ਜਲੰਧਰ- ਸਾਊਥ ਕੋਰੀਆ ਦੀ ਦਿੱਗਜ ਸਮਰਾਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਕਿਹਾ ਹੈ ਕਿ ਉਸ ਦੇ ਬਹੁਚਰਚਿਤ ਸਮਾਰਟਫੋਨ ਗਲੈਕਸੀ ਨੋਟ 7 'ਚ ਚਾਰਜਿੰਗ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਲਈ ਖਰਾਬ ਬੈਟਰੀ ਜ਼ਿੰਮੇਵਾਰ ਹੈ। ਕੰਪਨੀ ਦੇ ਮੋਬਾਇਲ ਕਾਰੋਬਾਰ ਦੇ ਮੁਖੀ ਕੋਹ ਦੋਂਗ-ਜਿਨ ਨੇ ਕਿਹਾ ਕਿ ਅਸੀਂ ਆਪਣੇ ਗਹਕਾਂ ਨੂੰ ਜੋ ਪ੍ਰੇਸ਼ਾਨੀਆਂ ਅਤੇ ਚਿੰਤਾ ਦਿੱਤੀ ਹੈ ਉਸ ਲਈ ਅਸੀਂ ਤਹਿ ਦਿਲ ਤੋਂ ਮੁਆਫੀ ਮੰਗਦੇ ਹਾਂ।
ਕੰਪਨੀ ਨੇ ਗਲੈਕਸੀ ਨੋਟ 7 ਨੂੰ ਬੜੀ ਉਮੀਦ ਅਤੇ ਭਰੋਸੇ ਦੇ ਨਾਲ ਉਤਾਰਿਆ ਸੀ। ਉਸ ਨੂੰ ਉਮੀਦ ਸੀ ਕਿ ਇਹ ਆਈਫੋਨ ਨੂੰ ਟੱਕਰ ਦੇਵੇਗਾ ਪਰ ਚਾਰਜਿੰਗ ਦੌਰਾਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੂੰ ਗਲੈਕਸੀ ਨੋਟ 7 ਨੂੰ ਬਾਜ਼ਾਰ 'ਚੋਂ ਵਾਪਸ ਮੰਗਾਉਣਾ ਪਿਆ। ਇਸ ਨਾਲ ਕੰਪਨੀ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਕੰਪਨੀ ਦੇ ਮਾਲਕ ਪਰਿਵਾਰ ਦਾ ਨਾਂ ਇਕ ਰਾਜਨੀਤਿਕ ਘੋਟਾਲੇ 'ਚ ਵੀ ਫਸ ਗਿਆ। ਸੈਮਸੰਗ ਇਲੈਕਟ੍ਰੋਨਿਕਸ, ਸੈਮਸੰਗ ਸਮੂਹ ਦੀ ਸਭ ਤੋਂ ਮਹੱਤਵਪੂਰਨ ਇਕਾਈ ਹੈ।
ਕੰਪਨੀ ਨੇ ਸਤੰਬਰ 2016 'ਚ ਗਲੈਕਸੀ ਨੋਟ 7 ਦੀਆਂ 25 ਲੱਖ ਇਕਾਈਆਂ ਬਾਜ਼ਾਰ 'ਚੋਂ ਵਾਪਸ ਲੈਣ ਦਾ ਐਲਾਨ ਕੀਤਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਬੈਟਰੀਆਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ ਉਨ੍ਹਾਂ ਦੀ ਸਪਲਾਈ ਸੈਮਸੰਗ ਦੀ ਸਹਿਯੋਗੀ ਫਰਮ ਸੈਮਸੰਗ ਐੱਸ.ਡੀ.ਆਈ. ਨੇ ਕੀਤੀ ਸੀ। ਕੰਪਨੀ ਦਾ ਨਵਾਂ ਮਾਡਲ ਗਲੈਕਸੀ ਐੱਸ8 ਅਗਲੇ ਮਹੀਨੇ ਬਾਰਸਿਲੋਨਾ 'ਚ ਮੋਬਾਇਲ ਵਰਲਡ ਕਾਂਗਰੇਸ 'ਚ ਪੇਸ਼ ਕੀਤਾ ਜਾਣਾ ਸੀ ਪਰ ਸੁਰੱਖਿਆ ਦੇ ਲਿਹਾਜ ਨਾਲ ਚਾਕਚੌਬੰਦ ਬਣਾਉਣ ਲਈ ਇਸ ਵਿਚ ਦੇਰੀ ਹੋ ਸਕਦੀ ਹੈ।
ਨਾਸਾ ਨੇ ਵੀਡੀਓ ਸਾਂਝੀ ਕਰਕੇ ਦਿਖਾਇਆ ਪਲੂਟੋ 'ਤੇ ਲੈਂਡਿੰਗ ਦਾ ਖੂਬਸੂਰਤ ਨਜ਼ਾਰਾ
NEXT STORY