Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 02, 2026

    4:27:38 PM

  • dig navin singla reveals lpu student protest

    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ...

  • electrician  daughter  father  mother

    ਕਰੰਟ ਲੱਗਣ ਨਾਲ ਬਿਜਲੀ ਮਕੈਨਿਕ ਦੀ ਮੌਤ, ਇਕੱਲੀ ਰਹਿ...

  • four accused running an illegal network in punjab arrested

    ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4...

  • migration australian government

    ਪ੍ਰਵਾਸ ਨੂੰ ਠੱਲ੍ਹ ਪਾਉਣ ਲਈ ਆਸਟ੍ਰੇਲੀਆ ਸਰਕਾਰ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Travelling News
  • Jalandhar
  • ਸੈਰ-ਸਪਾਟਾ ਵਿਸ਼ੇਸ਼ 10 : ਪੰਜਾਬੀ ਗੱਭਰੂਆਂ ਵਲੋਂ ਤਾਲਾਬੰਦੀ ਦੌਰਾਨ ਕੀਤੀ 'ਸਾਈਕਲ ਪੰਜਾਬ ਯਾਤਰਾ' ਦਾ ਬਿਰਤਾਂਤ

TRAVELLING News Punjabi(ਸੈਰ-ਸਪਾਟਾ )

ਸੈਰ-ਸਪਾਟਾ ਵਿਸ਼ੇਸ਼ 10 : ਪੰਜਾਬੀ ਗੱਭਰੂਆਂ ਵਲੋਂ ਤਾਲਾਬੰਦੀ ਦੌਰਾਨ ਕੀਤੀ 'ਸਾਈਕਲ ਪੰਜਾਬ ਯਾਤਰਾ' ਦਾ ਬਿਰਤਾਂਤ

  • Edited By Rajwinder Kaur,
  • Updated: 26 Oct, 2020 01:53 PM
Jalandhar
punjabi gabhruans lockdown bicycle punjab yatra
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤ ਪਾਲ ਸਿੰਘ
91 94653 83711

ਕੋਰੋਨਾ ਕਾਲ ਦੀ ਅਖੌਤੀ ਤਾਲਾਬੰਦੀ ਦੇ ਚੱਲਦਿਆਂ ਬੱਗੜ ਹੋਣੀਂ ਪੰਜਾਬ ਘੁੰਮ ਰਹੇ ਨੇ। ਅੱਜ ਚੰਨਣਗੀਹਰੇ ਅੰਗੂ ਤਿੱਖੜ ਦੁਪਹਿਰੇ ਨਿਕਲ ਸਫ਼ਰ ਸ਼ੁਰੂ ਕੀਤਾ। ਪਹਿਲਾ ਪੜਾਅ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੇ ਖੇਤਾਂ ‘ਚ ਵੱਡੇ ਬਾਈ ਬਿੱਲੇ ਧਾਲੀਵਾਲ ਦੀ ਮੋਟਰ ’ਤੇ ਗੱਲਾਂ ਦਾ ਕੜਾਹ ਬਣਾਉਦਿਆਂ ਕੀਤਾ। 70-80 ਕਿੱਲੋਮੀਟਰ ਪੈਡਲ ਮਾਰਕੇ ਜ਼ਿਲ੍ਹੇ ਮੋਗੇ ਦੇ ਪਿੰਡ ਸੈਦੋਕੇ ਲੰਘ ਇਤਿਹਾਸਿਕ ਪਿੰਡ ਤਖਤੂਪੁਰਾ ਸਾਹਿਬ ਲਿਵੇ ਗੌਦਰੇਜ ਨੰਬਰ ਵੰਨ ਨਾਲ ਝੱਗੋ ਝੱਗ ਹੁੰਦਿਆਂ ਮੋਟਰ ਦੀ ਖੇਲ ‘ਚ ਚੰਗੇ ਇਸ਼ਨਾਨੇ ਕਰਨ ਬਾਅਦ ਪਿੰਡ ਬੌਡੇ ‘ਚ ਗੋਪੀ ਘਰੋਂ ਰਲਮੇਂ ਜੂਸ ਤੋਂ ਦਸ ਮਿੰਟ ਬਾਅਦ ਪੀਤੇ ਕੋਸੇ ਦੁੱਧ ਨਾਲ ਹੱਡਾਂ ਦੀ ਟਕੋਰ ਕੀਤੀ। ਪਹਿਲੀ ਰਾਤ ਪਿੰਡ ਲੋਪੋਂ ਦੀ ਢਾਣੀ ਤੇ ਗੱਗੂ ਅਰਗਿਆਂ ਨਾਲ ਕੋਠੇ ’ਤੇ ਤਾਰਿਆਂ ਛਾਵੇਂ ਰਾਤੀਂ ਇੱਕ ਵਜੇ ਤੱਕ ਯੱਕੜ ਮਾਰਦਿਆਂ ਲੰਘੀ। ਅਗਲਾ ਸਫ਼ਰ ਸੁਲਤਾਨਪੁਰ ਲੋਧੀ ਤੱਕ ਹੋਵੇਗਾ। ਪੈਂਪਰਾਂ, ਲੇਸ ਚਿਪਸਾਂ, ਕੋਕਾਂ ਨਾਲ ਲੱਦੇ ਸ਼ਹਿਰਾਂ ਤੇ ਵੱਡੀਆਂ ਸੜਕਾਂ ਤੋਂ ਪਾਸੇ ਪਗਡੰਡੀਆਂ, ਪਹੀਆਂ, ਲਿੰਕ ਰੋੜਾਂ ਤੇ ਦੌਂਹ ਚਹੁੰ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਜਾਣਾ। ਰਾਹ ਦਾ ਕੋਈ ਮਿੱਤਰ ਪਿਆਰਾ ਹੋਇਆ ਤਾਂ ਸੁਨੇਹਾ ਘੱਲਿਓ, ਟੱਕਰਾਂਗੇ। ਸਿਹਤ, ਹਾਲਾਤ, ਸੈਕਲ ਤਕੜੇ ਰਹੇ ਤਾਂ ਅੱਗੇ ਚੱਲਾਂਗੇ।

ਦੂਜੇ ਦਿਨ ਮੋਗੇ ਨੇੜਲੇ ਪਿੰਡ ਢੁੱਡੀਕਿਆਂ ਦੇ ਸਿਕੰਦਰ ਨੇ ਸੈਕਲ ਦੀ ਚੈਨ ਨੂੰ ਗਲੀਸ ਲਾਕੇ ਜਕੋਤਕੀ ‘ਚ ਪਏ ਚਿੱਤ ਨੂੰ ਰੈਲਾ ਕੀਤਾ ਤੇ ਮੁਕਲਾਵੇ ਜਾਂਦੀ ਮੁਟਿਆਰ ਵੰਗੂ ਬੁਸ ਬੁਸ ਕਰਦਾ ਥੋੜ੍ਹੇ ਚਿਰ ਬਾਅਦ ਚਾਅ ਨਾਲ ਪੈਡਲ ਮਾਰਦਾ ਨਾਲ ਹੋ ਤੁਰਿਆ।

ਅਜੀਤਵਾਲ ਦੇ ਪੁਲਸ ਥਾਣੇ ਦੌਧਰ ਦੇ ਸੁਖਵਿੰਦਰ ਕੋਲੋਂ ਚਾਹ ਪੀ, ਕੋਕਰੀ, ਭਿੰਡਰ ਹੁੰਦੇ ਵੱਡੀ ਸੜਕ ਤੋਂ ਸ਼ਾਹਕੋਟ ਵੱਲ ਮੁੜੇ। ਸਾਇਕਲ ਦਾ ਇਹ ਸੁਖ ਆ ਕਿ ਖਾਧਾ ਪੀਤਾ ਨਾਲੋਂ ਨਾਲ ਹਜ਼ਮ ਹੋ ਜਾਂਦਾ। ‘ਇੱਟਸ ਡਰਿਜ਼ਲਿੰਗ’ ਟੈਪ ਮੌਸਮ ਦੌਰਾਨ ਰਾਹ ‘ਚੋਂ ਕਿੱਲੋ ਦੇ ਹਿਸਾਬ ਨਾ ਫੜ੍ਹੇ ਕੇਲੇ ਸਤਲੁਜ ਦੇ ਪੁਲ ਤੇ ਖਾਕੇ ਗੱਟੀ ਰਾਏਪੁਰ ਦੇ ਗੁਰਪ੍ਰੀਤ ਤੋਂ ਲੋਕੇਸ਼ਨ ਮੰਗਾਕੇ ਬਾਹਮਣੀਆਂ ਵੱਲ ਮੁੜੇ। ਤੇਗੇ ਲੋਟ ਲੱਗੇ ਖੜਵੰਜੇ ਤੇ ਬੁੜ੍ਹਕਦੇ ਸੈਕਲ ਨੇ ਵਾਹਵਾ ਭੁੱਖ ਲਾਈ। ਗੁਰਪ੍ਰੀਤ ਦੇ ਮੁੰਡੇ ਦੀ ਜਨਮ ਦੀ ਖ਼ੁਸ਼ੀ ‘ਚ ਲਿਆਂਦੇ ਰਸਗੁੱਲੇ ‘ਕੌਟਨ ਕੈਂਡੀ’ ਵੰਗੂ ਮੂੰਹ ‘ਚ ਖੁਰਦੇ ਗਏ। ਖੀਰ ਨੂੰ ਗੇੜਾ ਦੇਕੇ ਅੱਠ ਸਾਢੇ ਅੱਠ ਸੁਲਤਾਨਪੁਰ ਲੋਧੀ ਸਰਾਂ ਦੇ ਦਫ਼ਤਰ ‘ਚ ਅਧਾਰ ਕਾਰਡ ਰੱਖ ਕਮਰੇ ‘ਚ ਜਾ ਲੱਤਾਂ ਪਸਾਰੀਆਂ।

PunjabKesari

ਸਵੇਰੇ ਵੇਈਂ ਨਦੀ ਦੇ ਕੰਢੇ ਸਬੱਬੀਂ ਮਿਲੇ ਵੱਡੇ ਬਾਈ ਜੱਗੀ ਮਾਸਟਰ ਨੇ ਲਿਫ਼ਾਫ਼ਾ ਭਰ ਖਾਣ ਪੀਣ ਦਾ ਸਮਾਨ ਲਿਆ ਰੱਖਿਆ।

ਗੋਇੰਦਵਾਲ ਸਾਹਿਬ ਦੇ ਨੇੜੇ ਕੈਂਟਰ ਮੂਹਰੇ ਆ ਰੁਕਿਆ ਤੇ ਵਿੱਚੋਂ ਉੱਤਰੇ ਬਾਈ ਰਿੱਕੀ ਨੇ ਦੱਸਿਆ ਕਿ ਓਹ ਆਲਮਗੀਰ ਤੋਂ ਖੇਮਕਰਨ ਜਾ ਰਿਹਾ। ਫੇਸਬੁੱਕ ਮਿੱਤਰ ਸੂਚੀ ‘ਚ ਬੈਠੇ ਏਸ ਬਾਈ ਨੇ ਸਾਨੂੰ ਪਛਾਣ ਕੇ ਕੈਂਟਰ ਰੋਕਿਆ। ਖੈਰ, ਅੱਧਾ ਘੰਟਾ ਯੱਕੜ ਮਾਰੇ।

ਖਡੂਰ ਸਾਬ੍ਹ ਦਰਸ਼ਨ ਕਰ ਤਰਨਤਾਰਨ ਪਹੁੰਚੇ। ਤਰਨਤਾਰਨ ਦੇ ਬਾਈ ਪਾਰਸ ਹੋਣਾਂ ਘਰੋਂ ਏਥੋਂ ਦੀ ਮਸ਼ਹੂਰ ਮਿਠਾਈ ਖਾਕੇ ਦਸਾਂ ਮਿੰਟਾਂ ਬਾਅਦ ਤਿੰਨ ਤਿੰਨ ਰੋਟੀਆਂ ਵਿੱਚਦੀ ਗੂਠਾ ਟਪਾਕੇ ਵਿਦਾ ਹੋਏ। ਏਥੇ ਸਾਡਾ ਡੇਰਾ ਨਸ਼ਾ ਛੁਡਾਊ ਕੇਂਦਰ ‘ਚ ਸੀ। ਏਥੇ ਭਰਤੀ ਭਰਾਵਾਂ ਨੇ ਸਣੇ ਸੈਕਲ ਕੁੱਲ ਲੀੜਾ ਲੱਤਾ ਧੋਕੇ ਅਗਲੇ ਸਫ਼ਰ ਲਈ ਤਿਆਰ ਕੀਤਾ।

ਲਗਦਾ ਸੀ ਭਾਰ ਘਟੂ ਪਰ ਜਿਹੜੇ ਹਿਸਾਬ ਨਾਲ ਪਨੀਰ ਹੋਣੀਂ ਟੱਕਰ ਰਹੇ ਨੇ, ਹੌਲਦਾਰ ਰੈਂਕ ਜਿੰਨਾ ਢਿੱਡ ਨਿੱਕਲ ਸਕਦਾ। ਜਿਨ੍ਹਾਂ ਵੀਰਾਂ ਕੋਲ ਰਹੇ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜਿਨ੍ਹਾਂ ਨੂੰ ਹਜੇ ਪਿੱਪਲ਼ ਲੱਗਣਾ ਉਨ੍ਹਾਂ ਦਾ ਅਗਾਊਂ ਧੰਨਵਾਦ।

ਸਫ਼ਰ ’ਤੇ ਮੇਰੇ ਨਾਲ ਨਿਕਲੇ ਸਿਕੰਦਰ ਦੀ ਕਹਾਣੀ ਬੜੀ ਖ਼ਾਸ ਆ। ਇਹ ਯੂ-ਟਿਊਬ ਤੇ ਵਾਹਵਾ ਵਾਇਰਲ ਹੋਇਆ ਸੀ। ਬੀ.ਟੈੱਕ. ਪੜ੍ਹੇ ਨੇ 2009 ਤੋਂ 2014 ਤੱਕ ਸਿਕੰਦਰ ਨਸ਼ਿਆਂ ਦੇ ਦਰਿਆ ਦੇ ਦੂਜੇ ਪਾਸੇ ਜਾ ਲੱਗਾ ਸੀ। ਚਿੱਟਾ ਕਾਲਾ ਕੁੱਲ ਛਕਿਆ। ਸਫ਼ਰ ਦੌਰਾਨ ਜਦੋਂ ਬੈਠੀਦਾ ਤਾਂ ਸਿਕੰਦਰ ਆਵਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੱਸਦਾ ਰਹਿੰਦਾ।

PunjabKesari

ਦਾਦੀ ਨੂੰ ਚਿੱਟਾ ਫੜ੍ਹਾ ਦਿੰਦਾ ਕਿ ਕਿਤੇ ਮੈਂ ਸਾਰਾ ਕੱਠਾ ਸਮਾਨ ਨਾ ਲਾ ਲਵਾਂ, ਰਾਤ ਨੂੰ ਦਾਦੀ ਤੋਂ ਥੋੜ੍ਹਾ ਥੋੜ੍ਹਾ ਲੈ ਲੈਂਦਾ। ਮਾਂ, ਭੈਣ ਦੇ ਕੱਪੜੇ ਚੋਰੀ ਕਰਕੇ 300 ਰੁਪੈ ‘ਚ ਵੇਚ ਆਇਆ। ਚੋਰੀਆਂ, ਲਾਹਨਤਾਂ, ਛਿੱਤਰ, ਟੋਪੀਆਂ ਪਾਓਂਦਾ ਨਸ਼ੇ ਖਾਤਰ।

ਆਂਗਣਵਾੜੀ ‘ਚ ਲੱਗੀ ਮਾਂ ਨੂੰ ਕੁੱਟ ਪੈਸੇ ਖੋਂਹਦਾ। ਪਿਓ ਦੇ ਗੱਤਲ ‘ਚ ਰੈਂਬੜਾ ਠੋਕਿਆ ਤੇ ਕੁੱਟ ਕੁੱਟ ਲੱਤ ਤੇ ਬਾਂਹ ਤੋੜੀ। ਅਖੀਰ ਤੂਤ ਦੀ ਛਟੀ ਨਾਲ ਮਾਂ ਕੁੱਟੀ ਤੇ ਮਾਰ ਮਾਰ ਬਾਹਾਂ ਨੀਲੀਆਂ ਕਰਤੀਆਂ। ਰਾਤੋ ਰਾਤ ਘਰਦਿਆਂ ਏਹਨੂੰ ਨਸ਼ਾ ਛੁਡਾਊ ਸੈਂਟਰ ਨੂੰ ਚਕਾਤਾ। ਓਥੇ ਰਹਿਕੇ ਕਹਿੰਦਾ ਮੈਂ ਸਾਰਾ ਦਿਨ ਮਾਂ ਪਿਓ ਨੂੰ ਮਾਰਨ ਦੀਆਂ ਸਲਾਹਾਂ ਕਰਦਾ ਕਿ ਘਰੇ ਜਾਕੇ ਜ਼ਹਿਰ ਦੇ ਦੇਣਾ।

ਪਰ ਮੱਤ ਓਦੋਂ ਬਦਲੀ ਜਦੋਂ ਮਹੀਨੇ ਬਾਅਦ ਬੀਬੀ ਬਾਪੂ ਮਿਲਣ ਆਏ। ਜਿਹੜੇ ਪਿਓ ਨੂੰ ਜ਼ਹਿਰ ਦੇਣ ਬਾਰੇ ਸੋਚ ਰਿਹਾ ਸੀ ਓਹ ਹੱਥ ‘ਚ ਸੇਬਾਂ ਦਾ ਲਿਫ਼ਾਫ਼ਾ ਫੜ੍ਹੀ ਖਲੋਤਾ ਸੀ ਤੇ ਮਾਂ ਓਹੀ ਕੁੱਟੀਆਂ ਬਾਹਾਂ ਅੱਡੀ ਪੁੱਤ ਨੂੰ ਜੱਫੀ ਪਾਓਣ ਖਾਤਰ ਖੜ੍ਹੀ ਸੀ। ਕੈਂਸਰ ਨਾਲ ਮਾਂ-ਪਿਓ ਚਲੇ ਗਏ, ਹੁਣ ਦਾਦੀ ਨਾਲ ਰਹਿੰਦਾ ਤੇ ਮਾਣ ਨਾਲ ਕਹਿੰਦਾ ਮੈਂ ਘਰ ਖਾਣ ਵਾਲੇ ਬੰਦੇ ਨੇ ਨਵਾਂ ਮਕਾਨ ਪਾ ਲਿਆ।

ਦਿਹਾੜੀ ਦੇ 7-7 ਟੀਕੇ ਲਾਓਣ ਵਾਲਾ ਚੋਬਰ ਹੁਣ ਨਸ਼ਾ ਛੁਡਾਊ ਕੇਂਦਰਾਂ ਵਿੱਚ ਅਮਲੀਆਂ ਦੀ ਕੌਂਸਲਿੰਗ ਕਰਦਾ ਤੇ ਸੈਮੀਨਾਰ ਲਾਓਂਦਾ, ਲੈਕਚਰ ਦਿੰਦਾ। ਪੰਜਾਬ HIV ਕੰਟਰੋਲ ਕਮੇਟੀ ‘ਚ ਮੋਹਰੀ ਹੋਕੇ ਵਿਚਰਦਾ। ਉਡੂੰ ਉਡੂੰ ਕਰਦਾ ਚੋਬਰ ਮੇਰੇ ਬਰੋਬਰ ਸ਼ੂਕਦਾ ਜਾਂਦਾ।

PunjabKesari

ਸੋਮਵਾਰੀ ਮੱਸਿਆ ਕਰਕੇ ਤਰਨਤਾਰਨ ਵਾਹਵਾ ਕੱਠ ਵੱਠ ‘ਚ ਦਰਸ਼ਨ ਕੀਤੇ। ਜੰਡਿਆਲਾ ਰੋਡ ਤੇ ਸੈਕਲ ਖਿੱਚੇ ਤੇ ਵੱਡੇ ਹਾਈਵੇ ਕੋਲ ਪਿੰਡ ਸ਼ਫੀਪੁਰ ਵੱਡੇ ਬਾਈ ਅਮਨਤਾਜ ਕੋਲ ਜਾ ਬਰੇਕ ਲਾਈ। ਗੁਰਸਿੱਖ ਪਰਿਵਾਰ ਨਾਲ ਗੱਲਾਂ ਕਰਦਿਆਂ, ਪ੍ਰਸ਼ਾਦਾ ਛਕ, ਗਲ ਤੱਕ ਛਲਕਦੀਆਂ ਸੇਵੀਆਂ ਨਾਲ ਅੰਮ੍ਰਿਤਸਰ ਵੱਲ ਵਧੇ। ਗੋਲਡਨ ਗੇਟ ਤੋਂ ਗੁਰਪ੍ਰੀਤ ਦੇ ਬੁਲਟ ਦੀ ਪੈੜ ਨੱਪਦਿਆਂ ਚੰਗੀ ਸਪਰਿੰਟ ਲਾਕੇ ਖਾਲਸਾ ਕਾਲਜ ਲਾਗੇ ਗੋਪੀ ਘਰੇ 25 ਤੇ ਏਸੀ ਸੈੱਟ ਕਰ ਘੜੀ ਲੱਕ ਸਿੱਧਾ ਕਰ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਜਾ ਕੀਤੇ।

ਸਵੇਰੇ ਡਕੈੱਥਲਨ ‘ਚ ਸਾਈਕਲ ਦੀ ਹੱਥ ਫੇਰੀ ਕਰਾਓਣ ਖਾਤਰ ਦੋ ਕੁ ਐਪਾਂ ਇੰਸਟਾਲ ਕਰ ਮਾਲ ‘ਚ ਵੜੇ। ਲਿੱਚਗੜਿੱਚੀਆਂ ਕਰਦਿਆਂ ਨੇ ਸ਼ਾਮੀਂ 6-7 ਵਜੇ ਸੋਹਣਾ ਕੰਮ ਕਰਕੇ ਸੈਕਲ ਦਿੱਤੇ।

ਥੋਹਰਾਂ ਦੇ ਬਾਦਸ਼ਾਹ ਬਾਈ ਨਵਤੇਜ ਘਰੋਂ ਥੋਹਰਾਂ ਦੇ ਦਰਸ਼ਨ ਕਰਕੇ ਸਮੋਸਾ ਛਕ ਕੇ ਪੈਂਦੀ ਭੂਰ ‘ਚ ਰਵਾਨਾ ਹੋਏ ਤੇ ਵੇਰਕਾ ਲੰਘ ਗੋਪਾਲਪੁਰ ਦੇ ਢਾਬੇ ‘ਤੋਂ ਪੁਲਸੀਏ ਮਿੱਤਰ ਕਰਮ ਕੋਲੋਂ ਦੁੱਧ ਦਾ ਪਿਆਲਾ ਛਕਿਆ। ਮੀਂਹ ਪੈਂਦੇ ‘ਚ ਰਾਹ ਦਸੇਰੀ ਗੂਗਲ ਬੀਬੀ ਦੇ ਆਖੇ ਲੱਗ ਇਲਾਕੇ ਦੇ ਸਿਰਕੱਢ ਆਗੂ ਪਰ ਬੇਹੱਦ ਹੰਬਲ ਬੰਦੇ ਚੌਂਗਵੀਏ ਮਿੱਤਰ ਪ੍ਰਿੰਸ ਕੋਲ ਉੱਪੜੇ। ਸਨਮਾਨ ਲੈ ਕੇ ਬਾਬਾ ਬੁੱਢਾ ਸਾਬ੍ਹ ਜਨਮ ਅਸਥਾਨ ਦੇ ਦਰਸ਼ਨ ਕੀਤੇ ਤੇ ਬਟਾਲੇ ਸ਼ਹਿਰ ਦੇ ਵਿੱਚ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਾਲੇ ਥਾਂ ਬਣੇ ਗੁਰਦੁਆਰਾ ਕੰਧ ਸਾਬ੍ਹ ਦੇ ਦਰਸ਼ਨ ਮੇਲੇ ਕੀਤੇ। ਸੱਦਾਚੂਰ ਪਿੰਡੋਂ ਆਏ ਨਵਜੋਤ ਸਿੰਘ ਬਾਜਵਾ ਵੀਰ ਤੋਂ ਆਗਿਆ ਲੈ, ਸੱਜਰੇ ਆਸ਼ਕਾਂ ਵੰਗੂ ਅਨਰਜੀ ਖਾਤਰ ਚਾਕਲੇਟਾਂ ਖਾਂਦੇ, ਹਰਿਔਲ ਮਾਰਦੀ ਸ਼ਹੀਦਾਂ ਦੀ ਧਰਤੀ ਕਾਹਨੂੰਵਾਨ ਜਾ ਨਿੱਕਲੇ। ਸ਼ਾਮੀਂ ਏਥੋਂ ਧਾਰੀਵਾਲ ਹੋਕੇ ਛੋਟੇਪੁਰ ਨਾਲ ਬੌਬੀ ਕੋਲ ਅਵਾਨ ਪਿੰਡ ‘ਚ ਬੈਠੇ ਹੁਣ। ਅਗਲਾ ਸਫਰ ਚੱਕਣਾ ਏਥੋਂ।

PunjabKesari

ਸਾਈਕਲ ਦਾ ਇਹ ਗੁਣ ਆ ਕਿ ਥੋਨੂੰ ਸਬਰ ਦਿੰਦਾ, ਅੰਦਰ ਕਾਹਲ ਨਹੀਂ ਰਹਿੰਦੀ, ਠਰੰਮ੍ਹੇ ਨਾਲ ਤੁਰਦਾ ਬੰਦਾ। ਕਾਰ ਤੇ ਟੌਲਾਂ ਮੂੰਹੇ ਨੰਗ ਹੋਇਆ ਬੰਦਾ ਹੁਰਲ ਹੁਰਲ ਕਰਦਾ ਦਰਬਾਰ ਸਾਹਿਬ ਸੈਲਫੀਆਂ ਖਿੱਚ ਮੁੜ ਜਾਂਦਾ। ਇਹ ਪਵਿੱਤਰ ਥਾਂਵਾਂ ਸੈਕਲ ਕਰਕੇ ਹੀ ਦੇਖ ਰਹੇ ਹਾਂ। ਬੜੇ ਥਾਂ ਨੇ ਪੰਜਾਬ ‘ਚ ਦੇਖਣ ਆਲੇ ਨਿੱਕਲੋ, ਦੇਖੋ...ਰਾਹ ‘ਚ ਮਿਲੇ ਮਿੱਤਰਾਂ ਤੋਂ ਪਹਿਲਾਂ ਪ੍ਰਸ਼ਾਦਾ ਛਕਾਓਣ ਵਾਲੀਆਂ ਓਹਨ੍ਹਾਂ ਦੀਆਂ ਮਾਂਵਾਂ ਦਾ ਬਹੁਤ ਬਹੁਤ ਧੰਨਵਾਦ । 

ਤੜਕੇ ਸੰਦੇਹਾਂ ਉੱਠ, ਧੋਤੇ ਲੀੜੇ ਝੋਲਿਆਂ ’ਚ ਪਾ ਇਤਿਹਾਸਿਕ ਧਰਤੀ ਗੁਰਦਾਸ ਨੰਗਲ ਦੀ ਗੜ੍ਹੀ ਵੱਲ ਚਾਲੇ ਪਾਏ। ਏਥੋਂ ਸੰਨ 1715 ਨੂੰ ਬੰਦਾ ਸਿੰਘ ਬਹਾਦਰ ਹੋਣਾਂ ਨੂੰ ਅੱਠ ਸੌ ਸਿੰਘਾਂ ਨਾਲ ਗ੍ਰਿਫ਼ਤਾਰ ਕੀਤਾ ਸੀ। ਗੜ੍ਹੀ ਦਾ ਥਾਂ ਆਲੇ ਦੁਆਲੇ ਤੋਂ ਵਾਹਵਾ ਉੱਚਾ।

ਸਾਡਾ ਅਗਲਾ ਪੜਾਅ ਗੁਰਦਾਸਪੁਰ ਦੇ ਲਾਗੇ ਪੈਂਦੇ ਪਿੰਡ ਹਯਾਤ ਨਗਰ ਦੇ ਸਕੇ ਭਰਾਵਾਂ ਰਣਜੋਤ ਤੇ ਲਵਜੋਤ ਦੇ ਘਰ ਸੀ। ਗੁਰੂ ਸਾਬ੍ਹ ਦੀ ਉਸਤਤ ਕਰਦਾ ਹਰੇਕ ਬੰਦਾ ਸਾਡੇ ਸਤਿਕਾਰ ਦਾ ਪਾਤਰ ਹੁੰਦਾ। ਇਹ ਦੋਵੇਂ ਵੀਰ ਪੰਜਾਬੀ ਦੇ ਰਵਾਇਤੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਨੇ। ਸਾਰੰਦਾ, ਰਬਾਬ ਆਪ ਬਣਾਓਂਦੇ ਤੇ ਵਜਾਉਂਦੇ ਨੇ। ਅਸੀਂ ਲਾਈਵ ਹੋਏ ਸੀ ਪਰ ਏਅਰਟੈੱਲ, ਸੈੱਲਵੰਨ, ਜੀਓ ਤਿੰਨੇ ਨੈੱਟਵਰਕ ਫੇਲ੍ਹ ਰਹੇ, ਅਵਾਜ਼ ਟੁੱਟਦੀ ਰਹੀ। ਸਾਡੀ ਕੰਧ ’ਤੇ ਪਿਆ ਲਾਈਵ ਸੁਣਿਓ। ਕਮਾਲ ਦੇ ਗੁਣੀ ਬੰਦੇ।

ਘਰੇ ਬੜੀ ਰੀਝ ਨਾਲ ਸੱਜ ਵਿਆਹੀ ਵਹੁਟੀ ਵੰਗੂ ਲਿਸ਼ਕਿਆ ਪੁਸ਼ਕਿਆ 75 ਮਾਡਲ ਸ਼ਿੰਗਾਰਿਆ ਗਦਰ ਆਲਾ ਟਰੱਕ ਖਲੋਤਾ। ਜਿਹੜਾ ਸਿਰਫ ਅਨੰਦਪੁਰ ਸਾਬ੍ਹ ਜਾਣ ਲਈ ਵਰਤਦੇ ਨੇ।

ਏਥੋਂ ਵਿਦਾ ਲੈ ਵਾਹਵਾ ਪੈਂਡਾ ਮਾਰ ਬਾਰਠ ਸਾਬ੍ਹ ਪਹੁੰਚੇ। ਅੱਗੋਂ ਮਾਨ ਸਿੰਘ ਹੋਣਾਂ ਦੇ ਜੰਮੂ ਵੱਲ ਨਾਨਕੇ ਪਿੰਡ ਮਾਧੋਪੁਰ ਡੇਰੇ ਲਾਏ। ਰਾਵੀ ਇਸ਼ਨਾਨ ਕਰਕੇ, ਤਸਵੀਰਾਂ ਖਿੱਚ, ਲੰਗਰ ਛਕ, ਠੰਡੇ ਮੌਸਮ ‘ਚ ਖੇਸ ਖਿੱਚ ਟੈਮ ਨਾਲ ਘੂਕ ਸੁੱਤੇ।

ਅੱਜ ਸ਼ੇਰੇ-ਏ-ਪੰਜਾਬ ਦੇ ਨਾਂ ਤੇ ਬਣੀ ਰਣਜੀਤ ਸਾਗਰ ਡੈਮ ਝੀਲ ਵੱਲ ਜਾਣਾ....ਚੜ੍ਹਾਈ ਆਲਾ ਇਲਾਕਾ...ਅੱਜ ਸਰੀਰ ਜੋਹ ਕੇ ਦੇਖਣਾ....ਮਾਧੋਪੁਰ ਨੇੜਲੇ ਰਾਵੀ ਲਾਗੇ ਪਹਾੜ ਦੇ ਪੈਰਾਂ ‘ਚ ਵੱਸਦੇ ਪਿੰਡ ਜੈਣੀ ਖਲਕੀ ਤੋਂ ਸਾਝਰੇ ਉੱਠ ਪਹਾੜਾਂ ਵੱਲ ਜਾਣ ਲਈ ਲਾਂਗੜ ਕਸ ਲਏ ਸੀ। ਪੰਡਤਾਂ ਵੰਗੂ ਯੁੱਧਵੀਰ ਘਰੋਂ ਆਏ ਰੋਟੀ ਦੇ ਨਿਓਂਤੇ ਤੇ, ਓਹਦੇ ਘਰ ਜਾ ਸੈਕਲ ਸਟੈਂਡ ਲਾਏ। ਮਾਲਵੇ ਦੀ ਆਖਤ ਭਿੰਡੀਆਂ ਦੀ ਦਾਲ ਨਾਲ ਤਿੰਨ ਖੂੰਜੇ ਸ਼ੁਕੀਨ ਜੇ ਪਰੌਂਠਿਆਂ ਨੂੰ ਗੇੜਾ ਦਿੱਤਾ। ਏਧਰ ਰੋਟੀ ਦੇ ਨਾਲ਼ੋਂ ਨਾਲ ਅੰਬ ਚੂਪੇ ਜਾਂਦੇ ਨੇ।

PunjabKesari

ਸਰਦਾਰ ਮਾਨ ਸਿੰਘ ਤੇ ਯੁੱਧਵੀਰ ਸਾਡੇ ਰਾਹ ਦਸੇਰੇ ਬਣ ਕਿੱਕ ਮਾਰ ਸਾਡੇ ਅੱਗੇ ਤੁਰੇ। ਜਗਿਆਲ ਤੋਂ ਮਿਲੇ ਮਿੱਤਰਾਂ ਤੋਂ ਜੂਸ, ਬਿਸਕੁੱਟ ਫੜ੍ਹ ਪੱਟਾਂ ਦਾ ਜ਼ੋਰ ਦੇਖਣ ਪਹਾੜਾਂ ਵੱਲ ਚੜ੍ਹੇ। ਪਹਾੜਾਂ ਦਾ ਨਾਂ ਆਓਂਦਿਆਂ ਹਿਮਾਚਲ ਈ ਦਿਮਾਗ ‘ਚ ਆਓਂਦਾ। ਅਸੀਂ ਬਹੁਤੇ ਏਸ ਗੱਲ ਤੋਂ ਅਣਜਾਣ ਆਂ ਕਿ ਪੰਜਾਬ ‘ਚ ਵੀ ਏਨੇ ਸੋਹਣੇ ਪਹਾੜ ਨੇ।

ਕਿਤੇ ਤਿੱਖੀ ਚੜ੍ਹਾਈ ਸੀ, ਦੂਜੀ ਤੀਜੇ ਗੇਅਰ ‘ਚ ਰੰਭਦੀ ਗਾਂ ਵੰਗੂ ਅੜਾਟ ਪਾਓਦੇ ਜਾਂਦੇ ਟਰੱਕਾਂ ਬਰੋਬਰ ਅਸੀਂ ਕੀੜੀ ਚਾਲੇ ਚੱਲੇ ਤੇ ਕਿਤੇ ਢਾਲ ਤੇ ਪੰਜਾਹ ਦੀ ਸਪੀਡ ਤੇ ਸੈਕਲ ਉੱਤਰੇ। ਬੇਹੱਦ ਸੋਹਣਾ ਸਫਰ ਸੀ। ਧਾਰ ਕਲਾਂ ਤੋਂ ਦਨੇਰਾ ਵੱਲ ਤੇ ਅੱਗੋਂ ਕਸ਼ਮੀਰ ਨੂੰ ਜੋੜਦੇ ਰਣਜੀਤ ਸਾਗਰ ਝੀਲ ਤੇ ਬਣੇ ਨਵੇਂ ਪੁਲ ‘ਬਸੌਲੀ ਪੁਲ’ ਵੱਲ ਗਏ। ਪੁਲ ਤੇ ਕਿਸੇ ਦਾ ਆਓਣਾ ਜਾਣਾ ਬੰਦ ਸੀ। ਪਰ ਸਾਇਕਲਾਂ ਤੇ ਆਓਣ ਕਰਕੇ ਪੁਲਸੀਏ ਨੇ ਸਾਨੂੰ ਜਾਣ ਦਿੱਤਾ। ਦਿਹਾੜੀ ‘ਚ 115 ਕਿ.ਮੀ. ਦੇ ਲਾਗੇ ਤਾਗੇ ਪੈਂਡਾ ਵੱਢਿਆ। ਕਮਾਲ ਸਫਰ ਸੀ।ਜਗਿਆਲ ਦੇ ਮਿੱਤਰ ਬਾਈ ਬਿੱਲੂ ਤੇ ਮਨਪ੍ਰੀਤ ਸੰਧੂ ਮਿਲੇ।

ਇਹ ਸ਼ਹਿਰ ਨੂੰ ਮਿੰਨੀ ਚੰਡੀਗੜ੍ਹ ਕਹਿੰਦੇ ਨੇ। ਸੜਕਾਂ, ਚੌਂਕ, ਮਾਰਕੀਟ, ਦਰੱਖ਼ਤ, ਲਾਈਟਾਂ ਸਭ ਚੰਡੀਗੜ੍ਹ ਵੰਗੂ ਨੇ। ਏਥੇ ਰਣਜੀਤ ਸਾਗਰ ਡੈਮ ਤੇ ਕੰਮ ਕਰਦੇ ਕੁੱਲ ਮੁਲਾਜ਼ਮਾਂ ਦੇ ਟੱਬਰ ਰਹਿੰਦੇ ਨੇ।

ਰਾਤੀਂ ਸਾਡਾ ਸਟੇਅ ਏਥੋਂ ਦੇ ਇੱਕ ਦਫ਼ਤਰ ਵਿੱਚ ਸੀ। ਭੁੰਜੇ ਗੱਦੇ ਸਿੱਟ, 25 ਤੇ ਚੱਲਦੇ ਏਸੀ ਨਾਲ ਘੂਕ ਸੁੱਤੇ। ਏਥੋਂ ਵਾਪਸੀ ਦਾ ਸਫ਼ਰ ਸ਼ੁਰੂ। 

ਜਗਿਆਲ ਤੋਂ ਸਵੇਰੇ ਉੱਠ ਸੱਤ ਸਾਢੇ ਸੱਤ ਸਫਰ ਸ਼ੁਰੂ ਕੀਤਾ। ਡਮਟਾਲ ਆਕੇ ਪਰੌਠੇਂ ਛਕਕੇ ਅੱਗੇ ਵਧੇ। ਬਹੁਤਾ ਸਫ਼ਰ ਹਾਈਵੇ ਤੇ ਸੀ। ਹਾਈਵੇ ਤੇ ਸੈਕਲ ਚਲਾਓਣਾ ਬੋਰਿੰਗ ਹੁੰਦਾ। ਤੇਜ ਮਸ਼ੀਨਰੀ ਤੇ ਪ੍ਰੈਸ਼ਰ ਹਾਰਨਾਂ ਤੋਂ ਬਚਣ ਲਈ ਵਿੰਕ ਮਿਊਜ਼ਿਕ ਐਪ ਤੇ ਸਰਤਾਜ ਦੇ ਗਾਣੇ ‘ਪਲੇਅ ਆਲ’ ਕਰਕੇ ਸਫ਼ਰ ਵੱਢਿਆ। ਦਸੂਹਾ ਲੰਘ ਸੱਜੇ ਹੱਥ ਗਰਨਾ ਸਾਹਿਬ ਵੱਲ ਮੁੜ 20-21 ਕਿ.ਮੀ. ਪਿੰਡਾਂ ਵਿੱਚਦੀ ਪਿੰਡ ‘ਮਿਆਣੀ ਪਹੁੰਚੇ। ਗੱਲਾਂ ਮਾਰ, ਲੰਗਰ ਛਕ, ਕੇਸੀ ਨਾਹਕੇ ਇੰਸਟਾ ਤੇ ਲਾਈਵ ਹੋਏ। ਮੇਰੇ ਨਾਲ ਦਾ ‘ ਦ ਗਰੇਟ ਅਲੈੱਗਜ਼ਡਰ’ ਜਾਣੀ ਕਿ ਸਿਕੰਦਰ ਸੋਹਣਾ ਗਵੱਈਆ ਵੀ ਆ। ਮਹਿਫ਼ਲਾਂ ਲਾਕੇ ਲਮਲੇਟ ਹੋਗੇ।

ਸਵੇਰੇ ਅਤਿੰਦਰ ਹੋਣਾਂ ਤੇ ਹੋਰਾਂ ਮਿੱਤਰਾਂ ਨੂੰ ਮਿਲ ਟਾਂਡੇ ਵੱਲ ਵਧੇ। ਸਰਤਾਜ ਦਾ ਪਿੰਡ ਲੰਘ, ਹੁਸ਼ਿਆਰਪੁਰ ਤੋਂ ਊਨਾ ਰੋਡ ਤੇ ਪੈਂਦੇ ਪਿੰਡ ਚੱਕ ਸਾਧੂ ਉੱਪੜੇ। ਏਥੇ ਟਰੈਕਿੰਗ ਲਈ ਦੋ ਤਿੰਨ ਥਾਂਵਾਂ ਨੇ ਪਰ ਸਾਇਕਲਿੰਗ ਨਹੀਂ। ਚੋਆਂ ਦਾ ਇਲਾਕਾ ਏਹੇ, ਬੇਅਬਾਦ ਪੈਲੀਆਂ ਵੀ ਨੇ। ਮੱਕੀ ਦਾ ਕੱਦ ਕਾਠ ਬਹੁਤ ਤਕੜਾ ਹੁੰਦਾ ਏਧਰ, ਇਹੋ ਮੁੱਖ ਫਸਲ ਏਥੇ।

PunjabKesari

ਨਿੱਕੇ ਨਿੱਕੇ ਪਿੰਡ ਦੇਖਦੇ ਮਾਹਲਪੁਰ ਪਹੁੰਚੇ। ਅਮਰਜੀਤ ਕੋਲੋਂ ਪਰਸ਼ਾਦੇ ਛਕਕੇ ਗੜ੍ਹਸ਼ੰਕਰ ਵੱਲ ਵਧੇ। ਦਿਨ ਢਲੇ ਖੌਣੀ ਕੀ ਪੌਣ ਆਓਂਦੀ ਆ ਸੈਕਲ ਯਕਦਮ ਤੇਜ਼ ਹੋ ਜਾਂਦੇ ਨੇ। ਟਾਪ ਗੇਅਰਾਂ ‘ਚ 21 ਕਿੱਲੋਮੀਟਰ ਪੈਂਡਾ 45 ਕੁ ਮਿੰਟਾਂ ‘ਚ ਕੱਢਕੇ ਗੜ੍ਹਸ਼ੰਕਰ ਪਹੁੰਚੇ। ਏਥੋਂ ਨੂਰਪੁਰ ਬੇਦੀ ਵੱਲ ਵਧੇ। ਕਰੈਸ਼ਰਾਂ ਕਰਕੇ ਜੰਨ ਦੀਆਂ ਗੱਡੀਆਂ ਅੰਗੂ ਟਰੱਕਾਂ ਦਾ ਲਾਰਾ ਨਹੀਂ ਟੁੱਟਦਾ ਏਸ ਸੜਕ ਤੋਂ। ਹੇਠ ਉੱਤਾ ਕਰਕੇ ਸਾਡੀ ਠਾਹਰ ਹਿਮਾਚਲ ‘ਚ ਸੰਤੋਖਗੜ੍ਹ ਤੱਕ 148 ਕਿਲੋਮੀਟਰ ਪੈਂਡਾ ਵੱਢਿਆ।

ਏਥੋਂ ਅੱਜ ਬਿਭੋਰ ਸਾਹਬ ਵੱਲ, ਨੰਗਲ ਤੇ ਖਾਲਸੇ ਦੀ ਜਨਮ ਭੋਇੰ ਸ੍ਰੀ ਅਨੰਦਪੁਰ ਸਾਹਿਬ ਵੱਲ ਵਧਾਂਗੇ 

ਸੰਤੋਖਗੜ੍ਹ ਹਿਮਾਚਲ ਪ੍ਰਦੇਸ਼ ‘ਚ ਪੈਂਦਾ ਤੇ ਹਿਮਾਚਲ ‘ਚ ਪੰਜਾਬੀਆਂ ਦੇ ਵੜਨ ਤੇ ਪਾਬੰਦੀ ਆ। ਪਰ ਵਾਹਣੋ ਵਾਹਣੀ ਹੋਕੇ ਅਸੀਂ ਸੰਤੋਖਗੜ੍ਹ ਪਹੁੰਚੇ ਸੀ। ਸਵੇਰੇ ਨੌਂ ਕੁ ਵਜੇ ਉੱਠ ਨਾਹ ਧੋ ਫੇਰ ਪੰਜਾਬ ਵੱਲ ਚਾਲੇ ਪਾਏ। ਨੰਗਲ ਸ਼ਹਿਰ ਤੋਂ ਵੱਡੇ ਬਾਈ ਰਾਕੇਸ਼ ਵਰਮਾ ਹੋਣੀ ਪਰਸ਼ਾਦਾ ਲੈਕੇ ਪਾਰਕ ‘ਚ ਆ ਪਹੁੰਚੇ।

ਪਰੌਂਠੇ ਛਕਕੇ, ਤਸਵੀਰਾਂ ਖਿੱਚ, ਬਿਭੋਰ ਸਾਹਬ ਵੱਲ ਚਾਲੇ ਪਾਏ। ਸਤਲੁਜ ਦੇ ਕੰਢੇ ਬਣੇ ਏਸ ਪਵਿੱਤਰ ਥਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੌਪਈ ਸਾਹਬ ਦੀ ਰਚਨਾ ਕੀਤੀ ਸੀ। ਗਲ ਤੱਕ ਖੀਰ ਨਾਲ ਡੱਕਕੇ ਦੋ ਘੰਟੇ ਜੋੜਾ ਘਰ ਦਾ ਪੱਖਾ ਚਲਾਕੇ ਭੁੰਜੇ ਲੇਟੇ ਮਾਰੇ।

ਅੱਗੇ ਢਾਲ ਉੱਤਰਕੇ ਨਾਨਕਸਰ ਆਸ਼ਰਮ ਜਾ ਚਾਹ ਨਾਲ ਮਟਰ ਛਕੇ। ਪੱਕੇ ਅੰਬਾਂ ਦੇ ਦਰੱਖਤਾਂ ਨਾਲ ਘਿਰਿਆ, ਪੰਛੀਆਂ ਦੀ ਸੁਣਦੀ ਚਹਿਕ ਤੇ ਸਤਲੁਜ ਦੇ ਐਨ ਨਾਲ ਬਣਿਆ ਇਹ ਥਾਂ ਬੜਾ ਸੋਹਣਾ।

ਸ਼ਾਮੀਂ ਨੰਗਲ ਟਾਊਨ ਦਾ ਭਲਵਾਨੀ ਗੇੜਾ ਦੇਕੇ ਭਾਖੜਾ ਦੇ ਨਾਲ ਨਾਲ ਖਾਲਸੇ ਦੀ ਜਨਮ ਭੋਇੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਝੱਜ ਪਿੰਡ ਤੋਂ ਆਏ ਪਿੰਦਰ ਹੋਣਾਂ ਨਾਲ 11 ਵਜੇ ਤੱਕ ਯੱਕੜਾਂ ਮਾਰਦੇ ਰਹੇ।

ਜਗਬਾਣੀ ਸੈਰ ਸਪਾਟਾ ਲੇਖ ਦਾ ਬਾਕੀ ਹਿੱਸਾ ਅਗਲੇ ਸੋਮਵਾਰ...

PunjabKesari

  • Punjabi Gabhruans
  • Lockdown
  • Bicycle Punjab Yatra
  • Narrative
  • ਪੰਜਾਬੀ ਗੱਭਰੂਆਂ
  • ਤਾਲਾਬੰਦੀ
  • ਸਾਈਕਲ
  • ਪੰਜਾਬ
  • ਯਾਤਰਾ
  • ਬਿਰਤਾਂਤ

ਜਗਬਾਣੀ ਸੈਰ-ਸਪਾਟਾ ਵਿਸ਼ੇਸ਼-10 : ਸਾਡੇ ਨਾਲ ਮਾਣੋ ਅਜੰਤਾ ਇਲੋਰਾ ਦੀਆਂ ਗੁਫ਼ਾਵਾਂ ਦੇ ਨਜ਼ਾਰੇ (ਤਸਵੀਰਾਂ)

NEXT STORY

Stories You May Like

  • chandigarh university students celebrated  world tourism day
    ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਨਾਇਆ‘ ਵਿਸ਼ਵ ਸੈਰ-ਸਪਾਟਾ ਦਿਵਸ’
  • sunil jakhar  s major statement during the bjp  s   drug free punjab yatra
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਸੁਨੀਲ ਜਾਖੜ ਦਾ ਵੱਡਾ ਬਿਆਨ
  • smuggler arrested with 10 kg of heroin in punjab
    ਪੰਜਾਬ 'ਚ 10 ਕਿਲੋ ਹੈਰੋਇਨ ਸਣੇ ਇਕ ਤਸਕਰ ਗ੍ਰਿਫਤਾਰ, ਪੁਲਸ ਵੱਲੋਂ ਨੈੱਟਵਰਕ ਦੀ ਜਾਂਚ ਜਾਰੀ
  • bjp drug free punjab yatra
    ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ CM ਰੇਖਾ ਗੁਪਤਾ ਦਾ ਬਿਆਨ, ਨਸ਼ੇ ਦੀ ਜੰਜੀਰ ਨੂੰ ਤੋੜਨ ਦੀ ਲੋੜ
  • nitin nabin flagged off the first   drug free punjab yatra   from pathankot
    ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪਠਾਨਕੋਟ ਤੋਂ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ ਕੀਤੀ ਰਵਾਨਾ
  • pakistan carried out airstrikes on 10 targets in afghanistan
    ਪਾਕਿ ਨੇ ਅਫ਼ਗਾਨਿਸਤਾਨ ’ਚ 10 ਟਿਕਾਣਿਆਂ ’ਤੇ ਕੀਤੀ ਏਅਰਸਟ੍ਰਾਈਕ
  • government implements   gobardhan   scheme  get price support for 10 years
    ਸਰਕਾਰ ਨੇ ‘ਗੋਬਰਧਨ’ ਯੋਜਨਾ ਕੀਤੀ ਲਾਗੂ, CBG ਉਤਪਾਦਕਾਂ ਨੂੰ 10 ਸਾਲਾਂ ਤੱਕ ਮਿਲੇਗਾ ਮੁੱਲ ਸਮਰਥਨ
  • launch of the drug free punjab yatra by the bjp
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ ਤਰ੍ਹਾਂ ਕਰਾਂਗੇ ਖ਼ਾਤਮਾ
  • dig navin singla reveals lpu student protest
    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
  • hazoor jasdeep singh gill of dera beas has arrived in jalandhar
    ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
  • three accused arrested in the lpu violence case remanded to 3 day custody
    LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
  • three accused arrested in lpu protest case
    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ...
  • temperatures in districts bordering hilly areas
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ...
Trending
Ek Nazar
whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

hegseth announcement

ਜਨਰਲਾਂ ਦੀ ਗਿਣਤੀ 'ਚ ਹੋਵੇਗੀ 20 ਪ੍ਰਤੀਸ਼ਤ ਕਟੌਤੀ ! ਹੇਗਸੇਥ ਨੇ ਕਰ'ਤਾ ਐਲਾਨ

big action by us

ਅਮਰੀਕਾ ਦੀ ਵੱਡੀ ਕਾਰਵਾਈ; ਪਾਕਿ ਰੱਖਿਆ ਅਧਿਕਾਰੀ ਅਤੇ 3 ਕੰਪਨੀਆਂ 'ਤੇ ਲਗਾਈਆਂ...

chinese institution uk

ਚੀਨ ਦੀ ਸੰਸਥਾ ਨਾਲ ਖ਼ਤਮ ਕਰੋ ਸਹਿਯੋਗ ! ਯੂਕੇ ਨੇ ਸਿੱਖਿਆ ਸ਼ਾਸਤਰੀਆਂ ਨੂੰ ਦਿੱਤੇ...

parmish verma wishes daughter sadaa

'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ...

tents set up  against housing crisis

ਮੈਡ੍ਰਿਡ 'ਚ ਰਿਹਾਇਸ਼ੀ ਸੰਕਟ ਦਾ ਵਿਰੋਧ,  ਲਗਾਏ ਗਏ 1,000 ਤੋਂ ਵੱਧ ਤੰਬੂ

plumber in flydubai flight

'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ-...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੈਰ-ਸਪਾਟਾ ਦੀਆਂ ਖਬਰਾਂ
    • kundli  tourism  astrocartography  youth  internet
      ਹੁਣ ਘੁੰਮਣ ਜਾਣ ਲਈ ਵੀ 'ਕੁੰਡਲੀ' ਦਿਖਾਉਣ ਲੱਗੇ ਨੌਜਵਾਨ ! ਤੇਜ਼ੀ ਨਾਲ ਵਧਣ...
    • asia  not europe  becomes indians   first choice
      ਇਸ ਵਾਰ ਯੂਰਪ ਨਹੀਂ ਸਗੋਂ ਏਸ਼ੀਆ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
    • india has become the hub of global tourism
      ਗਲੋਬਲ ਟੂਰਿਜ਼ਮ ਦਾ ਕੇਂਦਰ ਬਣਿਆ ਭਾਰਤ, ਤੇਜ਼ੀ ਨਾਲ ਵਧ ਰਹੀ ਸੈਲਾਨੀਆਂ ਦੀ ਗਿਣਤੀ
    • why is the hotel room available only at 12 noon  reason
      ਦਿਨ ਦੇ 12 ਵਜੇ ਹੀ ਕਿਉਂ ਮਿਲਦਾ ਹੈ Hotel ਦਾ ਕਮਰਾ? ਸਾਹਮਣੇ ਆਈ ਇਹ ਅਹਿਮ ਵਜ੍ਹਾ
    • world longest flight
      ਸ਼ੁਰੂ ਹੋਵੇਗੀ ਦੁਨੀਆ ਦੀ ਸਭ ਤੋਂ ਲੰਬੀ 22 ਘੰਟੇ ਦੀ ਫਲਾਈਟ ! ਸੂਰਜ ਚੜ੍ਹਨ ਅਤੇ...
    • japan hikes visa fees
      ਹੁਣ ਜਾਪਾਨ ਜਾਣਾ ਹੋਵੇਗਾ ਮਹਿੰਗਾ ! ਸਰਕਾਰ ਨੇ ਵੀਜ਼ਾ ਫੀਸ 'ਚ ਕੀਤਾ ਭਾਰੀ ਵਾਧਾ
    • tourists  first choice  kashmir
      ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਕਸ਼ਮੀਰ, ਇਸ ਸਾਲ ਦੇ ਅੰਕੜਿਆਂ ਨੇ ਤੋੜੇ...
    • canada imposes strict border restrictions
      ਇਬੋਲਾ ਦਾ ਖ਼ੌਫ਼: ਕੈਨੇਡਾ ਨੇ ਸਰਹੱਦਾਂ 'ਤੇ ਲਗਾ'ਤੀਆਂ ਸਖ਼ਤ ਪਾਬੰਦੀਆਂ
    • travel to this beautiful country on a low budget
      ਭਾਰਤ ਦੇ 1 ਲੱਖ ਇੱਥੇ ਬਣ ਜਾਣਗੇ 1 ਕਰੋੜ! ਘੱਟ ਬਜਟ 'ਚ ਕਰੋ ਇਸ ਖ਼ੂਬਸੂਰਤ ਦੇਸ਼...
    • thailand visa free entry rule changed
      ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +