਲੈਪਟਾਪ ਦਾ ਭਾਰ ਲਗਭਗ 2.29 ਕਿੱਲੋਗ੍ਰਾਮ ਹੈ। ਵਿੰਡੋਜ਼ 10 ਆਪ੍ਰੇਟਿੰਗ ਸਿਸਟਮ 'ਤੇ ਚੱਲਣ ਵਾਲਾ ਇਹ ਲੈਪਟਾਪ 23.9 ਐੱਮ. ਐੱਮ ਪਤਲਾ ਹੈ। ਲੈਪਟਾਪ ਐੱਚ. ਡੀ. ਐੱਮ. ਆਈ, ਦੋ ਯੂ.ਐੱਸ. ਬੀ 3.0 ਪੋਰਟ, ਇਕ ਯੂ.ਐੱਸ. ਬੀ 2.0 ਪੋਰਟ,ਐੱਸ. ਡੀ ਕਾਰਡ ਰੀਡਰ ਅਤੇ ਆਡੀਓ ਕੋਂਬੋ ਨਾਲ ਆਉਂਦਾ ਹੈ। ਕੀ- ਬੋਰਡ ਡੈੱਕ 'ਤੇ ਇਕ ਨਵਾਂ ਡਿਜ਼ੀਟਲ ਥ੍ਰੇਡ ਡਿਜ਼ਾਇਨ ਪਰਲ ਫਿਨੀਸ਼ ਨਾਲ ਦਿੱਤਾ ਗਿਆ ਹੈ।
14 ਇੰਚ ਪਵੇਲੀਅਨ ਨੋਟਬੁੱਕ
ਕੰਪਨੀ ਨੇ ਨਵਾਂ 14 ਇੰਚ ਪਵੇਲੀਅਨ ਨੋਟਬੁੱਕ ਦਾ ਵੀ ਖੁਲਾਸਾ ਕੀਤਾ ਜੋ 12 ਜੂਨ ਤੋਂ 539.99 ਡਾਲਰ ਦੀ ਸ਼ੁਰੁਆਤੀ ਕੀਮਤ 'ਤੇ ਉਪਲੱਬਧ ਹੋਵੇਗਾ ।15.6 ਇੰਚ ਐੱਚ. ਪੀ ਪਵੇਲੀਅਨ ਨੋਟਬੁੱਕ 18 ਮਈ ਤੋਂ 599.99 ਡਾਲਰ ਦੀ ਸ਼ੁਰੁਆਤੀ ਕੀਮਤ 'ਤੇ ਮਿਲੇਗਾ। ਇਸ ਤੋਂ ਇਲਾਵਾ ਐੱਚ. ਪੀ ਨੇ 17.3 ਇੰਚ ਵਾਲਾ ਨਵਾਂ ਐੱਚ. ਪੀ ਪਾਵਰ ਪਵੇਲੀਅਨ ਨੋਟਬੁੱਕ ਵੀ ਪੇਸ਼ ਕੀਤਾ ਹੈ ਜਿਸ ਦੀ ਵਿਕਰੀ 18 ਮਈ ਤੋਂ ਸ਼ੁਰੂ ਹੋਵੇਗੀ। ਇਸ ਦੀ ਸ਼ੁਰੁਆਤੀ ਕੀਮਤ 899.99 ਡਾਲਰ ਹੈ।
ਐੱਚ. ਪੀ 23.8 ਇੰਚ ਪਵੇਲੀਅਨ ਏ. ਆਈ. ਓ
ਆਲ-ਇਨ-ਵਨਸ, ਐੱਚ. ਪੀ 23.8 ਇੰਚ ਪਵੇਲੀਅਨ ਏ. ਆਈ. ਓ ਵੀ ਲਾਂਚ ਕਰੇਗੀ ਜੋ 699.99 ਡਾਲਰ ਦੀ ਸ਼ੁਰੁਆਤੀ ਕੀਮਤ 'ਤੇ 10 ਜੁਲਾਈ ਤੋਂ ਮਿਲਣਾ ਸ਼ੁਰੂ ਹੋਵੇਗਾ। 27 ਇੰਚ ਐੱਚ. ਪੀ ਪਵੇਲੀਅਨ ਏ. ਆਈ. ਓ 3 ਜੁਲਾਈ 999.9 ਡਾਲਰ ਦੀ ਸ਼ੁਰੁਆਤੀ ਕੀਮਤ 'ਤੇ ਮਿਲਣਾ ਸ਼ੁਰੂ ਹੋਵੇਗਾ।
ਐੱਚ. ਪੀ ਪਵੇਲੀਅਨ ਡੈਸਕਟਾਪ
ਐੱਚ. ਪੀ ਪਵੇਲੀਅਨ ਡੈਸਕਟਾਪ ਦੇ 29 ਜੂਨ ਤੋਂ ਮਿਲਣ ਦੀ ਉਮੀਦ ਹੈ। ਇਸ ਦੀ ਸ਼ੁਰੁਆਤੀ ਕੀਮਤ 449.99 ਡਾਲਰ ਹੋਵੇਗੀ। ਐੱਚ. ਪੀ ਦਾ ਕਹਿਣਾ ਹੈ ਕਿ ਨਵੇਂ ਪਵੇਲੀਅਨ ਰੇਂਜ ਦੇ ਪ੍ਰੋਡਕਟ ਦੂੱਜੇ ਰਿਟੇਲਰ 'ਤੇ ਵੀ ਮਿਲਣਗੇ ਪਰ ਇਨ੍ਹਾਂ ਦੀ ਕੀਮਤ ਅਤੇ ਰਿਲੀਜ਼ ਮਿਤੀ ਵੱਖ-ਵੱਖ ਹੋਵੇਗੀ।
ਨਵੇਂ ਆਈਫੋਨ 'ਚ ਹੋਵੇਗੀ ਅਜਿਹੀ ਟੈਕਨਾਲੋਜੀ ਜਿਸ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ
NEXT STORY