ਬਰਲਿਨ— ਹਿਜ਼ਾਬ ਵਾਲੀ ਇਮੋਜੀ ਬਣਾਉਣ ਵਾਲੀ ਸਾਊਦੀ ਲੜਕੀ ਰਯੂਫ ਅਲਹਮੀਜ਼ੀ ਦਾ ਨਾਂ ਪ੍ਰਭਾਵਸ਼ਾਲੀ ਨੌਜਵਾਨਾਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਹੈ। ਜਿਸ ਨਾਲ ਦੁਨੀਆ ਭਰ 'ਚ 13 ਤੋਂ 19 ਸਾਲ ਦੇ ਮੱਧ ਉਮਰ ਦੇ ਸਭ ਤੋਂ ਪ੍ਰਭਾਵੀ ਨੌਜਵਾਨ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਰਯੂਫ ਅਲਹਮੀਜ਼ੀ ਨੇ ਐਪਲ ਲਈ ਬਾਹਿਜ਼ਬ ਇਮੋਜੀ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਸੀ। ਰਯੂਫ ਦਾ ਕਹਿਣਾ ਹੈ ਕਿ ਵਹਟਸਐਪ ਤੇ ਸੋਸ਼ਲ ਮੀਡੀਆ ਦੇ ਹੋਰ ਸਰੋਤਾਂ 'ਚ ਬਾਹਿਜ਼ਾਬ ਇਮੋਜੀ ਦਾ ਸੁਪਨਾ ਸੀ। ਉਸ ਨੇ ਐਪਲ ਕੰਪਨੀ ਨੂੰ ਈ.ਮੇਲ ਭੇਜ ਕੇ ਸੁਝਾਅ ਤੋਂ ਜਾਣੂ ਕਰਵਾਇਆ। ਜਿਸ 'ਤੇ ਐਪਲ ਨੇ ਉਸ ਦੀ ਬਣਾਈ ਹੋਈ ਬਾਹਿਜ਼ਾਬ ਇਮੋਜੀ ਨੂੰ ਸਵੀਕਾਰ ਕਰਦੇ ਹੋਏ ਸ਼ਾਮਲ ਕਰ ਲਿਆ।
ਭਾਰਤ ਨਾਲ ਜੰਗ 'ਤੇ ਪਾਕਿ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ, ਕਿਹਾ- ਦੋਵਾਂ ਦੇਸ਼ਾਂ ਕੋਲ ਹਨ ਪ੍ਰਮਾਣੂ ਹਥਿਆਰ
NEXT STORY