ਜਲੰਧਰ—ਚੀਨੀ ਟੈਕਨਾਲੋਜੀ ਦਿੱਗਜ Xiaomi ਭਾਰਤ 'ਚ ਪਹਿਲਾਂ ਆਫਲਾਈਨ ਸਟੋਰ (ਰਿਟੇਲ ਸਟੋਰ) Mi Home ਦੀ ਸ਼ੁਰੂਆਤ ਕਰਨ ਦੀ ਤਿਆਰੀ 'ਚ ਹੈ। ਇਹ ਕੰਪਨੀ ਵੱਲੋਂ ਦੇਸ਼ 'ਚ ਆਫਲਾਈਨ ਉਪਲੱਬਤਾ ਵੱਧਾਉਣ ਦਾ ਵੱਡਾ ਕਦਮ ਦੱਸਿਆ ਜਾ ਰਿਹਾ ਹੈ। ਕੰਪਨੀ ਨੇ ਇਸ ਲਈ ਮੀਡੀਆ ਨੂੰ ਸੱਦੇ ਭੇਜਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਨੂੰ ਬੰਗਲੌਰ 'ਚ ਪੇਸ਼ ਕੀਤਾ ਜਾਵੇਗਾ।
ਕੰਪਨੀ ਦੇ ਮੁਤਾਬਕ ਬੰਗਲੌਰ ਦੇ event 'ਚ Mi Home ਦੀ ਸ਼ੁਰੂਆਤ ਦੇ ਦੌਰਾਨ ਕੰਪਨੀ ਦੇ Group Vice President ਅਤੇ Managing Director Manu Jain ਵੀ ਮੌਜੂਦ ਰਹਿਣਗੇ। ਰਿਪੋਟਸ ਦੇ ਮੁਤਾਬਕ ਇਸ ਸਟੋਰ 'ਚ ਕੰਪਨੀ ਦੀ Accessories ਵੇਚੀਆਂ ਜਾਣਗੀਆਂ।
ਭਾਰਤ 'ਚ ਕੰਪਨੀ ਕਈ Accessories ਵੇਚਦੀ ਹੈ, ਜਿਸ ਤੋਂ ਬਹੁਤ ਵੱਧੀਆ Response ਮਿਲਦੇ ਹਨ। ਪਰ ਹੁਣ ਤੱਕ ਸਿਰਫ ਆਨਲਾਈਨ ਹੀ ਖਰੀਦੇ ਜਾ ਸਕਦੇ ਹਨ। ਇਸ ਲਈ ਕਈ ਯੂਜ਼ਰਸ ਇਸ ਨੂੰ ਖਰੀਦਣ 'ਚ ਅਸਫਲ ਰਹਿੰਦੇ ਹਨ।
Xiaomi ਫਿਲਹਾਲ ਚਾਰ ਦੇਸ਼ਾਂ-ਚੀਨ, ਸਿੰਗਾਪੁਰ, ਹਾਂਗ, ਅਤੇ ਤਾਈਵਾਨ 'ਚ Mi Store ਦੇ ਜਰੀਏ Accesories ਵੀ ਵਿਰਕੀ ਕਰਦੀ ਹੈ।
ਕੈਨਾਲਿਸਿਸ ਦੀ ਇਕ ਰਿਪੋਟ ਮੁਤਾਬਕ Xiaomi ਸੈਮਸੰਗ ਦੇ ਬਾਅਦ ਭਾਰਤ ਦੀ ਦੂਸਰੇ ਨਬੰਰ ਦੀ ਸਮਾਰਟਫੋਨ ਕੰਪਨੀ ਬਣ ਗਈ ਹੈ।
ਸਭ ਤੋਂ ਪਹਿਲਾਂ Mi Homeਦੀ ਸ਼ੁਰੂਆਤ ਬੰਗਲੌਰ ਤੋਂ ਹੋਵੇਗੀ, ਪਰ ਇਸ ਨੂੰ ਦੁਸਰੇ ਸ਼ਹਿਰਾਂ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ। Mi Home 'ਚ ਕੰਪਨੀ ਦੇ ਪਰੋਡਕਟਸ ਜਿਵੇਂ Power banks, Purifiers, Fitness bands and Headphones ਮਿਲਣਗੇ। ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ Mi Home 'ਚ ਕੰਪਨੀ ਸਮਾਰਟਫੋਨ ਦੀ ਵਿਕਰੀ ਕਰੇਗੀ ਜਾਂ ਨਹੀਂ। ਦੱਸਣਯੋਗ ਹੈ ਕਿ Xiaomo ਨੇ ਭਾਰਤ 'ਚ ਆਨਲਾਈਨ ਰਿਟੇਲ ਨਾਲ ਕਦਮ ਰੱਖਿਆ ਸੀ ਅਤੇ ਕੰਪਨੀ ਫਿਲਹਾਲ ਦੇਸ਼ ਦੀ ਸਭ ਤੋਂ ਪ੍ਰਸਿੱਧ ਸਮਾਰਟਫੋਨ Brand ਹੈ। ਹਾਲ 'ਚ ਹੀ ਕੰਪਨੀ ਨੇ ਆਫਲਾਈਨ ਸਮਾਰਟਫੋਨ ਦੀ ਵਿਕਰੀ ਦੇ ਪਲਾਨ ਦੇ ਬਾਰੇ 'ਚ ਵੀ ਦੱਸਿਆ ਹੈ।
Xiaomi ਨੇ ਹਾਲ 'ਚ ਹੀ ਕਿਹਾ ਹੈ ਕਿ ਭਾਰਤ 'ਚ foxconn ਦੇ ਨਾਲ ਮਿਲ ਕੇ ਦੂਸਰੀ ਫੈਕਟਰੀ ਲਗਾਉਣ ਦੀ ਤਿਆਰੀ 'ਚ ਹੈ, ਜਿਸ 'ਚ ਸਮਾਰਟਫੋਨ ਬਣਾਏ ਜਾਣਗੇ। Manu Kumar Jain ਨੇ ਟਵੀਟ 'ਤੇ ਕਿਹਾ ਕਿ ਕੰਪਨੀ ਇਸ ਮਹੀਨੇ ਤਿੰਨ ਨਵੇਂ ਪਰੋਡਕਟ ਲਾਂਚ ਕਰੇਗੀ, ਜਿਸ 'ਚ ਇਕ Mi Home ਹੋਵੇਗਾ। ਇਸ ਦੇ ਇਲਾਵਾ ਕੰਪਨੀ ਨੇ ਦੋ ਨਵੇਂ ਪਰੋਡਕਟਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਕੰਪਨੀ 11 ਮਈ ਨੂੰ Mi Home ਦੇ ਇਲਾਵਾ ਹੋਰ ਕਿਹੜੇ ਪਰੋਡਕਟਸ ਲਾਂਚ ਕਰਦੀ ਹੈ।
ਵੋਡਾਫੋਨ ਨੇ ਦਿੱਤਾ SuperWifi ਦਾ ਤੋਹਫਾ, ਭਾਰਤ ਦੇ ਬਿਜ਼ਨੈੱਸ ਸੈਕਟਰ ਨੂੰ ਮਿਲੇਗਾ ਫਾਇਦਾ
NEXT STORY