ਮੁੰਬਈ : ਭੋਜਪੁਰੀ ਸਿਨੇਮਾ ਦੀ ਸੁਪਰਸਟਾਰ ਅਤੇ ਟੀਵੀ ਸੀਰੀਅਲ 'ਨਜ਼ਰ' ਫੇਮ ਮੋਨਾਲਿਸਾ ਹਮੇਸ਼ਾ ਹੀ ਆਪਣੀਆਂ ਗਲੈਮਰਜ਼ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਕਿਵੇਂ ਬਣਾਇਆ ਜਾਵੇ ਇਹ ਗੱਲ ਮੋਨਾਲਿਸਾ ਬਾਖੂਬੀ ਜਾਣਦੀ ਹੈ।

ਮੋਨਾਲਿਸਾ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਮੋਨਾਲਿਸਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।

ਮੋਨਾਲਿਸਾ ਆਏ ਦਿਨ ਆਪਣੀਆਂ ਸੀਜਲਿੰਗ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨੂੰ ਸ਼ੇਅਰ ਕਰਦੀ ਹੈ ਪਰ ਇਸ ਦੌਰਾਨ ਹੁਣ ਮੋਨਾਲਿਸਾ ਨੇ ਆਪਣੇ ਪਤੀ ਵਿਕਰਾਂਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਬੇਹੱਦ ਹੀ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ ਹੈ।

ਇਸ ਮੌਕੇ 'ਤੇ ਅਦਾਕਾਰਾ ਨੇ ਪਤੀ ਨਾਲ ਕਈ ਸੀਜਲਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਪਤੀ ਨਾਲ ਪੂਲ 'ਚ ਬਿਕਨੀ ਪਹਿਨੇ ਹੋਏ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵਾਂ ਦੀ ਜੋੜੀ ਕਾਫ਼ੀ ਖੂਬਸੂਰਤ ਲੱਗ ਰਹੀ ਹੈ।

ਇਸ ਤਸਵੀਰ 'ਚ ਵਿਕਰਾਂਤ ਅਤੇ ਮੋਨਾਲਿਸਾ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਜੇਕਰ ਇਸ ਤਸਵੀਰ 'ਚ ਮੋਨਾ ਦੀ ਲੁੱਕ ਦੀ ਗੱਲ ਕਰੀਏ ਤਾਂ ਉਹ ਕਾਲੇ ਰੰਗ ਦੀ ਬਿਕਨੀ 'ਚ ਕਹਿਰ ਢਾਹ ਰਹੀ ਹੈ। ਇਸ ਨਾਲ ਹੀ ਮੋਨਾਲਿਸਾ ਨੇ ਵਿਰਕਾਂਤ ਨਾਲ ਹੋਰ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
ਮੋਨਾਲਿਸਾ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਜਨਮ ਦਿਨ ਮੁਬਾਰਕ ਹੋਵੇ ਤੁਸੀਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਹੋ। ਆਈ ਲਵ ਯੂ''।

SEBI ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਪਤੀ 'ਤੇ ਲਗਾਇਆ 3 ਲੱਖ ਰੁਪਏ ਦਾ ਜੁਰਮਾਨਾ
NEXT STORY