Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 03, 2026

    1:42:09 AM

  • pargat singh becomes second congress captain from jalandhar cantt

    ਬੇਅੰਤ ਸਿੰਘ ਤੋਂ ਬਾਅਦ ਕੈਂਟ ਹਲਕੇ ’ਚੋਂ ਨਿਕਲਿਆ...

  • opened fire on an i20 car near the mullanpur village

    ਪੰਜਾਬ 'ਚ ਦੇਰ ਰਾਤ ਵੱਡੀ ਵਾਰਦਾਤ: i20 ਕਾਰ ’ਤੇ...

  • raja warring congratulated pargat singh

    ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ...

  • pargat singh appointed new president of punjab pradesh congress committee

    ਵੱਡੀ ਖਬਰ: ਪਰਗਟ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਗੁਲਾਮ ਭਾਰਤ ਦੀ ਅਜ਼ਾਦੀ ਲਈ ਜੂਝਣ ਵਾਲੀ ਸੂਰਬੀਰ ਤੇ ਨਿਰਭੈ ਬੀਬੀ ਗੁਲਾਬ ਕੌਰ ਜੀ

MERI AWAZ SUNO News Punjabi(ਨਜ਼ਰੀਆ)

ਗੁਲਾਮ ਭਾਰਤ ਦੀ ਅਜ਼ਾਦੀ ਲਈ ਜੂਝਣ ਵਾਲੀ ਸੂਰਬੀਰ ਤੇ ਨਿਰਭੈ ਬੀਬੀ ਗੁਲਾਬ ਕੌਰ ਜੀ

  • Updated: 23 Jun, 2021 12:27 PM
Jalandhar
the brave and fearless bibi gulab kaur slavery in india
  • Share
    • Facebook
    • Tumblr
    • Linkedin
    • Twitter
  • Comment

ਬੀਬੀ ਗੁਲਾਬ ਕੌਰ ਉਹ ਸੂਰਬੀਰ ਤੇ ਨਿਰਭੈ ਬੀਬੀ ਹੋਈ ਹੈ ਜਿਸ ਨੇ ਭਾਰਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਬਣੀ ਗਦਰ ਪਾਰਟੀ ਵਿੱਚ ਰਹਿ ਕੇ ਮਹਾਨ ਯੋਗਦਾਨ ਪਾਇਆ। ਆਪਣੇ ਪਤੀ , ਮਾਨ ਸਿੰਘ ਵਾਂਗ ਆਪ ਵੀ ਗਦਰ ਲਹਿਰ ਵਿੱਚ ਸਰਗਰਮ ਵਰਕਰ ਬਣੀ ਰਹੀ ਹੈ । ਬੜੀ ਧੜੱਲੇਦਾਰ ਤੇ ਨਿਧੱੜਕ ਬੀਬੀ ਸੀ । ਗੁਰੂ ਘਰਾਂ ਵਿਚ ਜਾ ਕੇ ਬੀਬੀਆਂ ਨੂੰ ਪ੍ਰੇਰਦੀ ਕਿ ਉਹ ਆਪਣੇ ਘਰਵਾਲਿਆਂ ਨੂੰ ਦੇਸ਼ ਦੀ ਅਜ਼ਾਦੀ ਵਿਚ ਯੋਗਦਾਨ ਪਾਉਣ ਲਈ ਤੋਰਨ । ਬੀਬੀ ਨੂੰ ਭੇਸ ਬਦਲ ਕਦੀ ਕਿਸੇ ਦੀ ਧੀ, ਕਦੇ ਭੈਣ, ਕਦੀ ਪਤਨੀ ਬਣ ਕੇ ਯੋਧਿਆਂ  ਨੂੰ ਬਚਾਉਣਾ ਤੇ ਟਿਕਾਣੇ 'ਤੇ ਛੱਡਕੇ ਆਉਂਣਾ ਪੈਂਦਾ। ਦੂਜਾ ਮਹਾਨ ਕੰਮ ਗਦਰੀਆਂ ਦੀ ਡਾਕ ਤੇ ਗਦਰ ਅਖ਼ਬਾਰ ਇਕ ਥਾਂ ਤੋਂ ਦੂਜੀ ਥਾਂ 'ਤੇ ਛੱਡ ਕੇ ਆਉਂਦੀ। ਜਦੋਂ ਮਾਈ ਗੁਲਾਬ ਕੌਰ ਪੁਲਸ ਨੇ ਪਕੜ ਲਈ ਤਾਂ ਕਠਨ ਤਸੀਹੇ ਝੱਲਕੇ ਵੀ ਕਿਸੇ ਗਦਰੀ ਦਾ ਥਾਂ ਟਿਕਾਣਾ ਨਾ ਦੱਸਿਆ। ਹਾਰ ਕੇ ਆਪ ਨੂੰ ਪੰਜ ਸਾਲ ਜੇਲ੍ਹ ਦੀ ਸਖ਼ਤ ਸਜ਼ਾ ਝੱਲਣੀ ਪਈ । ਕਈ ਭੁਲੜ 1857 ਦੇ ਗਦਰ ਨੂੰ ਆਜ਼ਾਦੀ ਦਾ ਮੁੱਢ ਦੱਸਦੇ ਹਨ । ਉਨ੍ਹਾਂ ਭੁੱਲਿਆਂ ਲੋਕਾਂ ਨੂੰ ਕੀ ਪਤਾ ਕਿ ਉਹ ਆਪਣੇ ਨਿੱਜੀ ਕੰਮ, ਆਪਣੇ ਖੁੱਸੇ ਹੋਏ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਕੁਝ ਸ਼ਾਸ਼ਕਾਂ ਦਾ ਇਕ ਵਿਦਰੋਹ ਸੀ। ਉਹ ਆਪ ਪਰਜਾ ਲਈ ਜਾ ਪਰਜਾ ਦੀ ਖੁਸ਼ਹਾਲੀ ਲਈ ਇਕ ਲਾਮਬੰਦ ਯਤਨ ਨਹੀਂ ਸੀ। ਪਰ ਜਿਹੜਾ ਗਦਰ ਅਮਰੀਕਾ ਤੇ ਵਿਦੇਸ਼ਾਂ ਵਿਚੋਂ ਪੈਦਾ ਹੋ ਕੇ ਭਾਰਤ ਆਇਆ ਇਸ ਦਾ ਇਤਿਹਾਸਕਾਰਾਂ ਬਹੁਤ ਘੱਟ ਜ਼ਿਕਰ ਕੀਤਾ ਹੈ ।

ਇਹ ਵੀ ਪੜ੍ਹੋ :'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

 ਕਾਂਗਰਸ ਨਹੀਂ ਸੀ ਚਾਹੁੰਦੀ ਕਿ ਹੋਰ ਕਿਸੇ ਲਹਿਰ ਦਾ ਭਾਰਤ ਦੀ ਆਜ਼ਾਦੀ ਵਿੱਚ ਅਦਾ ਕੀਤਾ ਭਾਗ ਦੱਸਿਆ ਜਾਵੇ। ਜਿਹੜਾ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਕਾਂਗਰਸ ਨੇ ਲਿਖਾਇਆ ਹੈ ਉਹ ਬਿਲਕੁੱਲ ਇਕ ਪੱਖੀ ਇਤਿਹਾਸ ਹੈ। ਕਿਸੇ ਕੌਮੀ ਲਹਿਰ, ਗਦਰ ਲਹਿਰ , ਕਿਸਾਨ ਲਹਿਰ , ਅਕਾਲੀ ਲਹਿਰ ਜਾਂ ਬੱਬਰ ਅਕਾਲੀ ਜਾਂ ਕਮਿਊਨਿਸਟ ਲਹਿਰ ਨੂੰ ਬਿਲਕੁਲ ਅੱਖੋਂ ਪ੍ਰੋਖੇ ਕਰ ਛੱਡਿਆ। ਸਾਰੇ ਅਜ਼ਾਦੀ ਦੇ ਘੋਲ ਨੂੰ ਗਾਂਧੀ ਦੇ ਚਰਖੇ ਦੁਆਲੇ ਘੁਮਾ ਛੱਡਿਆ ਹੈ । ਜਿਵੇਂ ਇਹ ਚਰਖਾ ਕੋਈ ਮਜ਼ਾਇਲ ਸੀ ਜਿਸ ਤੋਂ ਡਰ ਕੇ ਅੰਗਰੇਜ਼ ਭਾਰਤ ਛੱਡ ਗਏ । ਇਨ੍ਹਾਂ ਸਿੱਖਾਂ ਨੇ ਅਜ਼ਾਦੀ ਵਿਚ 93 % ਕੁਰਬਾਨੀਆਂ  ਕੀਤੀਆਂ ਹਨ, ਜਦੋਂਕਿ ਸਿੱਖਾਂ ਦੀ ਆਬਾਦੀ ਸਾਰੇ ਭਾਰਤ ਵਿੱਚ  2 % ਸੀ । ਸੋ ਇਤਿਹਾਸਕਾਰੀ ਜਿਵੇਂ ਡਾ . ਜਸਵੰਤ ਸਿੰਘ ਜੱਸ , ਸ੍ਰੀ ਗੁਰਚਰਨ ਸਿੰਘ , ਸ . ਸੋਹਨ ਸਿੰਘ ਜੋਸ਼ ਹੋਰਾਂ ਗਦਰੀਆਂ ਬਾਰੇ ਲਿਖਣ ਦਾ ਚੰਗਾ ਉਪਰਾਲਾ ਕੀਤਾ ਹੈ। ਸੋ ਹੁਣ ਜਾ ਕੇ ਲੋਕਾਂ ਨੂੰ ਗਦਰੀਆਂ ਦਾ ਭਾਰਤ ਵਿਚ ਯੋਗਦਾਨ ਪਾਉਣ ਦਾ ਪਤਾ ਲੱਗਾ ਹੈ। ਸੋ ਗਦਰੀ ਬਾਬੇ ਚਲਾਣੇ ਕਰਨ ਉਪਰੰਤ ਉਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਲੱਗਾ ਤੇ ਗਦਰ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਬਾਰੇ ਕੀ ਪਤਾ ਲੱਗਣਾ ਸੀ। ਉਹ ਮਾਈ ਗੁਲਾਬ ਕੌਰ ਦਾ ਲੋਕਾਂ ਨੂੰ ਕੀ ਪਤਾ ਲੱਗਣਾ ਸੀ।  ਸੋ ਇਹ ਮਾੜਾ ਜਿਹਾ ਜਤਨ ਹੈ ਮਾਈ ਦੇ ਜੀਵਨ ਬਾਰੇ ਜਿਹੜਾ ਗਦਰੀ ਇਤਿਹਾਸ ਤੋਂ ਕੁਝ ਥਾਵਾਂ ਤੋਂ ਪ੍ਰਾਪਤ ਹੋਇਆ ਹੈ।

 ਮਾਤਾ ਗੁਲਾਬ ਕੌਰ ਦਾ ਜਨਮ ਪਿੰਡ ਬਖਸ਼ੀ ਵਾਲ ਸੰਗਰੂਰ ਦੱਸਿਆ ਹੈ। ਇਸ ਦੇ ਮਾਂ-ਪਿਉ ਦਾ ਨਾਂ ਕੋਈ ਪਤਾ ਨਹੀਂ ਹੈ। ਇਸ ਦਾ ਜਨਮ ਮਾਲਵੇ ਵਿਚ ਹੋਇਆ| ਖੁੱਲੀਆਂ ਜੂਹਾਂ ਤੇ ਦਲੇਰ ਸੁਭਾ ਹੋਣਾ ਅਵਸ਼ ਸੀ। ਖੁੱਲੀਆਂ ਜ਼ਮੀਨਾਂ, ਖੁੱਲੇ ਵਾਤਾਵਰਨ ਵਿੱਚ ਪਲਣ ਕਰਕੇ ਨਿਰਭੈ ਤੇ ਦਲੇਰੀ ਤੇ ਜੁਰੱਅਤ ਵਾਲ ਸੁਭਾ ਬਣ ਗਿਆ। ਸਿੱਖ ਘਰਾਣੇ ਵਿੱਚ ਜਨਮ ਧਾਰਨ ਕਰਕੇ ਕੌਮ ਪ੍ਰਤੀ ਪਿਆਰ , ਕਿਸੇ ਦੇ ਕੰਮ ਆਉਣਾ  ਇਕ ਗੁਣ ਬਣ ਗਿਆ। ਮਾਲਵੇ ਵਿੱਚ ਛੇਵੇਂ , ਸੱਤਵੇਂ, ਨਾਵੇਂ ਤੇ ਦਸਮੇਸ਼ ਪਿਤਾ ਗੁਰੂ ਸਾਹਿਬਾਨ ਨੇ ਸਿੱਖੀ ਪ੍ਰਚਾਰ ਕਰਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ । 

ਇਹ ਵੀ ਪੜ੍ਹੋ : 1984 ਦੇ ਘਟਨਾਕ੍ਰਮ 'ਤੇ ਬਣੀ ਵੈੱਬ ਸੀਰੀਜ਼ ‘ਗ੍ਰਹਿਣ’ 'ਤੇ ਐੱਸ. ਜੀ. ਪੀ. ਸੀ. ਨੇ ਚੁੱਕੇ ਸਵਾਲ, ਕਿਹਾ ਲੱਗੇ ਰੋਕ 

ਬੀਬੀ ਗੁਲਾਬ ਕੌਰ ਦਾ ਵਿਆਹ ਮਾਨ ਸਿੰਘ ਨਾਲ ਕਰ ਦਿੱਤਾ। ਕੁਝ ਚਿਰ ਬਾਦ ਦੋਵੇਂ ਜੀਅ ਮਨੀਲਾ ਚਲੇ ਗਏ। ਉੱਥੋਂ ਜਾ ਕੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ। ਬੀਬੀ ਗੁਲਾਬ ਤੇ ਮਾਨ ਸਿੰਘ ਅਮਰੀਕਾ ਜਾਣ ਲਈ ਤਿਆਰੀ ਕਰ ਰਹੇ ਸਨ ਕਿ ਉਪਰੋਂ ਦੂਜੀ ਮਹਾਨ ਜੰਗ ਸ਼ੁਰੂ ਹੋ ਗਈ। ਇਸ ਲਈ ਦੂਜੇ ਗਦਰੀ ਭਾਰਤ ਵਾਪਸ ਪੁੱਜਣੇ ਆਰੰਭ ਹੋ ਗਏ ਤਾਂ ਕਿ ਹੁਣ ਮਾੜੇ ਵੇਲੇ ਦੇਸ਼ ਵਿਚ ਇਨਕਲਾਬ ਲਿਆਂਦਾ ਜਾ ਸਕੇ ।ਬੀਬੀ ਗੁਲਾਬ ਨੇ ਵੀ ਆਪਣੇ ਪਤੀ ਨੂੰ ਭਾਰਤ ਜਾ ਕੇ ਗਦਰ ਵਿੱਚ ਭਾਗ ਲੈਣ ਲਈ ਪ੍ਰੇਰਿਆ। ਉਧਰੋਂ ਅਮਰੀਕਾ ਤੋਂ ਸਾਰੇ ਗਦਰੀ ਜਿਵੇਂ ਬਾਬਾ ਸੋਹਨ ਸਿੰਘ ਭਕਨਾ, ਪ੍ਰਧਾਨ ਗਦਰ ਪਾਰਟੀ ਹਰਿ ਦਿਆਲ ਐਮ . ਏ . ਜਨਰਲ ਸੈਕਟਰੀ , ਪਰਮਾਨੰਦ , ਕਾਂਸ਼ੀ ਰਾਮ , ਪਿਆਰਾ ਸਿੰਘ ਲੰਗੇਰੀ , ਕਰਤਾਰ ਸਿੰਘ ਲਤਾਲਾ , ਹਰਨਾਮ ਸਿੰਘ ਟੁੰਡੀ ਲਾਟ , ਊਧਮ ਸਿੰਘ ਕਸੇਲ , ਭਾ. ਸੰਤੋਖ ਸਿੰਘ ਧਰਦਿਓ , ਭਾਈ ਰੂੜ ਸਿੰਘ , ਗ੍ਰੰਥੀ ਬਲਵੰਤ ਸਿੰਘ ਆਦਿ ਆਦਿ। ਉੱਘੇ ਮੈਂਬਰ ਪਾਰਟੀ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੋਣ ਦੇ ਬਾਵਜੂਦ ਇਹ ਲਹਿਰ ਗੈਰ ਫਿਰਕੂ ਸੀ। ਪਾਰਟੀ ਵਿੱਚ ਹਰ ਕਿਸਮ ਦੇ ਧਾਰਮਿਕ ਪ੍ਰਚਾਰ ਦੀ ਮਨਾਹੀ ਸੀ । ਇਹ 'ਗਦਰ'  ਨਾਂ ਦਾ ਸਪਤਾਹਿਕ ਰਸਾਲਾ ਗੁਪਤ ਥਾਂ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਕੱਢਦੇ। ਇਸ ਵਿਚ ਬੜੀਆਂ ਭੜਕਾਊ ਤੇ ਜੋਸ਼ੀਲੀਆਂ ਕਵਿਤਾਵਾਂ, ਲੇਖ ਨੌਜੁਆਨ ਕਰਤਾਰ ਸਿੰਘ ਆਦਿ ਦੇ ਛਪਦੇ ਜਿਵੇਂ : 

ਮੇਘ ਦਾ ਰੂਪ ਧਾਰ ਗਜੀਏ ਮੈਦਾਨ ਵਿਚ , 
ਕਢੀਏ ਬਥਾੜ ਮਾਰੂ ਬਾਂਦਰਾਂ ਦੀ ਧਾੜ ਨੂੰ । 
ਚੂੰਡਿਆਂ ਨਾ ਲੱਭੇ ਗੋਰਿਆਂ ਦਾ ਖੁਰਾ ਖੋਜ ,
ਕੱਢਾਂਗੇ ਮਿਆਨ ਵਿਚੋਂ ਜਦੋਂ ਤਲਵਾਰ ਨੂੰ । 

ਹੋਰ ਇਵੇਂ ਲਿਖਿਆ ਹੈ ਕਿ ਗੋਰੇ ਕੀ ਕਰਦੇ ਹਨ ਭਾਰਤ ਵਿੱਚ

ਲੱਖਾਂ ਹੀ ਪੰਜਾਬਣਾਂ ਨੂੰ ਕੀਤਾ ਰੰਡੀਆਂ  
ਖਾ ਲਿਆ ਲੁੱਟ ਕੇ ਮੁਲਕ ਫਰੰਗੀਆਂ ।
 ਹੀਰੇ ਪੰਨੇ ਧੂਹ ਕੇ ਵਲੈਤ ਲੈ ਗਏ  
ਪਛਮੀ ਲੁਟੇਰੇ ਸਾਡੇ ਪੇਸ਼ ਪੈ ਗਏ । 

ਛਡਿਆ ਨਾ ਕਖ ਦਗੇ ਬਾਜਾਂ ਫਰੰਗੀਆਂ ਖਾ ਲਿਆ ...
ਹਿੰਦੀਓ ਜੁਆਨੋ ਹੌਸਲਾ ਵਿਖਾ ਦਿਓ । 
ਵੱਢ ਵੱਢ ਗੋਰਿਆਂ ਦੇ ਢੇਰ ਲਾ ਦਿਓ 
ਚਾਰ ਚਾਰ ਇਕੋ ਦੀਆਂ ਪਾਓ ਵੰਡੀਆਂ । 
ਖਾ ਲਿਆ ਉਠੋ ਹਿੰਦੂ , ਮੋਮਨੇ ਤੇ ਸਿੱਖ ਸੂਰਮੇ ।
ਕੁਟ ਕੇ ਬਣਾਉ ਗੋਰਿਆ ਦੇ ਚੂਰਮੇਂ । 
ਫੜ ਕੇ ਸ਼ਿਤਾਬ ਹਥੀ ਤੇਗਾਂ ਨੰਗੀਆਂ  ਖਾ ਲਿਆ . ..। 

ਪੰਜਾਬੀਆਂ ਨੇ ਪੰਜਾਬ ਪੁੱਜ ਪ੍ਰਚਾਰ ਸ਼ੁਰੂ ਕਰ ਦਿੱਤਾ । ਇਧਰ ਇਥੇ ਮਨੀਲਾ , ਜਾਪਾਨ , ਸ਼ਿੰਗਾਈ , ਹਾਂਗ - ਕਾਂਗ ਤੇ ਫਿਲਪਾਈਨ ਵਿਚ ਰਹਿੰਦੇ ਭਾਰਤੀਆਂ ਵਿੱਚ ਭਾਈ ਮਾਨ ਸਿੰਘ ਦੀ ਡਿਊਟੀ ਲੱਗੀ। ਭਾਰਤੀਆਂ ਵਿੱਚ ਜ਼ਿਆਦਾ ਗਿਣਤੀ ਸਿੱਖਾਂ ਦੀ ਹੁੰਦੀ। ਸਿੱਖ ਅਕਸਰ ਗੁਰੂ ਘਰਾਂ ਵਿੱਚ ਇਕੱਤਰ ਹੁੰਦੇ ਤੇ ਧੜੱਲੇਦਾਰ ਭਾਸ਼ਨ ਹੁੰਦੇ। ਹੁਣ ਬੀਬੀ ਗੁਲਾਬ ਨੇ ਵੀ ਗੁਰੂ ਘਰ ਭਾਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਤਗੜੇ ਪ੍ਰਚਾਰਕ ਬਣ ਗਏ। ਭਾਸ਼ਨ ਦੇਂਦੇ ਕਈ ਵਾਰ ਏਨੇ ਜੋਸ਼ ਵਿਚ ਆ ਜਾਂਦੇ ਕੇ ਚੂੜੀਆਂ ਹੱਥਾਂ ਵਿਚ ਫੜ ਵੀਰਾਂ ਨੂੰ ਵੰਗਾਰਦਿਆਂ ਕਹਿ ਦੇਂਦੇ ਕਿ ਜਿਹੜੇ ਦੇਸ਼ ਲਈ ਕੁਝ ਨਹੀਂ ਕਰ ਸਕਦੇ ਉਹ ਇਹ ਚੂੜੀਆਂ ਪਾ ਛੱਡਣ ਤੇ ਘਰ ਦਾ ਕੰਮ ਆਦਿ ਕਰਨ ਤੇ ਬੀਬੀਆਂ ਮੇਰੇ ਨਾਲ ਭਾਰਤ ਜਾਣ ਲਈ ਤਿਆਰ ਹੋ ਜਾਣ।  ਜਦੋਂ ਬੀਬੀ ਜੀ ਗਦਰੀਆਂ ਦਾ ਭਾਰਤ ਪਰਤਣ ਦਾ ਸੁਣਿਆ ਤਾਂ ਬੀਬੀ ਨੇ ਦੋਵਾਂ ਜੀਆਂ ਦਾ ਨਾਂ ਭਾਰਤ ਵਾਪਿਸ ਜਾਣ ਲਈ ਲਿਖਾ ਦਿੱਤਾ। ਜਦੋਂ ਜਹਾਜ਼ ਤਿਆਰ ਹੋ ਗਿਆ ਤਾਂ ਇਸ ਦੇ ਪਤੀ ਨੇ ਭੈ ਭੀਤ ਹੋ ਕੇ ਬੀਬੀ ਦੇ ਜਾਣੋ ਇਨਕਾਰ ਕਰ ਦਿੱਤਾ। ਬੜੀ ਦੁਖੀ ਹੋਈ ਪਰ ਬਹਾਦਰ ਸਿੰਘਣੀ ਨੇ ਸਿਦਕ ਤੇ ਹੌਂਸਲਾ ਰੱਖ ਅਕਾਲ ਪੁਰਖ ਦਾ ਨਾਂ ਲੈ ਅਰਦਾਸ ਕਰ ਜਹਾਜ਼ ਵਿੱਚ ਸਵਾਰ ਹੋ ਗਈ। ਕਿੰਨੀ ਜ਼ੁਰੱਅਤ ਤੇ ਸੂਰਬੀਰਤਾ ਦਾ ਪ੍ਰਗਟਾਵਾ ਹੈ ਦੂਜੇ ਪਾਸੇ ਇਕ ਮਰਦ ਡਰਪੋਕ ਤੇ ਬੁਜ਼ਦਿਲ ਬਣ ਪਿਛੇ ਰਹਿ ਗਿਆ । ਮੌਤ ਨੇ ਇਕ ਵਾਰ ਹੀ ਆਉਣਾ ਹੁੰਦਾ ਹੈ । ਬਹਾਦਰ ਇਕੋ ਵਾਰ ਅਣਖ ਦੀ ਮੌਤ ਮਰਦੇ ਹਨ ਪਰ ਬੁਜ਼ਦਿਲ ਪਹਿਲਾਂ ਕਈ ਵਾਰੀ ਮਰ ਚੁੱਕੇ ਹੁੰਦੇ ਹਨ । 

ਮਨੀਲਾ ਤੋਂ ਚਲ ਜਹਾਜ਼ ਹਾਂਗ ਕਾਂਗ ਆਇਆ ਇਥੋਂ ਹੀ ਪ੍ਰਸਿੱਧ ਗਦਰੀ ਹਾਫ਼ਿਜ਼ ਅਬਦੁੱਲਾ , ਭਾਈ ਬਖਸ਼ੀਸ਼ ਸਿੰਘ , ਭਾਈ ਜੀਵਨ ਸਿੰਘ , ਰਹਿਮਾਨ ਅਲੀ , ਭਾਈ ਲਾਲ ਸਿੰਘ , ਬਾਬਾ ਸ਼ੇਰ ਸਿੰਘ ਵੇਈ ਪੂਈਂ ਬਾਬਾ ਜਵਾਲਾ ਸਿੰਘ, ਬਾਬਾ ਕੇਸਰ ਸਿੰਘ ਠਠਗੜ ਆਦਿ ਬੀਬੀ ਦੇ ਨਾਲ ਆਏ। ਰਾਹ ਵਿਚ ਬੜੇ ਭਖਵੇਂ ਤੇ ਜੋਸ਼ੀਲੇ ਭਾਸ਼ਨ ਹੁੰਦੇ ਤਾਂ ਬੀਬੀ ਗੁਲਾਬ ਨੇ ਜਹਾਜ਼ ਵਿੱਚ ਬੜੇ ਜੋਸ਼ ਨਾਲ ਗਦਰ ਗੂੰਜਾਂ ਵਿੱਚੋਂ ਹੇਠ ਲਿਖੀਆਂ ਸਤਰਾਂ ਪੜ੍ਹਨੀਆਂ।

 ਹਿੰਮਤ ਕੌਰ ਸਮਝਾਉਣ ਦੀ ਲੋੜ ਕੀ ਏ ।
 ਚਲ ਮੁਲਕ ਅੰਦਰ ਚਲ ਗਦਰ ਕਰੀਏ । 
ਹੁਣ ਗੁਲਾਮ ਕਹਾਉਣ ਦੀ ਲੋੜ ਕੀ ਏ । 
ਉਠੇ ਨਾਲ ਤਲਵਾਰ ਦੇ ਹੱਕ ਲਈਏ । 
ਹਾਲ ਬੁਰੇ ਕਰਾਉਣ ਦੀ ਲੋੜ ਕੀ ਏ । 
ਪਾਸ ਜੋ ਹੈ ਦੇਸ਼ ਤੋਂ ਵਾਰ ਦਈਏ । 
ਪਿਛੋਂ ਰੱਖ ਰਖਾਉਣ ਦੀ ਲੋੜ ਕੀ ਏ ।
 ਗਦਰ ਸ਼ੁਰੂ ਹੈ ਵੀਰਨੋਂ ਚਲੋ ਜਲਦੀ 
ਬੈਠੇ ਤਕਾਂ ਤੁਕਾਉਣ ਦੀ ਲੋੜ ਕੀ ਏ । 
ਤੁਰੋ ਕਰੇ ਹਿੰਮਤ ਜਲਦੀ ਗਦਰ ਕਰੀਏ ।
 ਬਾਰ ਬਾਰ ਦੁਹਰਾਉਣ ਦੀ ਲੋੜ ਕੀ ਏ । 

ਇਹ ਸਤਰਾਂ ਮੁਰਦੇ ਦਿਲਾਂ ਵਿੱਚ ਵੀ ਬਲ ਭਰ ਬਲਵਾਨ ਕਰ ਦੇਂਦੀਆਂ । ਰਾਹ ਵਿੱਚ ਹੱਸਦੇ ਖੇਡਦੇ ਕਲਕੱਤੇ ਪੁੱਜੇ। ਉਥੇ ਇਨ੍ਹਾਂ ਦੀ ਮੁਖਬਰੀ ਹੋ ਚੁੱਕੀ ਸੀ ਜਦੋਂ ਪੁਲਿਸ ਨੂੰ ਸ਼ੱਕ ਪੈ ਗਿਆ ਤਾਂ ਆਪ ਨੇ ਦੌਲੇ ਸਿੰਘ ਵਾਲੇ ਭਾਈ ਜੀਵਨ ਸਿੰਘ ਨੂੰ ਆਪਣਾ ਪਤੀ ਦਸ ਦੋਵੇਂ ਬਚ ਕੇ ਨਿਕਲ ਗਏ । ਬਾਹਰੋਂ ਆਇਆਂ ਵਿਚੋਂ ਇਕ ਸੌ ਦੇ ਕਰੀਬ ਪੁਰਸ਼ਾਂ ਨੂੰ ਕਲਕੱਤੇ ਹੀ ਠਹਿਰਾ ਲਿਆ ਗਿਆ । 73 ਕੁ ਨੂੰ ਪੰਜਾਬ ਵੱਲ ਭੇਜ ਦਿੱਤਾ । ਇਨ੍ਹਾਂ ਨੂੰ ਪਿਛੋਂ ਮੁਖਬਰੀ ਪੁੱਜਣ ਕਰਕੇ ਲੁਧਿਆਣੇ ਗੁਪਤ ਪੜਤਾਲ ਲਈ ਭੇਜ ਦਿੱਤਾ ਪਰ ਇਹ ਅਫ਼ਸਰਾਂ ਨਾਲ ਚਲਾਕੀ ਕਰ ਇਥੋਂ ਬਚ ਆਪਣੇ ਪਿੰਡਾਂ ਨੂੰ ਚਲੇ ਗਏ ਪਰ ਬੀਬੀ ਗੁਲਾਬ ਕੌਰ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਨਾਲ ਉਸ ਦੇ ਪਿੰਡ ਹੀ ਆ ਗਈ। ਭਾਈ ਜੀਵਨ ਸਿੰਘ ਦੌਲੇ ਸਿੰਘ ਵਾਲੇ ਨੂੰ ਫਿਰੋਜ਼ਪੁਰ ਪਰਚਾਰਕ ਲਾ ਦਿੱਤਾ ਤੇ ਬੀਬੀ ਗੁਲਾਬ ਕੌਰ ਬਾਬਾ ਟੁੰਡੀ ਲਾਟ ਨਾਲ ਹੁਸ਼ਿਆਰਪੁਰ ਪ੍ਰਚਾਰ ਕਰਨ ਲਗ ਪਈ । ਫਿਰ ਪਾਰਟੀ ਦੇ ਆਦੇਸ਼ ਅਨੁਸਾਰ ਅੰਮ੍ਰਿਤਸਰ ਬੀਬੀ ਜੀ ਦੀ ਡਿਊਟੀ ਲਾ ਦਿੱਤੀ । ਉਸ ਤੋਂ ਪਿਛੋਂ ਲਾਹੌਰ ਭੇਜ ਦਿੱਤਾ ਗਿਆ । ਬੀਬੀ ਜੀ ਜ਼ਿੰਮੇ ਤਿੰਨ ਕੰਮ ਲਾਏ ਗਏ ਜਿਹੜੇ ਆਪ ਨੇ ਬੜੇ ਸੁਚੱਜੇ ਤੇ ਸਿਆਣੇ ਢੰਗ ਨਾਲ ਬੜੀ ਫੁਰਤੀ ਤੇ ਚਲਾਕੀ ਨਾਲ ਨਿਭਾਏ । ਪਹਿਲਾ ਕੰਮ ਸੀ ਲਾਹੌਰ ਵਿਚ ਕ੍ਰਾਂਤੀਕਾਰਾਂ ਲਈ ਮਕਾਨ ਲੱਭਣੇ । ਕਿਉਂਕਿ ਇਕੱਲੇ ਪੁਰਸ਼ ਨੂੰ ਕੋਈ ਮਕਾਨ ਕਰਾਏ 'ਤੇ ਨਹੀਂ ਸੀ ਦੇਂਦਾ। ਸੋ ਬੀਬੀ ਗੁਲਾਬ ਕੌਰ ਨੇ ਕਿਸੇ ਨੂੰ ਭਰਾ, ਕਿਸੇ ਨੂੰ ਪਤੀ, ਕਿਸੇ ਬਾਬੇ ਨੂੰ ਪਿਉ ਬਣਾ ਮਕਾਨ ਲੈ ਕੇ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਵੀ ਇਹੋ ਹੀ ਰੋਲ ਅਦਾ ਕੀਤਾ। 

ਦੂਜਾ ਮਹਾਨ ਕੰਮ ਗਦਰੀਆਂ ਦੀ ਡਾਕ ਇਕ ਥਾਂ ਤੋਂ ਦੂਜੇ ਥਾਂ ਪਹੁੰਚਾਉਣੀ । ਇਹ ਵੀ ਬੜਾ ਕਠਿਨ ਤੇ ਚਤੁਰਤਾ ਦਾ ਤੇ ਜ਼ੁਰੱਅਤ ਦਾ ਕੰਮ ਸੀ। ਕਈ ਵਾਰੀ ਸਰਕਾਰੀ ਅਫ਼ਸਰਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਆਪਣੀ ਜਾਣ ਤਲੀ 'ਤੇ ਰੱਖ ਗਦਰੀਆਂ ਦੀਆਂ ਅਖ਼ਬਾਰਾਂ (ਇਹ ਅਖ਼ਬਾਰ ਜਿਸ ਪਾਸੋਂ ਮਿਲ ਜਾਵੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ) ਥਾਂ ਪੁਰ ਥਾਂ ਪਹੁੰਚਾਉਂਦੀ। ਇਹ ਆਪ ਲਾਹੌਰ ਵਿਚ ਮੂਲ ਚੰਦ ਦੀ ਸਰਾਂ ਵਿੱਚ ਜਾਂ ਬੰਸੀ ਲਾਲ ਦੇ ਮੰਦਰ ਵਿੱਚ ਕਮਰੇ ਲੈ ਕੇ ਰਹਿੰਦੀ ਸੀ। ਜਿਹੜਾ ਲਾਹੌਰ ਰੇਲਵੇ ਸਟੇਸ਼ਨ ਦੇ ਬਿਲਕੁਲ ਲਾਗੇ ਸੀ। ਸਾਹਮਣੇ ਬਰਾਂਡੇ ਵਿੱਚ ਚਰਖਾ ਡਾਹ ਕੇ ਹਰ ਵਕਤ ਕਦੀ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਈ ਆਏ ਗਏ ਗਦਰੀ ਨਾਲ ਸੰਪਰਕ ਰੱਖਦੀ। 

ਤੀਸਰਾ ਬਹੁਤ ਕਠਿਨ ਕੰਮ ਸੀ ਗਦਰੀ ਡੇਰਿਆਂ ਦੀ ਰਾਖੀ ਕਰਨਾ ਤੇ ਇਕ ਦੂਜੇ ਨੂੰ ਆਪਸ ਵਿੱਚ ਮਿਲਾਉਣਾ। ਗੁਪਤ ਮੀਟਿੰਗਾਂ ਕਰਾਉਣੀਆਂ, ਬਾਹਰ ਚਰਖਾ ਕੱਤ ਕੇ ਪਹਿਰਾ ਦੇਣਾ। ਸਾਰੇ ਦਿਨ ਦੀ ਰਿਪੋਰਟ ਤੇ ਸਾਰੇ ਹਾਲਾਤ ਤੋਂ ਜਾਣੂ ਹੋ ਕੇ (ਕੇਂਦਰੀ ਗਦਰੀ ਘਰ) ਆਪ ਸਭ ਕੁਝ ਦੱਸ ਕੇ ਆਉਣਾ  ਤੇ ਅਗਲੇ ਦਿਨ ਦਾ ਸਾਰਾ ਪ੍ਰੋਗਰਾਮ ਲੈ ਕੇ ਥਾਂ ਪੁਰ ਥਾਂ ਪੁਚਾਉਣਾ। ਇਨ੍ਹਾਂ ਕੰਮਾਂ ਲਈ ਬੀਬੀ ਜੀ ਨੂੰ ਇਕ ਮੰਗਤੀ ਤੋਂ ਚੂੜੀਆਂ ਵੇਚਣ ਵਾਲੀ ਤੇ ਕਦੀ ਹੋਰ ਭੇਸ ਤੇ ਰੂਪ ਵਟਾਉਣੇ ਪੈਂਦੇ ਜਿਸ ਨਾਲ ਇਸ ਦੀ ਪਛਾਣ ਨਾ ਹੋ ਸਕੇ। ਕਈ ਵਾਰ ਅੰਨ੍ਹੀ ਬਣ ਹੱਥ ਵਿਚ ਡੰਡੀ ਫੜ੍ਹ ਟਟੋਲ ਤੁਰਨ ਦਾ ਵੀ ਸਾਂਗ ਕਰਨਾ ਪਿਆ। ਜਦੋਂ ਮੁਖਬਰੀਆਂ ਨੇ 1915 ਵਿੱਚ ਗਦਰ ਅਸਫਲ ਬਣਾ ਦਿੱਤਾ ਪਰ ਆਪ ਫਿਰ ਵੀ ਗਦਰੀਆਂ ਨੂੰ ਇਕ ਮੁੱਠ ਹੋਣ ਲਈ ਲੱਗੇ ਰਹੇ। ਜਦੋਂ ਲਾਹੌਰੋਂ ਬੀਬੀ ਦੇ ਵਾਰੰਟ ਨਿਕਲੇ ਤੇ ਇਨ੍ਹਾਂ ਨੂੰ ਫੜ੍ਹਾਉਣ ਵਾਲੇ ਲਈ ਇਨਾਮ ਦਾ ਐਲਾਨ ਕੀਤਾ ਗਿਆ ਤਾਂ ਆਪ ਆਪਣੇ ਭਰਾ ਅਮਰ ਸਿੰਘ ਗਦਰੀ ਪਾਸ ਹੁਸ਼ਿਆਰਪੁਰ ਚਲੇ ਗਏ ਤੇ ਗਦਰ ਪਾਰਟੀ ਦਾ ਪ੍ਰਚਾਰ ਆ ਆਰੰਭਿਆ। ਪੁਲਿਸ ਨੂੰ ਇਸ ਦੀ ਸੂਚਨਾ ਮਿਲਣ 'ਤੇ ਇਸ ਦਾ ਭਰਾ ਅਮਰ ਸਿੰਘ ਫੜ੍ਹ ਲਿਆ। ਇਸ ਨੂੰ ਦੋ ਸਾਲ ਕੈਦ ਸੁਣਾਈ ਪਰ ਬੀਬੀ ਗੁਲਾਬ ਕੌਰ ਨੂੰ ਬਿਨਾਂ ਮੁਕੱਦਮਾ ਚਲਾਏ ਡੀਫੈਂਸ ਆਫ ਇੰਡੀਆ ਦੇ ਨਜ਼ਰ ਬੰਦੀ ਕਾਨੂੰਨ ਹੇਠ ਪੰਜ ਸਾਲ ਦੀ ਕੈਦ ਸੁਣਾ ਕੈਦ ਕਰ ਬਹੁਤ ਤਸੀਹੇ ਦਿੱਤੇ ਪਰ ਇਸ ਸ਼ੇਰ ਦੀ ਬੱਚੀ ਨੇ ਕਿਸੇ ਇਕ ਗਦਰੀ ਦਾ ਟਿਕਾਣਾ ਜਾਂ ਗਦਰੀ ਨੂੰ ਨਹੀਂ ਫੜਾਇਆ। ਸਗੋਂ ਕਸ਼ਟ ਤੇ ਦੁੱਖ ਸਰੀਰ 'ਤੇ ਝੱਲ ਲਏ। ਕੈਦ ਭੁਗਤਣ ਬਾਦ ਜੇਲ੍ਹੋਂ ਬਾਹਰ ਆਈ ਤਾਂ ਬੜੀ ਮਾਯੂਸ ਹੋਈ। ਜਦੋਂ ਸੁਣਿਆ ਕਿ ਗਦਰੀ ਬਾਬਿਆਂ ਨੂੰ ਲਾਹੌਰ ਕੌਸੰਪਰੇਸੀ ਕੇਸ ਰਾਹੀਂ ਪ੍ਰਮੁੱਖ ਗਦਰੀ ਫਾਸੀਆਂ 'ਤੇ ਝੂਟੇ ਲੈ ਚੁੱਕੇ ਸਨ। ਕੁਝ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਨ ਤੇ ਬਾਕੀ ਕਾਲੇ ਪਾਣੀ ਕੈਦ ਭੁਗਤ ਰਹੇ ਸਨ। ਜਦੋਂ ਕੋਈ ਟਿਕਾਣਾ ਨਾ ਮਿਲਿਆ ਬੀਬੀ ਗੁਲਾਬ ਕੌਰ ਆਪਣੇ ਭਰਾ ਅਮਰ ਸਿੰਘ ਪਾਸ ਕੋਟਲਾ ਨੌਧ ਸਿੰਘ ਆ ਗਏ । ਬੀਬੀ ਜੀ ਸਾਰੀ ਜੁਆਨੀ ਉਮਰੇ ਗੁਲਾਬ ਦੀ ਨਿਆਈ ਹਰ ਇਕ ਨੂੰ ਹੰਸੂ ਹੰਸੂ ਕਰ , ਆਪਣਾ ਸਰੀਰ ਆਜ਼ਾਦੀ ਦਾ ਜੂਲਾ ਲਾਹੁਣ ਖ਼ਾਤਰ ਤਸੀਹੇ ਸਹਿ ਕੇ ਕਮਜ਼ੋਰ ਹੋਣ ਕਾਰਨ ਮਹਾਨ ਸੁਤੰਤਰਤਾ ਸੰਗਰਾਮਨ 1941 ਨੂੰ ਚਲਾਣਾ ਕਰ ਗਏ ।

ਜੋਰਾਵਰ ਸਿੰਘ ਤਰਸਿੱਕਾ

  • brave
  • fearless
  • Bibi Gulab Kaur
  • India
  • ਭਾਰਤ
  • ਗੁਲਾਮੀ ਦੀਆਂ ਜੰਜ਼ੀਰਾਂ
  • ਸੂਰਬੀਰ
  • ਬੀਬੀ ਗੁਲਾਬ ਕੌਰ ਜੀ

ਜਾਗਦੀਆਂ ਜ਼ਮੀਰਾਂ ਦੀ ਹਾਮੀ ਭਰਦੀ ਹੈ ਅੰਦਰੂਨੀ ਮਾਨਸਿਕਤਾ...

NEXT STORY

Stories You May Like

  • method for making gulab halwa
    'ਗੁਲਾਬ ਹਲਵਾ’ ਬਣਾਉਣ ਦਾ ਤਰੀਕਾ
  • harjinder singh dhami sgpc amarjit chawla
    ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਨੇ ਤੋੜੀ ਚੁੱਪ, ਆਇਆ ਵੱਡਾ ਬਿਆਨ
  • bahrain akali leader sarbjit jhinjar
    ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਅਕਾਲੀ ਆਗੂ ਸਰਬਜੀਤ ਝਿੰਜਰ ਦਾ ਵੱਡਾ ਬਿਆਨ
  • punjab governor gulab chand kataria paid obeisance at shri sidh baba sodal
    ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ
  • screen guard industry hopes for big business in india
    ਚੀਨੀ ਦਰਾਮਦ ’ਤੇ ਸ਼ਿਕੰਜਾ, ਸਕ੍ਰੀਨ ਗਾਰਡ ਉਦਯੋਗ ਨੂੰ ਭਾਰਤ ’ਚ ਵੱਡੇ ਕਾਰੋਬਾਰ ਦੀ ਉਮੀਦ
  • dc amarpreet kaur issues strict instructions to officials stop stubble burning
    DC ਅਮਰਪ੍ਰੀਤ ਕੌਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ
  • mayor refuses italian citizenship to moroccan woman
    ਇਟਾਲੀਅਨ ਨਾਗਰਿਕਤਾ ਲੈਣ ਗਈ ਮੋਰੱਕੋ ਦੀ ਬੀਬੀ ਨੂੰ ਬੋਲੀ ਨਾ ਆਉਣ ਕਾਰਨ ਮੇਅਰ ਨੇ ਨਾਗਰਿਕਤਾ ਦੇਣੋਂ ਕੀਤੀ ਨਾਂਹ
  • gulab sidhu case  father of moosewala  s former manager shaganpreet arrested
    ਗੁਲਾਬ ਸਿੱਧੂ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਗ੍ਰਿਫਤਾਰ !
  • pargat singh becomes second congress captain from jalandhar cantt
    ਬੇਅੰਤ ਸਿੰਘ ਤੋਂ ਬਾਅਦ ਕੈਂਟ ਹਲਕੇ ’ਚੋਂ ਨਿਕਲਿਆ ਦੂਜਾ ‘ਕਾਂਗਰਸ ਕਪਤਾਨ’, ਪਰਗਟ...
  • hazoor jasdeep singh gill of dera beas has arrived in jalandhar
    ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
  • dig navin singla reveals lpu student protest
    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
  • weather department issues major on punjab weather
    ਪੰਜਾਬ ਦੇ ਮੌਸਮ ਦੀ 8 ਅਕਤੂਬਰ ਤੱਕ ਨਵੀਂ ਅਪਡੇਟ ਜਾਰੀ! ਜਾਣੋ ਅਗਲੇ ਦਿਨਾਂ ਦਾ ਹਾਲ
  • asian games medal winning gurinder veer warm welcome at adampur airpor
    ਏਸ਼ੀਆਈ ਖੇਡਾਂ 'ਚ ਮੈਡਲ ਜਿੱਤਣ ਵਾਲੇ ਤੇਜ਼ ਦੌੜਾਕ ਗੁਰਿੰਦਰ ਵੀਰ ਦਾ ਆਦਮਪੁਰ...
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
Trending
Ek Nazar
asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +